ਭਾਰਤ ''ਚ ਬਣਨ ਵਾਲੀ ਪਹਿਲੀ ਕਾਰ ਸੀ ''ਅੰਬੈਸਡਰ'', ਦਹਾਕਿਆਂ ਤਕ ਰਹੀ ਲੀਡਰਾਂ ਦੀ ਸਵਾਰੀ

09/22/2020 3:38:17 PM

ਆਟੋ ਡੈਸਕ- ਭਾਰਤ ਦੀਆਂ ਸੜਕਾਂ 'ਤੇ ਅੱਜ ਲਗਜ਼ਰੀ ਕਾਰਾਂ ਦੌਡ਼ਦੀਆਂ ਆਸਾਨੀ ਨਾਲ ਨਜ਼ਰ ਆ ਜਾਂਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ 'ਚ ਬਣਨ ਵਾਲੀ ਪਹਿਲੀ ਕਾਰ ਅੰਬੈਸਡਰ ਸੀ, ਜੋ ਕਿ ਦਹਾਕਿਆਂ ਤਕ ਨੌਕਰਸ਼ਾਹਾਂ ਅਤੇ ਲੀਡਰਾਂ ਦੀ ਸਵਾਰੀ ਰਹੀ ਹੈ। ਇਹ ਕਾਰ ਹੁਣ ਭਾਰਤ ਦੀਆਂ ਸਡ਼ਕਾਂ 'ਤੇ ਬਹੁਤ ਘੱਟ ਵਿਖਾਈ ਦਿੰਦੀ ਹੈ, ਹਾਲਾਂਕਿ ਇਸਕਾਰ ਦੇ ਦੀਵਾਨਿਆਂ ਦੀ ਅੱਜ ਵੀ ਕੋਈ ਕਮੀ ਨਹੀਂ ਹੈ। ਅੱਜ ਅਸੀਂ ਅੰਬੈਸਡਰ ਕਾਰ ਬਾਰੇ ਅਜਿਹੀ ਜਾਣਕਾਰੀ ਤੁਹਾਨੂੰ ਦੇਵਾਂਗੇ ਜੋ ਯਕੀਨੀ ਤੌਰ 'ਤੇ ਤੁਹਾਨੂੰ ਪਤਾ ਨਹੀਂ ਹੋਵੇਗੀ। 

ਯੂਨਾਈਟਿਡ ਕਿੰਗਡਮ 'ਚ ਪੁਰਾਣੇ ਸਮੇਂ 'ਚ ਮਸ਼ਹੂਰ ਰਹੀ Morris Oxford ਕਾਰ ਦੀ ਚੈਸਿਸ 'ਤੇ Hindustan Ambassador ਨੂੰ ਤਿਆਰ ਕੀਤਾ ਗਿਆ ਸੀ। ਇਸ ਲਈ ਹਿੰਦੁਸਤਾਨ ਮੋਟਰਸ ਨੇ ਮਾਰਿਸ ਮੋਟਰਸ ਨਾਲ ਸਾਂਝੇਦਾਰੀ ਕੀਤੀ ਸੀ ਅਤੇ ਇਸ ਕਾਰ ਦਾ ਨਿਰਮਾਣ ਕੋਲਕਾਤਾ 'ਚ ਸ਼ੁਰੂ ਹੋਇਆ ਸੀ। ਇਸ ਨੂੰ ਹੀ ਬਾਅਦ 'ਚ ਐੱਚ.ਐੱਮ. ਅੰਬੈਸਡਰ ਕਿਹਾ ਗਿਆ। 

ਅੱਜ ਤੋਂ 72 ਸਾਲ ਪਹਿਲਾਂ ਲਾਂਚ ਹੋਈ ਸੀ ਇਹ ਕਾਰ
ਭਾਰਤ ਦੀਆਂ ਸਡ਼ਕਾਂ 'ਤੇ ਪਹਿਲੀ ਅੰਬੈਸਡਰ ਅੱਜ ਤੋਂ 72 ਸਾਲ ਪਹਿਲਾਂ ਸਨ 1958 'ਚ ਲਾਂਚ ਕੀਤੀ ਗਈ ਸੀ ਅਤੇ ਇਸ ਨੂੰ 1960 ਅਤੇ 1970 ਦੇ ਦਹਾਕੇ 'ਚ ਸਟੇਟਸ ਸਿੰਬਲ ਦੇ ਰੂਪ 'ਚ ਵੇਖਿਆ ਜਾਂਦਾ ਸੀ। ਭਾਰਤ ਦੀ ਪਹਿਲੀ ਡੀਜ਼ਲ ਕਾਰ ਵੀ ਅੰਬੈਸਡਰ ਹੀ ਸੀ। 

ਅੱਜ ਦੀਆਂ ਕਾਰਾਂ ਤੋਂ ਵੀ ਜ਼ਿਆਦਾ ਮਜਬੂਤ
ਅੰਬੈਸਡਰ ਨੂੰ ਇੰਨਾ ਜ਼ਿਆਦਾ ਮਜਬੂਤ ਬਣਾਇਆ ਗਿਆ ਸੀ ਕਿ ਇਸ ਵਿਚ ਏਅਰਬੈਗਸ ਦੀ ਵੀ ਲੋਡ਼ ਨਹੀਂ ਸੀ। ਇਸ ਤੋਂ ਇਲਾਵਾ ਇਸ ਨੂੰ ਆਰਾਮਦਾਇਕ ਸਫਰ ਲਈ ਵੀ ਸਭ ਤੋਂ ਬਿਹਤਰ ਮੰਨਿਆ ਜਾਂਦਾ ਸੀ। ਇਸ ਨੂੰ ਕਿੰਗ ਆਫ ਇੰਡੀਅਨ ਰੋਡਸ ਵੀ ਕਿਹਾ ਜਾਂਦਾ ਹੈ। 

