ਤੁਹਾਡੇ ਮਰਨ ਤੋਂ ਬਾਅਦ ਆਟੋਮੈਟਿਕ ਡਿਲੀਟ ਹੋ ਜਾਵੇਗਾ ਗੂਗਲ ਅਕਾਊਂਟ, ਜਾਣੋ ਕਿਵੇਂ
Wednesday, May 29, 2019 - 08:07 PM (IST)

ਗੈਜੇਟ ਡੈਸਕ—ਜੇਕਰ ਤੁਸੀਂ ਜੀਮੇਲ, ਗੂਗਲ ਮੈਪਸ, ਸਰਚ ਜਾਂ ਫਿਰ ਗੂਗਲ ਦੀ ਕਿਸੇ ਵੀ ਦੂਜੀ ਸਰਵਿਸ ਦਾ ਇਸਤੇਮਾਲ ਕਰਦੇ ਹੋ ਤਾਂ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਤੁਹਾਡੇ ਨਾਲ ਜੁੜੀਆਂ ਕਈ ਜਾਣਕਾਰੀਆਂ ਵੀ ਇਸ ਦੇ ਸਰਵਰ ਸਟੋਰ ਹੋਣਗੀਆਂ। ਅਜਿਹੇ 'ਚ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦ ਤੁਸੀਂ ਇਸ ਦੁਨੀਆ 'ਚ ਨਹੀਂ ਰਹੋਗੇ ਤਾਂ ਸਰਵਰ 'ਤੇ ਸਟੋਰ ਹੋ ਰਹੀਆਂ ਇਨ੍ਹਾਂ ਜਾਣਕਾਰੀਆਂ ਦਾ ਹੋਰ ਖਾਸਕਰ ਜੀਮਲੇ ਅਕਾਊਂਟ ਦਾ ਕੀ ਹੋਵੋਗਾ? ਜੇਕਰ ਨਹੀਂ ਤਾਂ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਕ ਅਜਿਹਾ ਆਪਸ਼ਨ ਵੀ ਹੈ ਜਿਸ ਦੇ ਰਾਹੀਂ ਤੁਹਾਡੇ ਮਰਨ ਤੋਂ ਬਾਅਦ ਫਿਰ ਇਕ ਲੰਬੇ ਸਮੇਂ ਤਕ ਅਕਾਊਂਟ ਦਾ ਇਸਤੇਮਾਲ ਨਾ ਕਰਨ 'ਤੇ ਤੁਹਾਡਾ ਗੂਗਲ ਅਕਾਊਂਟ ਆਟੋਮੈਟਿਕ ਡਿਲੀਟ ਹੋ ਜਾਵੇਗਾ। ਜਾਣੋ ਇਸ ਦਾ ਤਰੀਕਾ
ਸਭ ਤੋਂ ਪਹਿਲਾਂ myaccount.google.com 'ਤੇ ਜਾਓ।
ਇਸ ਤੋਂ ਬਾਅਦ Data & personalization 'ਤੇ ਕਲਿੱਕ ਕਰੋ।
ਸਕਰਾਨ ਡਾਊਨ ਕਰਕੇ Make a plan for your account ਆਪਸ਼ਨ ਸਲੈਕਟ ਕਰੋ।
ਇਸ ਤੋਂ ਬਾਅਦ Start ਤੇ ਕਲਿੱਕ ਕਰੋ।
