ਹੀਰੋ ਦੇ ਇਸ ਇਲੈਕਟ੍ਰਿਕ ਸਕੂਟਰ ਨੇ ਬਣਾਇਆ ਵਿਸ਼ਵ ਰਿਕਾਰਡ, 24 ਘੰਟਿਆਂ ''ਚ ਤੈਅ ਕੀਤੀ 1780km ਦੀ ਦੂਰੀ
Thursday, May 11, 2023 - 01:51 PM (IST)
ਆਟੋ ਡੈਸਕ- ਹੀਰੋ ਮੋਟੋਕਾਰਪ ਨੇ ਆਪਣੇ Vida V1 ਇਲੈਕਟ੍ਰਿਕ ਸਕੂਟਰ ਦੇ ਨਾਲ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਇਹ ਪਹਿਲਾ ਅਜਿਹਾ ਇਲੈਕਟ੍ਰਿਕ ਸਕੂਟਰ ਹੈ, ਜੋ ਬਿਨਾਂ ਰੁਕੇ 24 ਘੰਟੇ ਚੱਲਿਆ ਹੈ। ਜੈਪੁਰ 'ਚ ਸਥਿਤ ਹੀਰੋ ਸੈਂਟਰ ਫਾਰ ਇਨੋਵੇਸ਼ਨ ਐਂਡ ਤਕਨਾਲੋਜੀ (ਸੀ.ਆਈ.ਟੀ.) 'ਚ ਕੰਪਨੀ ਦੀ ਇਕ ਟੀਮ ਦੁਆਰਾ ਰਿਲੇ ਬਣਾ ਕੇ 24 ਘੰਟਿਆਂ 'ਚ ਇਲੈਕਟ੍ਰਿਕ ਸਕੂਟਰ ਨੂੰ ਲਗਾਤਾਰ 1780 ਕਿਲੋਮੀਟਰ (1106.04 ਮੀਲ) ਚਲਾਇਆ ਗਿਆ। ਇਹ ਰਿਕਾਰਡ 20 ਅਪ੍ਰੈਲ ਤੋਂ 21 ਅਪ੍ਰੈਲ 2023 ਦੇ ਵਿਚਕਾਰ ਬਣਾਇਆ ਗਿਆ ਹੈ। Hero Vida 1 ਦੀ ਇਸ ਪ੍ਰਾਪਤੀ 'ਤੇ ਇਸਨੂੰ ਗਿਨੀਜ਼ ਵਰਲਡ ਰਿਕਾਰਡ ਦਾ ਟਾਈਟਲ ਦਿੱਤਾ ਗਿਆ ਹੈ।
ਕੰਪਨੀ ਨੇ ਕਿਹਾ ਕਿ ਸਾਨੂੰ ਇਹ ਨਵਾਂ ਰਿਕਾਰਡ ਬਣਾਉਣ ਦੀ ਖਸ਼ੀ ਹੈ। ਇਸ ਨਾਲ ਪ੍ਰਰਦਸ਼ਿਤ ਹੁੰਦਾ ਹੈ ਕਿ ਵੀਡੋ ਵੀ1 ਬਣਾਉਣ ਲਈ ਅਸੀਂ ਕਿੰਨੀ ਡੁੰਘਾਈ ਨਾਲ ਪ੍ਰੀਖਣ ਕੀਤਾ ਹੈ। ਅਸੀਂ ਪੂਰੇ ਵਿਸ਼ਵ 'ਚ ਆਪਣੀ ਈ.ਵੀ. ਸੀਰੀਜ਼ ਦਾ ਵਿਸਤਾਰ ਕਰਨਾ ਚਾਹੁੰਦੇ ਹਾਂ। ਕੰਪਨੀ ਨੇ ਇਸ ਪ੍ਰਾਪਤੀ ਦਾ ਸਿਹਰਾ ਜੈਪੁਰ ਅਤੇ ਜਰਮਨੀ ਦੀ R&D ਟੀਮ ਨੂੰ ਦਿੱਤਾ ਹੈ।