14 ਸਾਲਾ ਬੱਚੇ ਨੇ ਠੁਕਰਾਈ 3 ਕਰੋੜ ਡਾਲਰ ਦੀ ਆਫਰ

Monday, May 16, 2016 - 04:01 PM (IST)

14 ਸਾਲਾ ਬੱਚੇ ਨੇ ਠੁਕਰਾਈ 3 ਕਰੋੜ ਡਾਲਰ ਦੀ ਆਫਰ
ਜਲੰਧਰ— ਅਮਰੀਕਾ ਦੇ ਅਲਬਾਮਾ ਪ੍ਰਾਂਤ ਦੇ ਇਕ 14 ਸਾਲਾ ਬੱਚੇ ਨੇ ਉਸ ਦੇ ਆਵਿਸ਼ਕਾਰ ਨੂੰ ਖਰੀਦਣ ਲਈ ਇਕ ਰਾਸ਼ਟਰੀ ਹੈਲਥ ਕੇਅਰ ਕੰਪਨੀ ਵੱਲੋਂ ਦਿੱਤੇ ਗਏ 3 ਕਰੋੜ ਡਾਲਰ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ। ਇਸ ਬੱਚੇ ਨੇ ਫਸਟਏਡ ਕਿੱਟ ਦੀ ਵੈਂਡਿਗ ਮਸ਼ੀਨ ਦੀ ਖੋਜ ਕੀਤੀ ਹੈ। 
ਇਕ ਵਾਰ ਬੇਸਬਾਲ ਦੀ ਖੇਡ ''ਚ ਆਪਣੇ ਦੋਸਤਾਂ ਨੂੰ ਡਿੱਗਦੇ ਹੋਏ ਦੱਖਣ ਤੋਂ ਬਾਅਦ ਟੇਲਰ ਰੋਸੇਂਥਲ ਨੂੰ ਖਿਆਲ ਆਇਆ ਕਿ ਕਿਉਂ ਨਾ ਇਕ ਅਜਿਹੀ ਮਸ਼ੀਨ ਬਣਾਈ ਜਾਵੇ ਜੋ ਪਹਿਲਾਂ ਤੋਂ ਪੈਕ ਕੀਤੀ ਗਈ ਇਕ ਫਸਟਏਡ ਕਿੱਟ ਨੂੰ ਆਟੋਮੈਟਿਕ ਤਰੀਕੇ ਨਾਲ ਕੱਢਣ ਦਾ ਕੰਮ ਕਰੇ ਅਤੇ ਉਸ ਵਿਚ ਇਲਾਜ ਲਈ ਵਧੀਆ ਸਮੱਗਰੀ ਹੋਵੇ। 
ਰੋਸੇਂਥਲ ਨੇ ''ਸੀ.ਐੱਨ.ਐੱਨ. ਮਨੀ'' ਨੂੰ ਕਿਹਾ ਕਿ ਅਲਬਾਮਾ ''ਚ ਹਰ ਵਾਰ ਜਦੋਂ ਮੈਂ ਬੇਸਬਾਲ ਦੇ ਕਿਸੇ ਟੂਰਨਾਮੈਂਟ ਲਈ ਜਾਂਦਾ ਸੀ ਤਾਂ ਦੇਖਦਾ ਸੀ ਕਿ ਬੱਚਿਆਂ ਨੂੰ ਸੱਟ ਲੱਗ ਜਾਂਦੀ ਹੈ ਅਤੇ ਗਾਰਡੀਅਨ ਆਲੇ-ਦੁਆਲੇ ਬੈਂਡਏਡ ਵੀ ਨਹੀਂ ਲੱਭ ਪਾਉਂਦੇ। ਮੈਂ ਇਸ ਦਾ ਹੱਲ ਲੱਭਣਾ ਚਾਹੁੰਦਾ ਸੀ। ਰੋਸੇਂਥਲ ਨੇ ਪਿਛਲੇ ਸਾਲ ਆਪਣੇ ਸਟਾਰਟਅਪ ਰੇਕਮੇਡ ਦੀ ਸ਼ੁਰੂਆਤ ਕੀਤੀ ਸੀ। ਉਸ ਨੂੰ ਇਕ ਵੱਡੀ ਰਾਸ਼ਟਰੀ ਹੈਲਥ ਕੇਅਰ ਕੰਪਨੀ ਵੱਲੋਂ ਇਸ ਤਕਨੀਕ ਨੂੰ ਵੇਚਣ ਲਈ ਤਿੰਨ ਕਰੋੜ ਡਾਲਰ ਦਾ ਪ੍ਰਸਤਾਵ ਦਿੱਤਾ ਗਿਆ ਪਰ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। 
ਰੋਸੇਂਥਲ ਨੂੰ ਪਹਿਲਾਂ ਹੀ ਇਕ ਲੱਖ ਡਾਲਰ ਦਾ ਨਿਵੇਸ਼ ਪ੍ਰਾਪਤ ਹੋਇਆ ਹੈ ਅਤੇ ਉਸ ਦੀ ਯੋਜਨਾ 5,500 ਡਾਲਰ ''ਚ ਇਕ ਮਸ਼ੀਨ ਵੇਜਣ ਦੀ ਹੈ। ਇਸ ਮਸ਼ੀਨ ਰਾਹੀਂ ਪਹਿਲਾਂ ਤੋਂ ਪੈਕ ਕੀਤੀ ਗਈ ਫਸਟਏਡ ਕਿੱਟ ਅਤੇ ਲਾਸਟਰ, ਰਬੜ ਦੇ ਦਸਤਾਨੇ ਆਦਿ ਦੀ ਵਿਅਕਤੀਗਤ ਸਪਲਾਈ ਕੀਤੀ ਜਾਵੇਗੀ ਜਿਨ੍ਹਾਂ ਦੀ ਕੀਮਤ ਚਾਰ ਡਾਲਰ ਤੋਂ 11 ਡਾਲਰ ਦੇ ਵਿਚ ਹੋਵੇਗੀ।

Related News