ਦਰਅਸਲ, ਇਹ ਇਕ ਆਪਸ਼ਨ ਹੈ ਜਿਸ 'ਚ ਤੁਹਾਨੂੰ ਤੈਅ ਕਰਨਾ ਹੁੰਦਾ ਹੈ ਕਿ ਕਿੰਨ ਸਮੇਂ ਤਕ ਤੁਹਾਡਾ ਅਕਾਊਂਟ ਇਨਐਕਟੀਵ ਰਹਿਣ 'ਤੇ ਇਸ ਨੂੰ ਕੰਪਨੀ ਵੱਲੋਂ ਡਿਲੀਟ ਕਰ ਦਿੱਤਾ ਜਾਵੇ। ਸਟਾਰਟ 'ਤੇ ਕਲਿੱਕ ਕਰਨ ਤੋਂ ਬਾਅਦ ਹੀ ਤੁਹਾਡਾ ਸਾਹਮਣੇ ਇਨਐਕਟੀਵ ਅਕਾਊਂਟ ਮੈਨੇਜਰ ਦਾ ਪੇਜ਼ ਨਜ਼ਰ ਆਵੇਗਾ, ਜਿਸ 'ਚ ਤੁਹਾਨੂੰ 3 ਮਹੀਨੇ, 6 ਮਹੀਨੇ, 12 ਮਹੀਨੇ ਅਤੇ 18 ਮਹੀਨਿਆਂ ਤਕ ਦੇ 4 ਆਪਸ਼ਨ ਨਜ਼ਰ ਆਉਣਗੇ।
ਤੁਸੀਂ ਇਨ੍ਹਾਂ 'ਚੋਂ ਕੋਈ ਵੀ ਇਕ ਆਪਸ਼ਨ ਸਲੈਕਟ ਕਰ ਸਕਦੇ ਹੋ, ਮਨ ਲਵੋ ਤੁਸੀਂ 12 ਮਹੀਨੇ ਦਾ ਆਪਸ਼ਨ ਸਲੈਕਟ ਕੀਤਾ। ਅਜਿਹੇ 'ਚ ਲਗਾਤਾਰ 12 ਮਹੀਨਿਆਂ ਤਕ ਆਪਣੇ ਅਕਾਊਂਟ 'ਚ ਤੁਹਾਡੇ ਵੱਲੋਂ ਕੋਈ ਵੀ ਐਕਟੀਵਿਟੀ ਨਾ ਹੋਣ 'ਤੇ ਇਸ ਨੂੰ ਡਿਲੀਟ ਕਰ ਦਿੱਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਤੁਹਾਡੇ ਦੁਆਰਾ ਡਿਸਾਈਡ ਕੀਤੇ ਗਏ ਟਾਈਮ ਦੇ ਖਤਮ ਹੋਣ ਤੋਂ ਸਿਰਫ ਇਕ ਮਹੀਨੇ ਪਹਿਲਾਂ ਹੀ ਤੁਹਾਡੇ SMS ਅਤੇ ਜੀਮੇਲ ਰਾਹੀਂ ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ, ਇਸ ਤੋਂ ਬਾਅਦ ਹੀ ਕੋਈ ਐਕਸ਼ਨ ਲਿਆ ਜਾਵੇਗਾ। ਤੁਸੀਂ ਚਾਹੋ ਤਾਂ ਇਸ 'ਚ ਉਨ੍ਹਾਂ 10 ਲੋਕਾਂ ਦਾ ਨਾਂ ਵੀ ਐਡ ਕਰ ਸਕਦੇ ਹੋ ਜਿਨ੍ਹਾਂ ਨੂੰ ਕੰਪਨੀ ਵੱਲੋਂ ਇਹ ਨੋਟੀਫਿਕੇਸ਼ਨ ਮਿਲ ਜਾਵੇਗਾ ਕਿ ਤੁਹਾਡਾ ਅਕਾਊਂਟ ਇਨਐਕਟੀਵ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਤੁਸੀਂ ਆਟੋ ਰਿਪਲਾਈ ਦਾ ਆਪਸ਼ਨ ਵੀ ਸੈੱਟ ਕਰ ਸਕਦੇ ਹੋ, ਜਿਸ ਦੇ ਤਹਿਤ ਤੁਹਾਨੂੰ ਮੇਲ ਭੇਜਣ ਵਾਲੇ ਵਿਅਕਤੀ ਕੋਲ ਆਟੋਮੈਟਕਲੀ ਇਕ ਰਿਪਲਾਈ ਪਹੁੰਚ ਜਾਵੇਗਾ ਕਿ ਤੁਸੀਂ ਹੁਣ ਇਹ ਮੇਲ ਅਕਾਊਂਟ ਇਸਤੇਮਾਲ ਨਹੀਂ ਕਰ ਰਹੇ ਹੋ।