ਸਿੰਗਲ ਚਾਰਜ 'ਚ 25km ਦਾ ਰਸਤਾ ਤੈਅ ਕਰਨ ਵਾਲੀ GoZero ਪਰਫਾਰਮੈਂਸ ਈ-ਬਾਈਕ ਭਾਰਤ 'ਚ ਲਾਂਚ
Monday, Nov 09, 2020 - 02:17 AM (IST)
ਆਟੋ ਡੈਸਕ—ਬ੍ਰਿਟਿਸ਼ ਇਲੈਕਟ੍ਰਿਕ ਬਾਈਕ ਅਤੇ ਲਾਈਫਸਟਾਈਲ ਬ੍ਰਾਂਡ ਗੋਜ਼ੀਰੋ ਮੋਬਿਲਿਟੀ ਨੇ ਭਾਰਤੀ ਬਾਜ਼ਾਰ 'ਚ ਆਪਣੀ ਪਰਫਾਰਮੈਂਸ ਈ-ਬਾਈਸਾਈਕਲ ਦੀ ਨਵੀਂ ਸੀਰੀਜ਼ ਲਾਂਚ ਕਰ ਦਿੱਤੀ ਹੈ। ਭਾਰਤ 'ਚ ਇਸ ਪਰਫਾਰਮੈਂਸ ਈ-ਬਾਈਸਾਈਕਲ ਦੇ ਤਿੰਨ ਮਾਡਲਸ ਪੇਸ਼ ਕੀਤੇ ਗਏ ਹਨ ਜਿਨ੍ਹਾਂ 'ਚ ਸਕੇਲਿੰਗ, ਸਕੇਲਿੰਗ ਲਾਈਟ ਅਤੇ ਸਕੇਲਿੰਗ ਪ੍ਰੋ ਸ਼ਾਮਲ ਹਨ। ਇਨ੍ਹਾਂ 'ਚੋਂ ਸਕੇਲਿੰਗ ਦੀ ਕੀਮਤ 19,999 ਰੁਪਏ, ਸਕੇਲਿੰਗ ਲਾਈਟ ਦੀ ਕੀਮਤ 24,999 ਅਤੇ ਇਸ ਦੇ ਟੌਪ ਮਾਡਲ ਸਕੇਲਿੰਗ ਪ੍ਰੋ ਦੀ ਕੀਮਤ 34,999 ਰੁਪਏ ਦੱਸੀ ਗਈ ਹੈ।
ਇਹ ਵੀ ਪੜ੍ਹੋ :ਇਹ ਹੈ ਅਮਰੀਕਾ ਦੀ ਨਵੀਂ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦਾ ਪਸੰਦੀਦਾ ਭਾਰਤੀ ਪਕਵਾਨ
ਕੰਪਨੀ ਦਾ ਕਹਿਣਾ ਹੈ ਕਿ ਇਹ ਨਵੀਂ ਬਾਈਕ ਗ੍ਰੇਟ ਬ੍ਰਿਟੇਨ 'ਚ ਡਿਜ਼ਾਈਨ ਕੀਤੀ ਗਈ ਹੈ ਅਤੇ ਭਾਰਤ 'ਚ ਨਿਰਮਿਤ ਹੈ। ਜਾਣਕਾਰੀ ਮੁਤਾਬਕ ਸਕੇਲਿੰਗ ਅਤੇ ਸਕੇਲਿੰਗ ਪ੍ਰੋ ਆਨਲਾਈਨ ਅਤੇ ਆਫਲਾਈਨ ਦੋਵਾਂ ਪਲੇਟਫਾਰਸ 'ਤੇ ਉਪਲੱਬਧ ਕਰਵਾਈ ਜਾਵੇਗੀ ਜਦਕਿ ਸਕੇਲਿੰਗ ਲਾਈਟ ਕੰਪਨੀ ਦੀ ਵੈੱਬਸਾਈਟ ਅਤੇ ਹੋਰ ਈ-ਕਾਮਰਸ ਵੈੱਬਸਾਈਟ ਦੇ ਰਾਹੀਂ ਵਿਕਰੀ ਲਈ ਉਪਲੱਬਧ ਹੋਵੇਗੀ।
