ਹੌਂਡਾ ਨੇ ਭਾਰਤ ''ਚ ਪੇਸ਼ ਕੀਤਾ ਸੀ.ਬੀ. ਸ਼ਾਈਨ ਦਾ ਬੀ.ਐੱਸ.-4 ਐਡੀਸ਼ਨ
Monday, Feb 06, 2017 - 01:26 PM (IST)

ਜਲੰਧਰ- ਜਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੌਂਡਾ ਨੇ ਆਪਣੀ ਲੋਕਪ੍ਰਿਅ ਮੋਟਰਸਾਈਕਲ ਸੀ.ਬੀ. ਸ਼ਾਈਨ ਨੂੰ ਬੀ.ਐੱਸ.-4 ਇੰਜਨ ਦੇ ਨਾਲ ਭਾਰਤ ''ਚ ਪੇਸ਼ ਕੀਤਾ ਹੈ। ਇਹ ਕੰਪਨੀ ਦੀ ਤੀਜੀ ਮੋਟਰਸਾਈਕਲ ਹੈ ਜਿਸ ਨੂੰ ਬੀ.ਐੱਸ.-4 ਵਰਜਨ ''ਚ ਭਾਰਤੀ ਬਾਜ਼ਾਰ ''ਚ ਪੇਸ਼ ਕੀਤਾ ਗਿਆ ਹੈ। ਕੰਪਨੀ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕੀਟਾ ਮਾਰਾਮਾਤਸੁ ਨੇ ਇਸ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕੰਪਨੀ ਇਸ ਸਾਲ 31 ਮਾਰਚ ਤੱਕ ਆਪਣੀਆਂ ਸਾਰੀਆਂ ਮੋਟਰਸਾਈਕਲਾਂ ਅਤੇ ਸਕੂਟਰਾਂ ਨੂੰ ਬੀ.ਐੱਸ.-4 ਇੰਜਨ ਦੇ ਨਾਲ ਬਾਜ਼ਾਰ ''ਚ ਪੇਸ਼ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਕੰਪਨੀ ਲਈ ਭਾਰਤ ਇਕ ਅਹਿਮ ਬਾਜ਼ਾਰ ਹੈ ਅਤੇ ਹੌਂਡਾ ਦੇ 30 ਫੀਸਦੀ ਦੋਪਹੀਆ ਵਾਹਨ ਇਥੇ ਵਿਕਦੇ ਹਨ।
ਉਨ੍ਹਾਂ ਦੱਸਿਆ ਕਿ ਨਵੇਂ ਹੌਂਡਾ ਸੀ.ਬੀ. ਸ਼ਾਈਨ ''ਚ ਹੌਂਡਾ ਈਕੋ ਟੈਕਨਾਲੋਜੀ ਨਾਲ ਲੈਸ 124.73 cc ਏਅਰ-ਕੂਲਡ ਇੰਜਨ ਲੱਗਾ ਹੈ ਜੋ 7,500 ਆਰ.ਪੀ.ਐੱਮ. ''ਤੇ 10.16 ਬੀ.ਐੱਚ.ਪੀ. ਦੀ ਪਾਵਰ ਅਤੇ 5500 ਆਰ.ਪੀ.ਐੱਮ. ''ਤੇ 10.30 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ 125 cc ਦੀ ਸ਼੍ਰੇਣੀ ''ਚ 50 ਲੱਖ ਇਕਾਈ ਦੀ ਵਿਕਰੀ ਦਾ ਅੰਕੜਾ ਪਾਰ ਕਰਨ ਵਾਲੀ ਇਹ ਦੁਨੀਆ ਦੀ ਇਕੱਲੀ ਮੋਟਰਸਾਈਕਲ ਹੈ।