ਸਸਤਾ ਵਿਕਲਪ ਪੇਸ਼ ਕਰਨ ਵਾਲੀ ਇਕਲੌਤੀ ਕੰਪਨੀ ਬਣੀ OLA, ਯਾਤਰੀਆਂ ਲਈ ਕਿਰਾਇਆ ਹੋਵੇਗਾ ਘੱਟ

Tuesday, Dec 02, 2025 - 06:46 PM (IST)

ਸਸਤਾ ਵਿਕਲਪ ਪੇਸ਼ ਕਰਨ ਵਾਲੀ ਇਕਲੌਤੀ ਕੰਪਨੀ ਬਣੀ OLA, ਯਾਤਰੀਆਂ ਲਈ ਕਿਰਾਇਆ ਹੋਵੇਗਾ ਘੱਟ

ਨਵੀਂ ਦਿੱਲੀ : ਮੋਬਾਈਲ ਐਪ ਆਧਾਰਿਤ ਆਨਲਾਈਨ ਕੈਬ ਸਰਵਿਸ ਪ੍ਰਦਾਨ ਕਰਨ ਵਾਲੀ ਕੰਪਨੀ ਓਲਾ ਕੰਜ਼ਿਊਮਰ ਨੇ ਦੇਸ਼ ਭਰ ਵਿੱਚ ਆਪਣੀ ਨੌਨ-ਏ.ਸੀ. ਕੈਬ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ। ਕੰਪਨੀ ਨੇ ਮੰਗਲਵਾਰ, 2 ਦਸੰਬਰ 2025 ਨੂੰ ਇਸ ਨਵੀਂ ਸੇਵਾ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ :     ਦਿੱਲੀ-ਮੁੰਬਈ ਹਵਾਈ ਅੱਡਿਆਂ 'ਤੇ ਯਾਤਰਾ ਹੋਵੇਗੀ ਮਹਿੰਗੀ! ਚਾਰਜ 'ਚ ਰਿਕਾਰਡ ਤੋੜ ਵਾਧੇ ਦੀ ਤਿਆਰੀ

ਇਸ ਨਵੀਂ ਪੇਸ਼ਕਸ਼ ਦੇ ਨਾਲ, ਓਲਾ ਦੇਸ਼ ਵਿੱਚ ਯਾਤਰੀਆਂ ਨੂੰ ਇਹ ਵਿਕਲਪ ਵੱਡੇ ਪੈਮਾਨੇ 'ਤੇ ਉਪਲਬਧ ਕਰਾਉਣ ਵਾਲੀ ਇਕਲੌਤੀ ਕੰਪਨੀ ਬਣ ਗਈ ਹੈ। ਇਹ ਸੇਵਾ ਗਾਹਕਾਂ ਨੂੰ ਜ਼ਿਆਦਾ ਵਿਕਲਪ ਪ੍ਰਦਾਨ ਕਰਨ ਦੀ ਕੰਪਨੀ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ।

ਇਹ ਵੀ ਪੜ੍ਹੋ :     ਅੱਜ ਤੋਂ ਬਦਲ ਗਏ ਹਨ ਕਈ ਅਹਿਮ ਨਿਯਮ, ਜਾਣੋ ਇਸ ਬਦਲਾਅ ਨਾਲ ਕੀ ਹੋਵੇਗਾ ਫ਼ਾਇਦਾ ਤੇ ਕੀ ਨੁਕਸਾਨ

ਕਿਰਾਇਆ ਹੋਵੇਗਾ ਘੱਟ ਅਤੇ ਮਿਲੇਗਾ ਨਵਾਂ ਆਪਸ਼ਨ

ਇਸ ਤੋਂ ਪਹਿਲਾਂ ਮੋਬਾਈਲ ਐਪ ਆਧਾਰਿਤ ਆਨਲਾਈਨ ਕੈਬ ਸਰਵਿਸ ਦੇਣ ਵਾਲੀਆਂ ਕੰਪਨੀਆਂ ਗਾਹਕਾਂ ਨੂੰ ਏ.ਸੀ. ਜਾਂ ਨੌਨ-ਏ.ਸੀ. ਕੈਬ ਚੁਣਨ ਦਾ ਵਿਕਲਪ ਨਹੀਂ ਦਿੰਦੀਆਂ ਸਨ। ਜਦੋਂ ਕੋਈ ਵਿਅਕਤੀ ਮੋਬਾਈਲ ਫੋਨ ਤੋਂ ਕੈਬ ਬੁੱਕ ਕਰਦਾ ਸੀ ਤਾਂ ਦੱਸੇ ਗਏ ਕਿਰਾਏ ਵਿੱਚ ਏ.ਸੀ. ਦਾ ਖਰਚਾ ਵੀ ਸ਼ਾਮਲ ਹੁੰਦਾ ਸੀ। ਹਾਲਾਂਕਿ, ਸੋਸ਼ਲ ਮੀਡੀਆ 'ਤੇ ਯਾਤਰੀਆਂ ਵੱਲੋਂ ਅਕਸਰ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਸਨ ਕਿ ਡਰਾਈਵਰ ਕੈਬ ਵਿੱਚ ਏ.ਸੀ. ਚਲਾਉਣ ਤੋਂ ਆਨਾ-ਕਾਨੀ ਕਰਦੇ ਹਨ।

