ਸਪੈਸ਼ਲ ਐਡੀਸ਼ਨ ਨਾਲ ਲਾਂਚ ਹੋਈ ਹੌਂਡਾ ਦੀ ਇਹ ਬਾਈਕ

Tuesday, Aug 16, 2016 - 03:04 PM (IST)

ਸਪੈਸ਼ਲ ਐਡੀਸ਼ਨ ਨਾਲ ਲਾਂਚ ਹੋਈ ਹੌਂਡਾ ਦੀ ਇਹ ਬਾਈਕ

ਜਲੰਧਰ- ਹੌਂਡਾ ਮੋਟਰਸਾਈਕਲ ਸਕੂਟਰ ਇੰਡਿਆ ਨੇ ਆਪਣੀ ਮਸ਼ਹੂਰ ਬਾਇਕ ਸੀ. ਬੀ ਹਾਰਨੇਟ 160ਆਰ ਦੇ ਸਪੈਸ਼ਲ ਐਡੀਸ਼ਨ ਨੂੰ ਲਾਂਚ ਕੀਤਾ ਹੈ। ਹੌਂਡਾ ਸੀ. ਬੀ ਹਾਰਨੇਟ 160ਆਰ ਨੂੰ ਪਿਛਲੇ ਸਾਲ ਭਾਰਤ ''ਚ ਲਾਂਚ ਕੀਤਾ ਗਿਆ ਸੀ। ਇਸ ਸਪੈਸ਼ਲ ਐਡੀਸ਼ਨ ਦੇ ਸਟੈਂਡਰਡ ਵੇਰਿਅੰਟ ਦੀ ਕੀਮਤ 81,413 ਰੁਪਏ ਅਤੇ ਸੀ. ਬੀ. ਐੱਸ ਟ੍ਰੀਮ ਦੀ ਕੀਮਤ 85,912 ਰੁਪਏ (ਐਕਸ-ਸ਼ੋਰੂਮ, ਦਿੱਲੀ) ਰੱਖੀ ਗਈ ਹੈ। ਇਸ ਬਾਈਕ ਦਾ ਮੁਕਾਬਲਾ ਬਜਾਜ਼  ਪਲਸਰ 150, ਯਾਮਾਹਾ ਐੱਫ. ਜੀ-ਐੱਸ ਅਤੇ ਸੁਜ਼ੂਕੀ ਜਿਕਸਰ ਨਾਲ ਹੈ।

 

ਕਲਰ ਅਤੇ ਗ੍ਰਾਫਿਕਸ ਫਿਨਸ਼ਿੰਗ-

ਹੌਂਡਾ ਸੀ. ਬੀ ਹਾਰਨੇਟ 160ਆਰ ਦਾ ਸਪੈਸ਼ਲ ਐਡੀਸ਼ਨ ਦੋ ਨਵੇਂ ਰੰਗਾਂ ''ਚ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਬਾਇਕ ''ਚ ਖਾਸ ਬਾਡੀ ਗ੍ਰਾਫਿਕਸ ਵੀ ਲਗਾਏ ਗਏ ਹਨ। ਸਪੈਸ਼ਲ ਐਡੀਸ਼ਨ ਦੇ ਨਾਲ ਜੋ ਦੋ ਨਵੇਂ ਰੰਗ ਉਤਾਰੇ ਗਏ ਹਨ ਉਸ ਨੂੰ ਸਟਰਾਇਕਿੰਗ ਗ੍ਰੀਨ ਅਤੇ ਮਾਰਸ ਆਰੇਂਜ ਨਾਮ ਦਿੱਤਾ ਗਿਆ ਹੈ। ਸਟੈਂਡਰਡ ਵਰਜਨ ਦੇ ਮੁਕਾਬਲੇ ਬਾਇਕ  ਦੇ ਸੀਟ ਪੈਨਲ ਦੇ ਹੇਠਾਂ ਅਤੇ ਗਰੈਬ ਰੇਲ ਮੈਟ ਬਲੈਕ ਫਿਨਿਸ਼ਿੰਗ ਦਿੱਤੀ ਗਈ ਹੈ।

 

ਇੰਜਣ-

ਹੌਂਡਾ ਸੀ. ਬੀ ਹਾਰਨੇਟ 160ਆਰ ''ਚ 162.71ਸੀ. ਸੀ, ਸਿੰਗਲ ਸਿਲੈਂਡਰ, ਏਅਰ-ਕੂਲਡ ਇੰਜਣ ਲਗਾ ਹੈ ਜੋ 15.6 ਬੀ. ਐੱਚ. ਪੀ ਦਾ ਪਾਵਰ ਅਤੇ 14.76Nm ਦਾ ਟਾਰਕ ਦਿੰਦਾ ਹੈ। ਇਸ ਇੰਜਣ ਨੂੰ 5-ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।

 

ਸਸਪੇਸ਼ਨ ਡਿਸਕ ਬ੍ਰੇਕ-

ਬਾਈਕ ''ਚ ਟੈਲੀਸਕੋਪਿਕ ਫ੍ਰੰਟ ਫੋਰਕ ਅਤੇ ਮੋਨੋਸ਼ਾਕ ਰਿਅਰ ਸਸਪੇਂਸ਼ਨ ਲਗਾਇਆ ਗਿਆ ਹੈ। ਬ੍ਰੇਕਿੰਗ ਨੂੰ ਬਿਹਤਰ ਬਣਾਉਣ ਲਈ ਬਾਇਕ ''ਚ ਖਾਸ ਕਾਂਬੀ-ਬਰੇਕਿੰਗ ਸਿਸਟਮ ਦੇ ਨਾਲ ਡੁਅਲ ਡਿਸਕ ਬ੍ਰੇਕ ਲਗਾਈ ਗਈ ਹੈ।

 

ਕੁਝ ਹੋਰ ਖਾਸ ਫੀਚਰਸ-

ਬਾਈਕ ਨੂੰ ਪ੍ਰੀਮਿਅਮ ਅਤੇ ਸਪੋਰਟੀ ਲੁਕ ਦੇਣ ਲਈ ਆਲ-ਡਿਜ਼ਿਟਲ ਇੰਸਟਰੂਮੇਂਟ ਕੰਸੋਲ, ਐਕਸ-ਸ਼ੇਪ ਐੱਲ. ਈ. ਡੀ ਟੇਲ ਲਾਇਟ, ਚੌੜੇ ਟਾਇਰ ਅਤੇ ਮਸਕਿਊਲਰ ਫਿਊਲ ਟੈਂਕ ਲਗਾਇਆ ਗਿਆ ਹੈ । ਮੰਨਿਆ ਜਾ ਰਿਹਾ ਹੈ ਕਿ ਤਿਓਹਾਰਾਂ ਦੇ ਸੀਜਨਜ਼ ਨੂੰ ਦੇਖਦੇ ਹੋਏ ਕੰਪਨੀ ਨੇ ਇਸ ਬਾਈਕ ਦੇ ਸਪੈਸ਼ਲ ਐਡੀਸ਼ਨ ਨੂੰ ਲਾਂਚ ਕੀਤਾ ਹੈ।


Related News