Honda ਨੇ ਨਵੇਂ ਫੀਚਰ ਨਾਲ ਉਤਾਰੇ ਸਸਤੇ Two Wheeler
Thursday, Feb 28, 2019 - 12:55 PM (IST)

ਆਟੋ ਡੈਸਕ– ਹੋਂਡਾ ਨੇ ਅਪ੍ਰੈਲ ਤੋਂ ਲਾਗੂ ਹੋਣ ਵਾਲੇ ਨਵੇਂ ਸੇਫਟੇ ਫੀਚਰ ਨੋਰਮਸ ਨੂੰ ਦੇਖਦੇ ਹੋਏ ਆਪਣੇ ਐਂਟਰੀ ਲੈਵਲ ਟੂ-ਵ੍ਹੀਲਰਜ਼ Honda Navi ਅਤੇ Honda CD 110 Dream ਨੂੰ CBS ਦੇ ਨਾਲ ਲਾਂਚ ਕਰ ਦਿੱਤਾ ਹੈ। Honda Navi CBS ਦੀ ਕੀਮਤ 47,110 ਰੁਪਏ ਹੈ, ਜੋ ਇਸ ਦੇ ਨੋਨ ਸੀ.ਬੀ.ਐੱਸ. ਵਰਜਨ ਤੋਂ 1796 ਰੁਪਏ ਜ਼ਿਆਦਾ ਹੈ। Honda CD 110 Dream CBS ਦੇ ਸਟੈਂਡਰਡ ਵਰਜਨ ਦੀ ਕੀਮਤ 50,028 ਰੁਪਏ ਅਤੇ ਡੀਲਕਸ ਵੇਰੀਐਂਟ ਦੀ ਕੀਮਤ 51,528 ਰੁਪਏ ਹੈ। ਸੀਡੀ 110 ਦੇ ਸੀ.ਬੀ.ਐੱਸ. ਵਰਜਨ ਦੀ ਕੀਮਤ ਨੋਨ-ਸੀ.ਬੀ.ਐੱਸ. ਤੋਂ 848 ਰੁਪਏ ਜ਼ਿਆਦਾ ਹੈ।
ਸੀ.ਬੀ.ਐੱਸ. ਯਾਨੀ ਕੰਬਾਇੰਡ ਬ੍ਰੇਕਿੰਗ ਸਿਸਟਮ ਫੀਚਰ ਰੀਅਰ ਬ੍ਰੇਕ ਲਗਾਉਣ ’ਤੇ ਫਰੰਟ ਅਤੇ ਰੀਅਰ ਬ੍ਰੇਕ ’ਚ ਬ੍ਰੇਕ ਐਕਸ਼ਨ ਦਾ ਡਿਸਟ੍ਰੀਬਿਊਸ਼ਨ ਕਰਦਾ ਹੈ। ਇਸ ਨਾਲ ਬਾਈਕ ਨੂੰ ਰੋਕਣ ਲਈ ਜ਼ਿਆਦਾ ਬਿਹਤਰ ਸਟਾਪਿੰਗ ਪਾਵਰ ਮਿਲਦੀ ਹੈ। 1 ਅਪ੍ਰੈਲ ਤੋਂ 125cc ਤੋਂ ਘੱਟ ਇੰਜਣ ਸਮਰਥਾ ਵਾਲੇ ਟੂ-ਵ੍ਹੀਲਰਜ਼ ’ਚ ਇਹ ਫੀਚਰ ਜ਼ਰੂਰੀ ਹੋ ਜਾਵੇਗਾ। ਸੀ.ਬੀ.ਐੱਸ. ਤੋਂ ਇਲਾਵਾ ਇਨ੍ਹਾਂ ਦੋਵਾਂ ਟੂ-ਵ੍ਹੀਲਰਜ਼ ’ਚ ਮਕੈਨਿਕਲੀ ਕੋਈਬਦਲਾਅ ਨਹੀਂ ਕੀਤਾ ਗਿਆ।
Honda Navi
ਨਵੀ ’ਚ ਐਕਟਿਵਾ ਵਾਲਾ 109ਸੀਸੀ, ਸਿੰਗਲ ਸਿਲੰਡਰ, ਏਅਰ-ਕੂਲਡ ਇੰਜਣ ਹੈ। ਇਹ ਇੰਜਣ 8bhp ਦੀ ਪਾਵਰ ਅਤੇ 8.94Nm ਪੀਕ ਟਾਰਕ ਪੈਦਾ ਕਰਦਾ ਹੈ। ਨਵੀ ਦਾ ਇੰਜਣ ਸੀ.ਵੀ.ਟੀ. ਯੂਨਿਟ ਨਾਲ ਲੈਸ ਹੈ। ਇਸ ਦੇ ਫਰੰਟ ’ਚ ਟੈਲੀਸਕੋਪਿਕ ਫੋਰਕਸ ਅਤੇ ਰੀਅਰ ’ਚ ਮੋਨੋਸ਼ਾਕ ਦਿੱਤਾ ਗਿਆ ਹੈ।
Honda CD 110 Dream
ਹੋਂਡਾ ਸੀਡੀ 110 ’ਚ ਵੀ 109ਸੀਸੀ, ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ 8.31 ਬੀ.ਐੱਚ.ਪੀ. ਦੀ ਪਾਵਰ ਅਤੇ 9.09 ਐੱਨ.ਐੱਮ. ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਸ ਦਾ ਇੰਜਣ 4 ਸਪੀਡ ਗਿਅਰਬਾਕਸ ਨਾਲ ਲੈਸ ਹੈ। ਇਸ ਦੇ ਫਰੰਟ ’ਚ ਟੈਲੀਸਕੋਪਿਕਸ ਫੋਰਕਸ ਅਤੇ ਰੀਅਰ ’ਚ ਟਵਿਨ ਸ਼ਾਕ ਦਿੱਤੇ ਗਏ ਹਨ। ਦੋਵਾਂ ਟੂ-ਵ੍ਹੀਲਰਜ਼ ’ਚ 130mm ਡਰੱਮ ਬ੍ਰੇਕ ਸਟੈਂਡਰਡ ਮਿਲਦਾ ਹੈ।