ਇਹ ਵੀ ਪੜ੍ਹੋ :-BSNL ਨੇ ਆਪਣੇ ਗਾਹਕਾਂ ਨੂੰ ਦਿੱਤਾ ਇਹ ਤੋਹਫਾ
ਕੰਪਨੀ ਦਾ ਬਿਆਨ
ਗੋਜ਼ੀਰੋ ਮੋਬਿਲਿਟੀ ਦੇ ਸੀ.ਈ.ਓ. ਅੰਕਿਤ ਕੁਮਾਰ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਨੇ ਲੋਕਾਂ ਨੂੰ ਸਿਹਤ ਨੂੰ ਗੰਭੀਰਤਾ ਨਾਲ ਲੈਣ ਲਈ ਪ੍ਰੇਰਿਤ ਕੀਤਾ ਹੈ। ਇਸ ਦੌਰਾਨ ਅਸੀਂ ਵੀ ਈ-ਬਾਈਕ ਦੀ ਵਿਕਰੀ 'ਚ ਅਚਾਨਕ ਵਾਧਾ ਦੇਖਿਆ ਹੈ ਅਤੇ ਇਸ ਲਈ ਇਨ੍ਹਾਂ ਈ-ਬਾਈਸਾਈਕਲਸ ਨੂੰ ਲਾਂਚ ਕੀਤਾ ਗਿਆ ਹੈ। ਕੰਪਨੀ 8 ਨਵੰਬਰ ਤੋਂ ਸਕੇਲਿੰਗ ਬਾਈਕ ਸੀਰੀਜ਼ ਲਈ ਪ੍ਰੀ-ਆਰਡਰ ਸ਼ੁਰੂ ਕਰ ਰਹੀ ਹੈ।
ਇਹ ਵੀ ਪੜ੍ਹੋ :-'ਅਮਰੀਕਾ ਦੇ ਦੂਜੇ ਰਾਸ਼ਟਰਪਤੀ ਨੇ ਸੱਤਾ ਸੌਂਪਣ ਤੋਂ ਕਰ ਦਿੱਤਾ ਸੀ ਇਨਕਾਰ'
12 ਨਵੰਬਰ ਤੋਂ ਐਮਾਜ਼ੋਨ 'ਤੇ ਆਰਡਰ ਸ਼ੁਰੂ ਕੀਤੇ ਜਾਣਗੇ ਜਿਨ੍ਹਾਂ ਦੀ ਡਿਲਿਵਰੀ 25 ਨਵੰਬਰ ਤੋਂ ਸ਼ੁਰੂ ਹੋਵੇਗੀ। ਕੁਮਾਰ ਨੇ ਦੱਸਿਆ ਕਿ ''ਸਕੇਲਿੰਗ ਅਤੇ ਸਕੇਲਿੰਗ ਲਾਈਟ ਦੀ ਟੌਪ ਸਪੀਡ 25km/h ਹੈ ਅਤੇ ਸਿੰਗਲ ਚਾਰਜ 'ਚ 25km ਦਾ ਰਸਤਾ ਤੈਅ ਕਰਦੀ ਹੈ। ਇਨ੍ਹਾਂ ਈ-ਬਾਈਸਾਈਕਲਸ 'ਚ 210 ਵਾਟ ਦੀ ਲਿਥੀਅਮ ਬੈਟਰੀ ਲੱਗੀ ਹੈ ਜਿਸ ਨੂੰ ਕਿ 250 ਵਾਟ ਦੀ ਮੋਟਰ ਨਾਲ ਜੋੜਿਆ ਗਿਆ ਹੈ।
ਇਹ ਵੀ ਪੜ੍ਹੋ :-ਟਰੰਪ ਨੇ ਕੀਤਾ ਜਿੱਤ ਦਾ ਦਾਅਵਾ, ਮੀਡੀਆ ਸੰਸਥਾਵਾਂ ਨੇ ਕਿਹਾ ‘ਬਾਈਡੇਨ ਹਨ ਜੇਤੂ’