EV ਯਾਤਰੀ ਵਾਹਨਾਂ ਦੀ ਵਿਕਰੀ ਨਵੰਬਰ ''ਚ 62 ਫੀਸਦੀ ਵਧੀ, ਦੋਪਹੀਆ ''ਚ ਗਿਰਾਵਟ
Tuesday, Dec 09, 2025 - 04:52 PM (IST)
ਨਵੀਂ ਦਿੱਲੀ- ਦੇਸ਼ 'ਚ ਇਲੈਕਟ੍ਰਿਕ ਯਾਤਰੀ ਵਾਹਨਾਂ ਦੀ ਵਿਕਰੀ 'ਚ ਇਸ ਸਾਲ ਨਵੰਬਰ 'ਚ ਸਾਲਾਨਾ ਆਧਾਰ 'ਤੇ 62 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਦੋਂ ਕਿ ਦੋਪਹੀਆ 'ਚ 2.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਯਾਤਰੀ ਵਾਹਨਾਂ 'ਚ ਕਾਰਾਂ, ਉਪਯੋਗੀ ਵਾਹਨਾਂ ਅਤੇ ਕੈਬ ਨੂੰ ਸ਼ਾਮਲ ਕੀਤਾ ਜਾਂਦਾ ਹੈ। ਵਾਹਨ ਡੀਲਰਾਂ ਦੇ ਸੰਗਠਨ ਸਿਆਮ ਦੇ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਨਵੰਬਰ 2024 'ਚ ਦੇਸ਼ 'ਚ ਕੁੱਲ 9,174 ਇਲੈਕਟ੍ਰਿਕ ਵਾਹਨ ਵਿਕੇ ਸਨ। ਇਸ ਸਾਲ ਨਵੰਬਰ 'ਚ ਇਹ ਗਿਣਤੀ ਵੱਧ ਕੇ 14,850 ਇਕਾਈ 'ਤੇ ਪਹੁੰਚ ਗਈ। ਇਸ ਤਰ੍ਹਾਂ ਇਸ 'ਚ 61.87 ਫੀਸਦੀ ਦਾ ਵਾਧਾ ਹੋਇਆ ਹੈ।
ਇਸ 'ਚ ਟਾਟਾ ਮੋਟਰਜ਼ ਯਾਤਰੀ ਵਾਹਨਾਂ ਨੇ 6,153 ਅਤੇ ਜੇਐੱਸਡਬਲਿਊ ਐੱਮਜੀ ਮੋਟਰ ਇੰਡੀਆ ਨੇ 3,693 ਵਾਹਨ ਵੇਚੇ ਹਨ। ਦੋਪਹੀਆ ਈ-ਵਾਹਨਾਂ ਦੀ ਵਿਕਰੀ ਸਾਲਾਨਾ ਆਧਾਰ 'ਤੇ 2.51 ਫੀਸਦੀ ਘੱਟ ਕੇ 1,16,982 ਇਕਾਈ ਰਹਿ ਗਈ। ਇਸ 'ਚ 30,347 ਇਕਾਈ ਨਾਲ ਟੀਵੀਐੱਸ ਮੋਟਰ ਪਹਿਲੇ ਅਤੇ 25,565 ਨਾਲ ਬਜਾਜ ਮੋਟਰ ਦੂਜੇ ਸਥਾਨ 'ਤੇ ਰਹੀ। ਤਿੰਨ ਪਹੀਆ ਈ-ਵਾਹਨਾਂ ਦੀ ਵਿਕਰੀ 'ਚ 31.99 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਇਹ ਇਕ ਸਾਲ ਦੇ ਪਹਿਲੇ ਦੇ 63,400 ਤੋਂ ਵੱਧ ਕੇ ਨਵੰਬਰ 2025 'ਚ 83,683 ਇਕਾਈ ਨਾਲ ਬਜਾਜ ਆਟੋ ਦੂਦੇ ਸਥਾਨ 'ਤੇ ਰਹੀ। ਨਵੰਬਰ 'ਚ ਦੇਸ਼ 'ਚ ਕੁੱਲ 1,698 ਈ-ਵਪਾਰਕ ਵਾਹਨ ਵੇਚੇ ਗਏ, ਜੋ ਕਿ 203 ਫੀਸਦੀ ਦਾ ਵਾਧਾ ਦਰਸਾਉਂਦਾ ਹੈ।
