ਹੀਰੋ ਨੇ ਭਾਰਤ ’ਚ ਲਾਂਚ ਕੀਤਾ ਨਵਾਂ ਸਪਲੈਂਡਰ, ਜਾਣੋ ਕੀਮਤ

11/08/2019 12:11:34 PM

ਆਟੋ ਡੈਸਕ– ਹੀਰੋ ਮੋਟੋਕਾਰਪ ਨੇ ਆਖਿਰਕਾਰ ਭਾਰਤ ’ਚ BS-6 ਇੰਜਣ ਵਾਲਾ ਨਵਾਂ ਸਪਲੈਂਡ ਲਾਂਚ ਕਰ ਦਿੱਤਾ ਹੈ। ਇਹ ਸਪਲੈਂਡਰ ਦਾ ਆਈ-ਸਮਾਰਟ ਮਾਡਲ ਹੈ ਜਿਸ ਨੂੰ ਬਿਹਤਰ ਇੰਜਣ ਦੇ ਨਾਲ ਲਿਆਇਆ ਗਿਆ ਹੈ। ਇਸ ਦੀ ਕੀਮਤ 65 ਹਜ਼ਾਰ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। 

ਪਹਿਲਾਂ ਨਾਲੋਂ ਦਮਦਾਰ ਇੰਜਣ
ਹੀਰੋ ਸਪਲੈਂਡਰ ਬੀ.ਐੱਸ.-6 ’ਚ ਇੰਜਣ ਤੋਂ ਇਲਾਵਾ ਹੋਰ ਵੀ ਕਈ ਬਦਲਾਅ ਕੀਤੇ ਗਏ ਹਨ। ਨਵੇਂ ਸਪਲੈਂਡਰ ਬੀ.ਐੱਸ.-6 ’ਚ ਹੀਰੋ ਮੋਟੋਕਾਰਪ ਨੇ 113.2cc ਦਾ ਇੰਜਣ ਦਿੱਤਾ ਹੈ ਜੋ 7,500rpm ’ਤੇ 9.1bhp ਦੀ ਪਾਵਰ ਦਿੰਦਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲੇ ਮਾਡਲ ’ਚ 109 cc ਦਾ ਇੰਜਣ ਦਿੱਤਾ ਜਾ ਰਿਹਾ ਸੀ। 

PunjabKesari

ਫਿਊਲ ਇੰਜੈਕਸ਼ਨ ਤਕਨੀਕ 
ਹੀਰੋ ਸਪਲੈਂਡਰ ਬੀ.ਐੱਸ.-6 ’ਚ ਫਿਊਲ ਇੰਜੈਕਸ਼ਨ ਤਕਨੀਕ ਲਗਾਈ ਗਈਹੈ ਜੋ ਕਿ ਕੰਪਨੀ ਦੀ i3S ਤਕਨੀਕ ਦੇ ਨਾਲ ਆਉਂਦੀ ਹੈ। ਇਹ ਇੰਜਣ ਨੂੰ ਬਿਹਤਰ ਪਰਫਾਰਮੈਂਸ ਦੇਣ ’ਚ ਮਦਦਗਾਰ ਸਾਬਤ ਹੁੰਦੀ ਹੈ। ਉਥੇ ਹੀ ਪਹਿਲੀ ਵਾਰ ਇਸ ਵਿਚ ਆਇਲ ਫਿਲਟਰ ਦਾ ਵੀ ਇਸਤੇਮਾਲ ਕੀਤਾ ਗਿਆ ਹੈ। 

PunjabKesari

ਵਧਾਈ ਗਈ ਬਾਈਕ ਦੀ ਗ੍ਰਾਊਂਡ ਕਲੀਅਰੈਂਸ
ਬਾਈਕ ਦੀ ਗ੍ਰਾਊਂਡ ਕਲੀਅਰੈਂਸ ਨੂੰ 165mm ਤੋਂ ਵਧਾ ਕੇ 180mm ਕੀਤਾ ਗਿਆ ਹੈ। ਕੰਪਨੀ ਇਸ ਨੂੰ ਦੋ ਵੇਰੀਐਂਟਸ- ਡਿਸਕ ਅਤੇ ਡਰੱਮ ਦੇ ਆਪਸ਼ਨ ਦੇ ਨਾਲ ਲਿਆਈ ਹੈ। ਆਉਣ ਵਾਲੇ ਹਫਤਿਆਂ ’ਚ ਇਸ ਨੂੰ ਡੀਲਰਸ਼ਿਪਸ ’ਤੇ ਪਹੁੰਚਾ ਦਿੱਤਾ ਜਾਵੇਗ। ਸੀਟ ਦੀ ਉੱਚਾਈ ’ਚ ਕੰਪਨੀ ਨੇ ਕੋਈ ਬਦਲਾਅ ਨਹੀਂ ਕੀਤਾ। ਹਾਲਾਂਕਿ, ਬਾਈਕ ਦਾ ਆਕਾਰ ਪੁਰਾਣੇ ਮਾਡਲ ਨਾਲੋਂ ਵੀ ਵੱਡਾ ਦਿਖਾਈ ਦੇ ਰਿਹਾ ਹੈ। 

PunjabKesari

ਇੰਜਣ ਅਪਡੇਟ ਕਰਨ ਨਾਲ ਹੋਵੇਗਾ ਫਾਇਦਾ
ਇਸ ਇੰਜਣ ਨੂੰ ਅਪਡੇਟ ਕੀਤੇ ਜਾਣ ਤੋਂ ਬਾਅਦ ਇਹ ਬਾਈਕ 45 ਫੀਸਦੀ ਘੱਟ ਕਾਰਬਨ ਮੋਨੋ ਆਕਸਾਈਡ ਅਤੇ 88 ਫੀਸਦੀ ਘੱਟ ਨਾਈਟ੍ਰੋਜਨ ਆਕਸਾਈਡ ਪੈਦਾ ਕਰੇਗੀ।
- ਦੱਸ ਦੇਈਏ ਕਿ ਦੇਸ਼ ’ਚ BS-6 ਨਿਯਮ ਅਪ੍ਰੈਲ 2020 ਤੋਂ ਲਾਗੂ ਹੋਣ ਵਾਲੇ ਹਨ। ਅਜਿਹੇ ’ਚ ਹੀਰੋ ਮੋਟੋਕਾਰਪ ਨੇ ਜਲਦੀ ਹੀ ਆਪਣੇ ਬਾਈਕ ਮਾਡਲਾਂ ਨੂੰ BS-6 ਅਵਤਾਰ ’ਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ। 


Related News