Graphene E-paper ਲੈ ਸਕਦੈ ਐੱਲ. ਈ. ਡੀ. ਤੇ ਓ. ਐੱਲ. ਈ. ਡੀ. ਦੀ ਜਗ੍ਹਾ

Monday, May 02, 2016 - 12:52 PM (IST)

Graphene E-paper ਲੈ ਸਕਦੈ ਐੱਲ. ਈ. ਡੀ. ਤੇ ਓ. ਐੱਲ. ਈ. ਡੀ. ਦੀ ਜਗ੍ਹਾ

ਜਲੰਧਰ : ਕੌਣ ਕਹਿੰਦਾ ਹੈ ਕਿ ਈ-ਪੇਪਰ ਪੁਰਾਣੀ ਟੈਕਨਾਲੋਜੀ ਹੋ ਗਈ ਹੈ। ਚਾਈਨਾ ''ਚ ਅਜੇ ਵੀ ਇਸ ''ਤੇ ਆਧਾਰਿਤ ਨਵੇਂ ਪ੍ਰਾਡਕਟ ਬਣ ਰਹੇ ਹਨ। ਗੁਐਂਜ਼ੋਂ ਓ. ਈ. ਡੀ. ਟੈਕਨਾਲੋਜੀਜ਼ ਨੇ ਆਪਣੇ-ਆਪ ''ਚ ਪਹਿਲਾ ਗ੍ਰਾਫਿਨ ਬੇਸਡ ਈ-ਪੇਪਰ ਤਿਆਰ ਕੀਤਾ ਹੈ। ਗ੍ਰਾਫਿਨ ਨਾਲ ਬਣਿਆ ਪੇਪਰ ਕਾਫੀ ਮਜ਼ਬੂਤ ਤੇ ਹਲਕੀ ਹਲਕੀ ਸਕ੍ਰੀਨ ਪੇਸ਼ ਕਰਦਾ ਹੈ, ਜਿਸ ''ਚ ਬ੍ਰਾਈਟਨੈੱਸ ਤੇ ਫਲੈਕਸੀਬਿਲਟੀ ਪੂਰੀ ਤਰ੍ਹਾਂ ਮੌਜੂਦ ਹੁੰਦੀ ਹੈ। ਖਾਸ ਗੱਲ ਇਹ ਹੈ ਕਿ ਇਸ ਨੂੰ ਸੂਰਜ ਦੀ ਰੌਸ਼ਨੀ ''ਚ ਵੀ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ। 

 

ਹਾਲਾਂਕਿ ਦੂਸਰੇ ਈ-ਪੇਪਰ ਵੀ ਇੰਝ ਕਰ ਸਕਦੇ ਹਨ ਪਰ ਗ੍ਰਾਫਿਨ ''ਚ ਵਰਤਿਆ ਗਿਆ ਕਾਰਬਨ ਆਸਾਨੀ ਨਾਲ ਮਿਲ ਸਕਦਾ ਹੈ ਇਸ ਕਰਕੇ ਇਹ ਕਾਫੀ ਸਸਤਾ ਹੋਵੇਗਾ ਬਲਕਿ ਦੂਸਰੇ ਈ-ਪੇਪਰ ਡਿਵਾਈਜ਼ਾਂ ''ਚ ਇੰਡੀਅਮ ਮੈਟਲ ਹੁੰਦੀ ਹੈ। ਹੁਣ ਗੱਲ ਆਉਂਦੀ ਹੈ ਇਸ ਦੀ ਅਵੇਲੇਬਿਲਟੀ ਦੀ, ਕੰਪਨੀ ਦਾ ਇਸ ''ਤੇ ਕਹਿਣਾ ਹੈ ਕਿ ਇਕ ਸਾਲ ਦੇ ਅੰਦਰ ਅੰਦਰ ਗ੍ਰਾਫਿਨ ਈ-ਪੇਪਰ ਦੀ ਪ੍ਰਾਡਕਸ਼ਨ ਸ਼ੁਰੂ ਹੋ ਜਾਵੇਗੀ। ਜੇ ਟੈਕਨਾਲੋਜੀ ਅੱਗੇ ਵਧੀ ਤਾਂ ਸ਼ਾਇਦ ਗ੍ਰਾਫਿਨ, ਐੱਲ. ਈ. ਡੀ. ਤੇ ਓ. ਐੱਲ. ਈ. ਡੀ. ਦੀ ਜਗ੍ਹਾ ਵੀ ਲੈ ਸਕਦੀ ਹੈ।


Related News