ਸਭ ਤੋਂ ਲੰਬੇ ਸਮੇਂ ਤਕ ਚੱਲੀ ਹੈ ਇਸ ਕਾਰ ਦੀ ਪ੍ਰੋਡਕਸ਼ਨ
ਭਾਰਤ 'ਚ ਅੰਬੈਸਡਰ ਕਾਰ ਦੀ ਪ੍ਰੋਡਕਸ਼ਨ ਸਭ ਤੋਂ ਲੰਬੇ ਸਮੇਂ ਤਕ ਚੱਲੀ ਹੈ। ਸਨ 1958 ਤੋਂ ਲੈ ਕੇ 2014 ਤਕ ਅੰਬੈਸਡਰ ਦੀ ਪ੍ਰੋਡਕਸ਼ਨ ਹੋਈ ਹੈ। ਇਕ ਰਿਪੋਰਟ ਮੁਤਾਬਕ, 2014 'ਚ ਪ੍ਰੋਡਕਸ਼ਨ ਬੰਦ ਹੋਣ ਤੋਂ ਪਹਿਲਾਂ ਹਿੰਦੁਸਤਾਨ ਮੋਟਰਸ ਦੀ ਅੰਬੈਸਡਰ ਦੀਆਂ ਕੁਲ ਇਕਾਈਆਂ 'ਚੋਂ 16 ਫੀਸਦੀ ਇਕਾਈਆਂ ਭਾਰਤ ਸਰਕਾਰ ਨੇ ਖਰੀਦੀਆਂ ਸਨ। 

ਸ਼ੁਰੂ 'ਚ ਕੀਮਤ ਸੀ ਬੇਹੱਦ ਘੱਟ
- ਭਾਰਤ 'ਚ 1958 'ਚ ਲਿਆਈ ਗਈ ਅੰਬੈਸਡਰ ਦੀ ਕੀਮਤ 14 ਹਜ਼ਾਰ ਰੁਪਏ ਸੀ, ਜਦਕਿ 2014 'ਚ ਅੰਬੈਸਡਰ ਦੀ ਕੀਮਤ ਸਮੇਂ ਦੇ ਨਾਲ-ਨਾਲ ਵਧ ਕੇ 5.22 ਲੱਖ ਰੁਪਏ ਹੋ ਗਈ ਸੀ। 
- ਅੰਬੈਸਡਰ ਦੀ ਪਹਿਲੀ ਜਨਰੇਸ਼ਨ 'ਚ 1,489 ਸੀਸੀ ਦਾ ਡੀਜ਼ਲ ਇੰਜਣ ਸੀ। ਇਸ ਦੀਆਂ 7 ਜਨਰੇਸ਼ਨਾਂ ਬਾਜ਼ਾਰ 'ਚ ਉਤਾਰੀਆਂ ਗਈਆਂ ਸਨ। ਪਹਿਲੀ ਜਨਰੇਸ਼ਨ Mark 1 ਸੀ ਜਦਿਕ ਆਖਰੀ ਜਨਰੇਸ਼ਨ ਇਨਕੋਰ ਸੀ। 
- BS-IV ਨਿਯਮਾਂ ਨੂੰ ਪੂਰਾ ਕਰਨ ਲਈ ਅੰਬੈਸਡਰ ਇਨਕੋਰ ਹਿੰਦੁਸਤਾਨ ਅੰਬੈਸਡਰ ਦਾ ਆਖਰੀ ਮਾਡਲ ਸੀ। ਅੱਜ ਚਾਹੇ ਅੰਬੈਸਡਰ ਨਵੀਆਂ ਕਾਰ ਕੰਪਨੀਆਂ ਜਿਵੇਂ ਕਿ ਮਾਰੂਤੀ, ਹੁੰਡਈ, ਟੋਇਟਾ, ਹੋਂਡਾ ਆਦਿ ਦੀ ਤਰ੍ਹਾਂ ਆਪਣੀ ਪਕਡ਼ ਗੁਆ ਚੁੱਕੀ ਹੈ। ਪਰ ਦਹਾਕਿਆਂ ਤਕ ਇਸ ਕਾਰ ਨੇ ਭਾਰਤੀ ਸਡ਼ਕਾਂ 'ਤੇ ਰਾਜ਼ ਕੀਤਾ ਹੈ। ਇਸੇ ਗੱਲ 'ਤੇ ਧਿਆਨ ਦਿੰਦੇ ਹੋਏ 2013 'ਚ ਅੰਬੈਸਡਰ ਨੂੰ ਗਲੋਬਲ ਆਟੋਮੋਟਿਵ ਪ੍ਰੋਗਰਾਮ ਟਾਪ ਗਿਅਰ 'ਚ ਦੁਨੀਆ ਦੀ ਬੈਸਟ ਟੈਕਸੀ ਮੰਨਿਆ ਗਿਆ ਸੀ। ਮਾਰੂਤੀ ਸੁਜ਼ੂਕੀ ਦੇ ਆਉਣ ਤੋਂ ਪਹਿਲਾਂ ਭਾਰਤੀ ਬਾਜ਼ਾਰ 'ਚ ਹਿੰਦੁਸਤਾਨ ਮੋਟਰਸ ਦੇਸ਼ ਦੀ ਟਾਪ ਆਟੋ ਕੰਪਨੀ ਸੀ। 


Rakesh

Content Editor

Related News