Honda Activa ਦਾ ਨਵਾਂ ਅਵਤਾਰ ਲਾਂਚ, ਜਾਣੋ ਕੀਮਤ

05/28/2019 12:30:07 PM

ਆਟੋ ਡੈਸਕ– ਹੋਂਡਾ ਨੇ ਆਪਣੇ ਪ੍ਰਸਿੱਧ ਸਕੂਟਰ Honda Activa 5G ਦਾ ਲਿਮਟਿਡ ਐਡੀਸ਼ਨ ਲਾਂਚ ਕੀਤਾ ਹੈ। ਨਵਾਂ ਸਕੂਟਰ ਦੋ ਨਵੇਂ ਡਿਊਲ-ਕਲਰ ਆਪਸ਼ਨ ’ਚ ਆਇਆ ਹੈ, ਜਿਸ ਵਿਚ ਪਰਲ ਸੇਲੀਨ ਸਿਲਵਰ ਅਤੇ ਪਰਲ ਇਗਨੇਇਸ ਬਲੈਕ ਦੇ ਨਾਲ ਸਟ੍ਰੋਂਟਿਅਮ ਸਿਲਵਰ ਮਟੈਲਿਕ ਸ਼ਾਮਲ ਹਨ। ਇਹ ਕਲਰ ਆਪਸ਼ਨ ਐਕਟਿਵਾ ਲਿਮਟਿਡ ਐਡੀਸ਼ਨ ਦੇ ਦੋਵਾਂ ਵੇਰੀਐਂਟਸ (STD ਅਤੇ DLX) ’ਚ ਮਿਲਣਗੇ। ਇਨ੍ਹਾਂ ਦੀ ਕੀਮਤ 55,032 ਰੁਪਏ ਅਤੇ 56,897 ਰੁਪਏ ਹੈ।

ਸਟੈਂਡਰਡ ਐਕਟਿਵਾ 5ਜੀ ਦੀ ਤੁਲਨਾ ’ਚ ਨਵੇਂ ਲਿਮਟਿਡ ਐਡੀਸ਼ਨ ਦੀ ਕੀਮਤ 400 ਰੁਪਏ ਜ਼ਿਆਦਾ ਹੈ। ਲਿਮਟਿਡ ਐਡੀਸ਼ਨ ’ਚ ਡਿਊਲ-ਟੋਨ ਕਲਰ ਤੋਂ ਇਲਾਵਾ ਨਵੇਂ ਸਟਾਈਲਿਸ਼ ਗ੍ਰਾਫਿਕਸ, ਬਲੈਕ ਰਿਮ, ਐਗਜਾਸਟ ’ਤੇ ਕ੍ਰੋਮ ਮੈਟਲ ਕਵਰ ਅਤੇ ਬਲੈਕ ਕਲਰ ’ਚ ਇੰਜਣ ਦਿੱਤੇ ਗਏ ਹਨ। 

PunjabKesari

ਇਨ੍ਹਾਂ ਕਾਸਮੈਟਿਕ ਬਦਲਾਵਾਂ ਤੋਂ ਇਲਾਵਾ ਐਕਟਿਵਾ ’ਚ ਕੋਈ ਹੋਰ ਬਦਲਾਅ ਨਹੀਂ ਹੋਇਆ। ਸਕੂਟਰ ’ਚ 109.2cc ਵਾਲਾ ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ ਹੈ। ਇਹ ਇੰਜਣ 7,500 rpm ’ਤੇ 8bhp ਦੀ ਪਾਵਰ ਅਤੇ 5,500 rpm ’ਤੇ 9Nm ਦਾ ਪੀਕ ਟਾਰਕ ਪੈਦਾ ਕਰਦਾ ਹੈ। 

PunjabKesari

ਦੱਸ ਦੇਈਏ ਕਿ ਹੋਂਡਾ ਐਕਟਿਵਾ 5ਜੀ ਦੇਸ਼ ’ਚ ਸਭ ਤੋਂ ਜ਼ਿਆਦਾ ਪ੍ਰਸਿੱਧ ਸਕੂਟਰ ਹੈ। ਪਿਛਲੇ ਦੋ ਵਿੱਤੀ ਸਾਲਾਂ ’ਚ ਲਗਾਤਾਰ ਇਸ ਦੀਆਂ 30 ਲੱਖ ਤੋਂ ਜ਼ਿਆਦਾ ਇਕਾਈਆਂ ਦੀ ਵਿਕਰੀ ਹੋ ਰਹੀ ਹੈ। ਵਿੱਤੀ ਸਾਲ 2017-18 ’ਚ 31,54,030 ਇਕਾਈਆਂ ਅਤੇ ਵਿੱਤੀ ਸਾਲ 2018-19 ’ਚ 30,08,334 ਇਕਾਈਆਂ ਦੀ ਵਿਕਰੀ ਹੋਈ ਸੀ। ਹਾਲਾਂਕ, 2017-18 ਦੇ ਮੁਕਾਬਲੇ 2018-19 ’ਚ ਇਸ ਸਕੂਟਰ ਦੀ ਵਿਕਰੀ ’ਚ 4.6 ਫੀਸਦੀ ਦੀ ਗਿਰਾਵਟ ਹੋਈ। 

ਮੰਨਿਆ ਜਾ ਰਿਹਾ ਹੈ ਕਿ ਹੁਣ ਨਵੇਂ ਅਵਤਾਰ ’ਚ ਆਏ ਐਕਟਿਵਾ 5ਜੀ ਦੀ ਵਿਕਰੀ ’ਚ ਵਾਧਾ ਹੋਵੇਗਾ। ਦੂਜੇ ਪਾਸੇ ਕੰਪਨੀ ਨਵੀਂ ਜਨਰੇਸ਼ਨ ਹੋਂਡਾ ਐਕਟਿਵਾ ਬਣਾ ਰਹੀ ਹੈ। ਇਹ ਐਕਟਿਵਾ 6ਜੀ ਹੋਵੇਗਾ, ਜਿਸ ਵਿਚ BS-6 ਇੰਜਣ ਹੋਵੇਗਾ। 


Related News