ਇਹ ਵੀ ਪੜ੍ਹੋ :    ਨਿਵੇਸ਼ ਸਮੇਂ ਇਨ੍ਹਾਂ ਗਲਤੀਆਂ ਤੋਂ ਬਚੋ, Elon Musk ਨੇ ਦੱਸਿਆ ਕਿ ਕਿਹੜੇ ਖੇਤਰਾਂ 'ਚ ਨਿਵੇਸ਼ ਕਰਨਾ ਹੋਵੇਗਾ ਫ਼ਾਇਦੇਮੰਦ

ਯਾਤਰੀਆਂ ਦੀਆਂ ਲੋੜਾਂ ਮੁਤਾਬਕ ਤਿਆਰ ਕੀਤੀ ਸੇਵਾ

ਓਲਾ ਕੰਜ਼ਿਊਮਰ ਦੇ ਇੱਕ ਬੁਲਾਰੇ ਨੇ ਮੰਗਲਵਾਰ ਨੂੰ ਦੱਸਿਆ ਕਿ ‘‘ਨੌਨ-ਏ.ਸੀ. ਯਾਤਰਾ ਸੇਵਾਵਾਂ ਦੇ ਨਾਲ, ਅਸੀਂ ਭਾਰਤ ਵਿੱਚ ਸ਼ਹਿਰੀ ਆਵਾਜਾਈ ਨੂੰ ਕਿਫਾਇਤੀ ਅਤੇ ਸੁਲਭ ਬਣਾਉਣ ਦੀਆਂ ਹੱਦਾਂ ਨੂੰ ਅੱਗੇ ਵਧਾ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਇਹ ਪੇਸ਼ਕਸ਼ ਪੂਰੀ ਤਰ੍ਹਾਂ ਉਨ੍ਹਾਂ ਲੱਖਾਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ ਜੋ ਰੋਜ਼ਾਨਾ ਮੁੱਲ-ਆਧਾਰਿਤ ਆਵਾਜਾਈ 'ਤੇ ਨਿਰਭਰ ਕਰਦੇ ਹਨ।

ਇਹ ਵੀ ਪੜ੍ਹੋ :    Gold Buyers ਲਈ ਵੱਡਾ ਝਟਕਾ, ਦਸੰਬਰ ਦੇ ਪਹਿਲੇ ਦਿਨ ਹੋਇਆ ਕੀਮਤਾਂ 'ਚ ਰਿਕਾਰਡ ਤੋੜ ਵਾਧਾ

ਬੁਲਾਰੇ ਅਨੁਸਾਰ, ਇਸ ਦੀ ਸ਼ੁਰੂਆਤੀ ਪ੍ਰਤੀਕਿਰਿਆ 'ਅਵਿਸ਼ਵਾਸ਼ਯੋਗ' ਰਹੀ ਹੈ। ਇਹ ਪ੍ਰਤੀਕਿਰਿਆ ਦਰਸਾਉਂਦੀ ਹੈ ਕਿ ਭਾਰਤ ਕਿੰਨੀ ਸ਼ਿੱਦਤ ਨਾਲ ਜ਼ਿਆਦਾ ਪਾਰਦਰਸ਼ੀ, ਮਜ਼ਬੂਤ ਅਤੇ ਉਚਿਤ ਮੁੱਲ ਵਾਲਾ ਆਵਾਜਾਈ ਚਾਹੁੰਦਾ ਹੈ।

ਡਰਾਈਵਰਾਂ ਨੂੰ ਵੀ ਹੋਵੇਗਾ ਫਾਇਦਾ

ਕੰਪਨੀ ਨੇ ਕਿਹਾ ਕਿ ਇਸ ਨਵੀਂ ਸੇਵਾ ਨਾਲ ਡਰਾਈਵਰਾਂ ਲਈ ਵੀ ਮਹੱਤਵਪੂਰਨ ਮੌਕੇ ਪੈਦਾ ਹੋਣਗੇ। ਇਸ ਨਾਲ ਡਰਾਈਵਰ ਉਨ੍ਹਾਂ ਯਾਤਰੀਆਂ ਦੇ ਇੱਕ ਵੱਡੇ ਸਮੂਹ ਤੱਕ ਪਹੁੰਚ ਸਕਣਗੇ ਜੋ ਸਫ਼ਰ ਲਈ ਕਿਫਾਇਤੀ ਕਿਰਾਇਆ ਪਸੰਦ ਕਰਦੇ ਹਨ। ਇਸ ਦੇ ਨਾਲ ਹੀ, ਏ.ਸੀ. ਦੀ ਘੱਟ ਵਰਤੋਂ ਅਤੇ ਘੱਟ ਈਂਧਨ ਲੋਡ ਹੋਣ ਨਾਲ, ਡਰਾਈਵਰ ਬਿਹਤਰ ਲਾਗਤ ਕੁਸ਼ਲਤਾ ਪ੍ਰਾਪਤ ਕਰ ਸਕਦੇ ਹਨ ਅਤੇ ਜ਼ਿਆਦਾ ਆਮਦਨ ਕਮਾ ਸਕਦੇ ਹਨ।

ਓਲਾ ਨੇ ਕਿਹਾ ਕਿ ਇਹ ਕਦਮ ਭਾਰਤ ਵਿੱਚ ਆਵਾਜਾਈ 'ਤੇ ਮੁੜ ਵਿਚਾਰ ਕਰਨ ਅਤੇ ਇਸ ਨੂੰ ਹਰ ਉਪਭੋਗਤਾ ਲਈ ਸੱਚਮੁੱਚ ਸਮਾਵੇਸ਼ੀ ਬਣਾਉਣ ਦੇ ਉਨ੍ਹਾਂ ਦੇ ਟੀਚੇ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News