ਘਰ ’ਚ ਮੌਜੂਦ ਸਪੀਕਰ ਹੈਕ ਕਰਕੇ ਤੁਹਾਨੂੰ ਬੌਲਾ ਬਣਾ ਸਕਦੇ ਹਨ ਹੈਕਰ

8/13/2019 12:50:03 PM

ਗੈਜੇਟ ਡੈਸਕ– ਹੈਕਰਾਂ ਲਈ ਕਿਸੇ ਵੀ ਡਿਵਾਈਸ ਨੂੰ ਹੈਕ ਕਰਨਾ ਆਸਾਨ ਹੁੰਦਾ ਜਾ ਰਿਹਾ ਹੈ। ਇਕ ਤਾਜ਼ਾ ਸਾਈਬਰ ਸਕਿਓਰਿਟੀ ਰਿਸਰਚ ਦੀ ਮੰਨੀਏ ਤਾਂ ਹੁਣ ਤੁਹਾਡੇ ਘਰਾਂ ’ਚ ਮੌਜੂਦ ਸਪੀਕਰ ਨੂੰ ਵੀ ਹੈਕ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਹੈਕਰ ਇਸ ਨੂੰ ਹੈਕ ਕਰਕੇ ਇਕ ਸਾਈਬਰ ਵੈਪਨ (ਹਥਿਆਰ) ਦੇ ਤੌਰ ’ਤੇ ਵੀ ਇਸਤੇਮਾਲ ਕਰ ਸਕਦੇ ਹਨ। ਰਿਸਰਚ ’ਚ ਕਿਹਾ ਗਿਆ ਹੈ ਕਿ ਹੈਕਰ ਘਰ ਜਾਂ ਦਫਤਰ ’ਚ ਮੌਜੂਦ ਸਪੀਕਰ ਨੂੰ ਹਾਈਜੈੱਕ ਕਰਕੇ ਉਸ ਦੀ ਆਵਾਜ਼ ਨੂੰ ਇਸ ਹੱਦ ਤਕ ਵਧਾ ਸਕਦੇ ਹਨ ਕਿ ਆਸਪਾਸ ਦੇ ਲੋਕਾਂ ਦੀ ਸੁਣਨ ਦੀ ਸ਼ਕਤੀ ਘੱਟ ਹੋ ਸਕਦੀ ਹੈ। 

ਹਥਿਆਰ ਦੇ ਤੌਰ ’ਤੇ ਹੋ ਸਕਦਾ ਹੈ ਇਸਤੇਮਾਲ
ਯੂ.ਕੇ. ਦੇ ਇਕ ਸਕਿਓਰਿਟੀ ਰਿਸਰਚਰ ਮੈਟ ਵਿਕਸੀ ਨੇ ਇਸ ਮਾਲਵੇਅਰ ਦੇ ਰੀਅਰ ਵਰਲਡ ’ਤੇ ਪੈਣ ਵਾਲੇ ਅਸਰ ਦੀ ਜਾਂਚ ਕੀਤੀ। ਉਨ੍ਹਾਂ ਆਪਣੀ ਜਾਂਚ ’ਚ ਪਾਇਆ ਕਿ ਤੇਜ਼ ਆਵਾਜ਼ ਪੈਦਾ ਕਰਨ ਲਈ ਸਪੀਕਰ ਦਾ ਹੈਕ ਹੋਣਾ ਕਾਫੀ ਖਤਰਨਾਕ ਹੋ ਸਕਦਾ ਹੈ ਅਤੇ ਇਹ ਲੋਕਾਂ ਨੂੰ ਬੌਲਣਾ ਤਕ ਬਣਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਅਟੈਕ ਰਾਹੀਂ ਹੈਕਰ ਵੱਡੇ ਸਥਾਨਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ ਜਿਥੇ ਵੱਡੀ ਗਿਣਤੀ ’ਚ ਲੋਕ ਮੌਜੂਦ ਹੁੰਦੇ ਹਨ। 

