ਭਾਰਤ ''ਚ ਬਣੀ Honda Elevate ਜਾ ਕਮਾਲ, JNCAP ਕ੍ਰੈਸ਼ ਟੈਸਟ ''ਚ ਹਾਸਲ ਕੀਤੀ 5-ਸਟਾਰ ਰੇਟਿੰਗ

Thursday, Apr 17, 2025 - 06:21 PM (IST)

ਭਾਰਤ ''ਚ ਬਣੀ Honda Elevate ਜਾ ਕਮਾਲ, JNCAP ਕ੍ਰੈਸ਼ ਟੈਸਟ ''ਚ ਹਾਸਲ ਕੀਤੀ 5-ਸਟਾਰ ਰੇਟਿੰਗ

ਆਟੋ ਡੈਸਕ- ਭਾਰਤ 'ਚ ਬਣੀ ਐੱਸ.ਯੂ.ਵੀ. ਹੋਂਡਾ ਐਲੀਵੇਟ ਨੇ ਸੁਰੱਖਿਆ ਮਾਮਲੇ 'ਚ ਕਮਾਲ ਕਰ ਦਿੱਤਾ ਹੈ। ਰਿਪੋਰਟ ਮੁਤਾਬਕ, ਇਸ ਗੱਡੀ ਨੇ ਜਾਪਾਨ ਦੇ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ (JNCAP) ਕ੍ਰੈਸ਼ ਟੈਸਟ 'ਚ 5-ਸਟਾਰ ਰੇਟਿੰਗ ਹਾਸਿਲ ਕੀਤੀ ਹੈ। ਜਾਪਾਨ 'ਚ ਐਲੀਵੇਟ ਨੂੰ WR-V ਨਾਂ ਨਾਲ ਵੇਚਿਆ ਜਾਂਦਾ ਹੈ ਅਤੇ ਇਹ ਪਹਿਲੀ ਵਾਰ ਹੈ ਜਦੋਂ ਭਾਰਤ 'ਚ ਬਣੀ ਕੋਈ ਹੋਂਡਾ ਗੱਡੀ ਜਾਪਾਨ ਦੇ ਬਾਜ਼ਾਰ 'ਚ ਭੇਜੀ ਗਈ ਹੈ। 

ਸ਼ਾਨਦਾਰ ਸੁਰੱਖਿਆ ਪ੍ਰਦਰਸ਼ਨ

ਰਿਪੋਰਟ ਮੁਤਾਬਕ, ਐਲੀਵੇਟ ਨੇ ਕ੍ਰੈਸ਼ ਟੈਸਟ 'ਚ 90 ਫੀਸਦੀ ਦਾ ਬਿਹਤਰੀਨ ਸਕੋਰ ਹਾਸਿਲ ਕੀਤਾ ਹੈ, ਜੋ 193.8 'ਚੋਂ 176.23 ਅੰਕ ਹੈ। ਇਸਨੇ ਖਾਸ ਕਰਕੇ ਦੁਰਘਟਨਾ ਤੋਂ ਬਚਾਅ ਅਤੇ ਟੱਕਰ ਦੀ ਸੁਰੱਖਿਆ 'ਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ, ਜਿਥੇ ਇਸਨੂੰ 95 ਫੀਸਦੀ (85.8 'ਚੋਂ 82.22) ਅਤੇ 86 ਫੀਸਦੀ (100 'ਚੋਂ 86.01) ਅੰਕ ਮਿਲੇ। 

ਗੱਡੀ 'ਚ ਬੈਠੇ ਲੋਕਾਂ ਦੀ ਸੁਰੱਖਿਆ ਲਈ ਇਸਨੂੰ 57.73 ਅੰਕ ਮਿਲੇ, ਜਦੋਂਕਿ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਲਈ 28.28 ਅੰਕ ਰਹੇ। ਫੁਲ ਫਰੰਟ ਟੱਕਰ 'ਚ ਐੱਸ.ਯੂ.ਵੀ. ਨੇ ਡਰਾਈਵਰ ਦੀ ਸੁਰੱਖਿਆ ਲਈ 96 ਫੀਸਦੀ ਅਤੇ ਪਿੱਛੇ ਬੈਠੇ ਯਾਤਰੀਆਂ ਦੀ ਸੁਰੱਖਿਆ ਲਈ 88 ਫੀਸਦੀ ਸਕੋਰ ਦਿੱਤਾ। ਫਰੰਟ ਆਫਸੇਟ ਟੱਕਰ ਆਕਲਨ 'ਚ, ਡਰਾਈਵਰ ਦੀ ਸੁਰੱਖਿਆ 86.9 ਫੀਸਦੀ ਰਹੀ, ਜਦੋਂਕਿ ਪਿੱਛੇ ਬੈਠੇ ਯਾਤਰੀਆਂ ਨੂੰ ਪੂਰੇ 100 ਫੀਸਦੀ ਅੰਕ ਮਿਲੇ। ਗੱਡੀ ਨੇ ਸਾਈਡ ਇੰਪੈਕਟ ਟੈਸਟ 'ਚ ਵੀ ਪੂਰੇ ਅੰਕ ਹਾਸਿਲ ਕੀਤੇ। ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਪ੍ਰੀਖਣਾਂ ਲਈ 4 'ਚੋਂ 2.91 ਅੰਕ ਅਤੇ ਪੈਰ ਦੀ ਸਰੁੱਖਿਆ ਲਈ ਪੂਰੇ 4 'ਚੋਂ 4 ਅੰਕ ਮਿਲੇ। 

