ਮਹਿੰਦਰਾ ਦੀ ਸਹਾਇਕ ਕੰਪਨੀ ਨੇ CIE ਆਟੋਮੋਟਿਵ ''ਚ 3.58 ਫੀਸਦੀ ਹਿੱਸੇਦਾਰੀ ਵੇਚੀ
Thursday, Dec 04, 2025 - 05:05 PM (IST)
ਨਵੀਂ ਦਿੱਲੀ- ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ (ਐੱਮਐਂਡਐੱਮ) ਦੀ ਸਹਾਇਕ ਕੰਪਨੀ ਨੇ ਸੀਆਈਈ ਆਟੋਮੋਟਿਵ ਐੱਸਏ 'ਚ 3.58 ਫੀਸਦੀ ਹਿੱਸੇਦਾਰੀ ਲਗਭਗ 11.9 ਕਰੋੜ ਯੂਰੋ 'ਚ ਵੇਚ ਦਿੱਤੀ। ਕੰਪਨੀ ਨੇ ਵੀਰਾਵਰ ਨੂੰ ਇਹ ਜਾਣਕਾਰੀ ਦਿੱਤੀ।
ਮਹਿੰਦਰਾ ਐਂਡ ਮਹਿੰਦਰਾ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ,''ਕੰਪਨੀ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਮਹਿੰਦਰਾ ਓਵਰਸੀਜ਼ ਇਨਵੈਸਟਮੈਂਟ ਕੰਪਨੀ (ਮਾਰੀਸ਼ਸ) ਲਿਮਟਿਡ ਨੇ ਆਪਣੀ ਹਿੱਸੇਦਾਰੀ ਦਾ ਇਕ ਹਿੱਸਾ ਵੇਚ ਦਿੱਤਾ ਹੈ, ਜੋ ਸੀਆਈਈ ਆਟੋਮੋਟਿਵ ਐੱਸਏ ਦੇ ਸ਼ੇਅਰਾਂ ਦਾ 3.58 ਫੀਸਦੀ ਹੈ।
