ਚੂਹੇ ਦੇ ਦਿਲ ਤੋਂ ਤਿਆਰ ਕੀਤਾ ਜ਼ਿੰਦਾ ਰੋਬੋਟ
Friday, Jul 08, 2016 - 03:26 PM (IST)

ਜਲੰਧਰ : ਹਾਰਵਰਡ ਯੂਨੀਵਰਸਿਟੀ ਦੇ ਰਿਸਰਚਰਾਂ ਨੇ ਇਕ ਚੂਹੇ ਦੇ ਦਿਲ ''ਚੋਂ ਸੈੱਲ, ਬ੍ਰੈਸਟ ਇੰਪਲਾਂਟ ''ਚ ਵਰਤੇ ਜਾਣ ਵਾਲੇ ਸਿਲੀਕੋਨ ਤੇ ਜੈਨੇਟਿਕ ਇੰਜੀਨੀਅਰਿੰਗ ਦੇ ਮੇਲ ਨਾਲ ਇਕ ਜ਼ਿੰਦਾ ਰੋਬੋਟ ਤਿਆਰ ਕੀਤਾ। ਇਹ ਰੋਬੋਟ ਦੇਖਣ ''ਚ ਸਟਿੰਗਰੇ (ਸਮੁੰਦਰੀ ਮੱਛੀ ਦੀ ਇਕ ਕਿਸਮ) ਦੀ ਤਰ੍ਹਾਂ ਦਿਖਦਾ ਹੈ।
ਇਸ ਸਟਿੰਗਰੇ-ਬੋਟ ਨੂੰ 4 ਪਰਤਾਂ ''ਚ ਤਿਆਰ ਕੀਤਾ ਗਿਆ ਹੈ। ਪਹਿਲੀ ਸਿਲੀਕੋਨ ਪਰਤ ਇਸ ਬੋਟ ਨੂੰ ਬਾਡ ਦੀ ਰੂਪ-ਰੇਖਾ ਪ੍ਰਦਾਨ ਕਰਦੀ ਹੈ। ਇਸ ਤੋਂ ਬਾਅਦ ਗੋਲਡ ਵਾਇਰ ਨਾਲ ਬਣਿਆ ਇਸ ਬੋਟ ਦਾ ਸਕੈਲੇਟਲ ਸਿਸਟਮ ਤੇ ਆਖਰੀ ਪਰਤ ''ਚ 2 ਲੱਖ ਜਨੈਟਿਕ ਇੰਜੀਨੀਅਰਿੰਗ ਨਾਲ ਤਿਆਰ ਰੈਟ ਸੈੱਲ। ਇਹ ਰੋਬੋਚ ਖਾਸ ਰੌਸ਼ਨੀ ਦੀ ਵੇਵਲੈਂਥ ਦੀ ਮਦਦ ਨਾਲ ਖੁਦ ਨੂੰ ਮੂਵ ਕਰਦਾ ਹੈ ਤੇ ਲੀਡ ਰਿਸਰਚਰ ਕਿਟ ਪਾਰਕਰ ਦਾ ਕਹਿਣਾ ਹੈ ਕਿ ਇਸ ਨੂੰ ਰਿਮੋਟਲੀ ਵੀ ਮੂਵ ਕੀਤਾ ਜਾ ਸਕਦਾ ਹੈ।