ਰਾਜਸਥਾਨ 'ਚ ਬਣੀ, ਦੁਨੀਆ ਭਰ 'ਚ ਵਿਕੀ

ਰਾਜਸਥਾਨ ਦੇ ਤਾਪੁਕਾਰਾ 'ਚ ਹੋਂਡਾ ਦੇ ਕਾਰਖਾਨੇ 'ਚ ਬਣੀ ਐਲੀਵੇਟ, ਹੋਂਡਾ ਦੀਆਂ ਨਿਰਯਾਤ ਯੋਜਨਾਵਾਂ ਲਈ ਤੇਜ਼ੀ ਨਾਲ ਇਕ ਮੁੱਖ ਮਾਡਲ ਬਣ ਗਈ ਹੈ। ਇਸ ਸਫਲਤਾ ਦੇ ਬਾਵਜੂਦ ਇਸ ਐੱਸ.ਯੂ.ਵੀ. ਦਾ ਅਜੇ ਤਕ ਭਾਰਤ NCAP ਜਾਂ ਗਲੋਬਲ NCAP ਪ੍ਰੋਟੋਕੋਲ ਤਹਿਤ ਸੁਰੱਖਿਆ ਪ੍ਰੀਖਣ ਨਹੀਂ ਹੋਇਆ। 

ਡਿਜ਼ਾਈਨ ਅਤੇ ਖੂਬੀਆਂ

2023 'ਚ ਭਾਰਤ 'ਚ ਲਾਂਚ ਹੋਈ ਹੋਂਡਾ ਐਲੀਵੇਟ ਦਾ ਮੁਕਾਬਲਾ ਹੁੰਡਈ ਕ੍ਰੇਟਾ, ਕੀਆ ਸੇਲਟੋਸ ਅਤੇ ਟੋਇਟਾ ਹਾਈਰਾਈਡਰ ਵਰਗੀਆਂ ਲੋਕਪ੍ਰਸਿੱਧ ਗੱਡੀਆਂ ਨਾਲ ਹੈ। ਇਹ ਸਾਫ-ਸੁਥਰੇ ਅਤੇ ਪ੍ਰੀਮੀਅਮ ਡਿਜ਼ਾਈਨ ਦੇ ਨਾਲ ਆਉਂਦੀ ਹੈ, ਜਿਸ ਵਿਚ ਐੱਲ.ਈ.ਡੀ. ਹੈੱਡਲਾਈਟਾਂ, ਇਲੈਕਟ੍ਰਿਕ ਸਨਰੂਫ, 6 ਏਅਰਬੈਗ, 10.25 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ ਹੋਂਡਾ ਦੀ ADAS ਤਕਨੀਕ 'ਹੋਂਡਾ ਸੈਂਸਿੰਗ' ਵਰਗੀਆਂ ਖੂਬੀਆਂ ਹਨ। ਇਸ ਵਿਚ ਅਡਾਪਟਿਵ ਕਰੂਜ਼ ਕੰਟਰੋਲ, ਲੇਨ-ਕੀਪਿੰਗ ਅਸਿਸਟ ਅਤੇ ਕੋਲੀਜਨ ਮਿਟੀਗੇਸ਼ਨ ਬ੍ਰੇਕਿੰਗ ਵਰਗੀਆਂ ਸਹੂਲਤਾਂ ਸ਼ਾਮਲ ਹਨ। 

ਇੰਜਣ ਦੀ ਗੱਲ ਕਰੀਏ ਤਾਂ ਐਲੀਵੇਟ 'ਚ 1.5-ਲੀਟਰ ਦਾ ਨੈਚੁਰਲੀ ਐਸਪਿਰੇਟਿਡ ਪੈਟਰੋਲ ਇੰਜਣ ਹੈ, ਜੋ 119 bhp ਦੀ ਪਾਵਰ ਅਤੇ 145 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਮੈਨੁਅਲ ਅਤੇ ਸੀਵੀਟੀ ਦੋਵਾਂ ਤਰ੍ਹਾਂ ਦੇ ਗਿਅਰਬਾਕਸ ਨਾਲ ਉਪਲੱਬਧ ਹੈ। 


author

Rakesh

Content Editor

Related News