ਟੈਸਟ ’ਚ ਵਾਇਰਸ ਨੇ ਉਂਝ ਹੀ ਕੰਮ ਕੀਤਾ ਜਿਵੇਂ ਰਿਸਰਚਰ ਨੇ ਸੋਚਿਆ ਸੀ
ਤਿਆਰ ਕੀਤੇ ਗਏ ਕਸਟਮਾਈਜ਼ ਵਾਇਰਸ ਦੇ ਸਪੀਕਰ ਹੈਕਿੰਗ ਨੂੰ ਜਾਂਚਣ ਤੋਂ ਬਾਅਦ ਵਿਕਸੀ ਨੇ ਇਸ ਨੂੰ ਦੂਜੇ ਸਪੀਕਰ ਵਾਲੇ ਡਿਵਾਈਸ ਜਿਵੇਂ ਲੈਪਟਾਪ, ਮੋਬਾਇਲ ਫੋਨ, ਹੈੱਡਫੋਨ ਆਦਿ ’ਤੇ ਵੀ ਟੈਸਟ ਕੀਤਾ। ਇਸ ਐਕਸਪੈਰੀਮੈਂਟ ਨੂੰ ਕਰਨ ’ਤੇ ਉਨ੍ਹਾਂ ਨੇ ਪਾਇਆ ਕਿ ਇਹ ਮਾਲਵੇਅਰ ਆਸਾਨੀ ਨਾਲ ਕਿਸੇ ਵੀ ਡਿਵਾਈਸ ਦੇ ਕੰਟਰੋਲ ਨੂੰ ਹੈਕ ਕਰਕੇ ਆਵਾਜ਼ ਨੂੰ ਤੇਜ਼ ਜਾਂ ਸਲੋ ਫ੍ਰੀਕਵੈਂਸੀ ਵਾਲੇ ਸਾਊਂਡ ਨੂੰ ਪੈਦਾ ਕਰ ਸਕਦਾ ਹੈ। 

ਡਿਵਾਈਸ ਨਹੀਂ ਰੋਕ ਸਕਦੇ ਅਜਿਹੇ ਅਟੈਕ
ਆਪਣੇ ਇਸ ਐਕਸਪੈਰੀਮੈਂਟ ਤੋਂ ਬਾਅਦ ਵਿਕਸੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਜਿਹੇ ਅਟੈਕ ਨਾਲ ਕਿਸੇ ਵਿਅਕਤੀ ਦੀ ਇਕਾਗਰਤਾ ਨੂੰ ਭੰਗ ਕਰਨ ਦੇ ਨਾਲ ਹੀ ਸੁਣਨ ਦੀ ਸ਼ਕਤੀ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੇ ਅਟੈਕ ’ਚ ਟਿਨਿਟਸ ਅਤੇ ਮਾਨਸਿਕ ਅਸਥਿਰਤਾ ਦੀਆਂ ਵੀ ਸੰਭਾਵਨਾਵਾਂ ਕਾਫੀ ਵਧ ਜਾਂਦੀਆਂ ਹਨ। ਵਿਕਸੀ ਨੇ ਅਗੇ ਦੱਸਿਆ ਕਿ ਹੈਕਰ ਜੇਕਰ ਲਗਾਤਾਰ ਅਜਿਹੇ ਅਟੈਕ ਕਰਦਾ ਹੈ ਤਾਂ ਲੋਕਾਂ ਦੀ ਜਾਨ ਵੀ ਜਾ ਸਕਦੀ ਹੈ। ਇਸ ਵਿਚ ਚਿੰਤਾ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਨ੍ਹਾਂ ਡਿਵਾਈਸਿਜ਼ ’ਚ ਅਜਿਹੇ ਅਟੈਕਸ ਨੂੰ ਪਛਾਣਨ ਅਤੇ ਰੋਕਣ ਦੀ ਕੋਈ ਵਿਵਸਥਾ ਨਹੀਂ ਦਿੱਤੀ ਗਈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