ਸਰਕਾਰ ਨੇ ਬੈਨ ਕੀਤਾ ਚੀਨੀ ਕੰਪਨੀ Xiaomi ਦਾ ਬ੍ਰਾਊਜ਼ਰ, ਇਸ ਐਪ ਨੂੰ ਵੀ ਬਲਾਕ ਕਰਨ ਦਾ ਹੁਕਮ

08/05/2020 4:54:52 PM

ਗੈਜੇਟ ਡੈਸਕ– ਸਰਕਾਰ ਨੇ ਭਾਰਤ ’ਚ ਸਰਗਰਮ ਚੀਨੀ ਕੰਪਨੀਆਂ ਖਿਲਾਫ ਕਾਰਵਾਈ ਕਰਦੇ ਹੋਏ ਸ਼ਾਓਮੀ ਦੁਆਰਾ ਬਣਾਏ ਗਏ ਬ੍ਰਾਊਜ਼ਰ Action Mi Browser Pro - Video Download, Free Fast & Secure ’ਤੇ ਵੀ ਬੈਨ ਲਗਾ ਦਿੱਤਾ ਹੈ। ਹਾਲਾਂਕਿ, ਕੰਪਨੀ ਸਰਕਾਰ ਨਾਲ ਗੱਲਬਾਤ ਸ਼ੁਰੂ ਕਰਨ ਲਈ ਕਦਮ ਚੁੱਕ ਰਹੀ ਹੈ। ਕੁਝ ਮਾਰਕੀਟ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਬ੍ਰਾਊਜ਼ਰ ਖਿਲਾਫ ਕਾਰਵਾਈ ਡਿਵਾਈਸਿਜ਼ ਦੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰ ਸਕਦੀ ਹੈ ਪਰ ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਕਦਮ ਨਾਲ ਡਿਵਾਈਸ ਦੇ ਪ੍ਰਦਰਸ਼ਨ ’ਤੇ ਕੋਈ ਅਸਰ ਨਹੀਂ ਪਵੇਗਾ। ਯੂਜ਼ਰਸ ਆਸਾਨੀ ਨਾਲ ਕੋਈ ਵੀ ਬ੍ਰਾਊਜ਼ਰ ਡਾਊਨਲੋਡ ਕਰ ਸਕਦੇ ਹਨ। 

ਇਸ ਐਪ ਨੂੰ ਬਲਾਕ ਕਰਨ ਦਾ ਹੁਕਮ
ਸਰਕਾਰ ਨੇ ਇਕ ਹੋਰ ਚੀਨੀ ਐਪ QQ ਇੰਟਰਨੈਸ਼ਨਲ ਨੂੰ ਵੀ ਬਲਾਕ ਕਰਨ ਦਾ ਹੁਕਮ ਦਿੱਤਾ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਸ਼ਾਓਮੀ ਬ੍ਰਾਊਜ਼ਰ ਖਿਲਾਫ ਕਾਰਵਾਈ ਇੰਟਰਨੈੱਟ ਇਸਤੇਮਾਲ ਕਰਨ ਵਾਲੇ ਡਿਵਾਈਸ ਦੇ ਫੰਕਸ਼ਨ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸ਼ਾਓਮੀ ਨੇ ਦੇਸ਼ ’ਚ 10 ਕਰੋੜ ਤੋਂ ਜ਼ਿਆਦਾ ਸਮਾਰਟਫੋਨ ਵੇਚੇ ਹਨ। 

ਸ਼ਾਓਮੀ ਨੇ ਕਿਹਾ ਇਸ ਮਾਮਲੇ ਨੂੰ ਸੁਲਝਾਵਾਂਗੇ। 
ਸ਼ਾਓਮੀ ਨੇ ਕਿਹਾ ਕਿ ਕੰਪਨੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਇਸ ਮਾਮਲੇ ਨੂੰ ਸੁਲਝਾਉਣ ਲਈ ਗੱਲ ਕਰੇਗੀ। ਨਾਲ ਹੀ ਇਹ ਵੀ ਦੱਸਿਆ ਕਿ ਉਹ ਲੋਕਲ ਡਾਟਾ ਪ੍ਰੋਟੈਕਸ਼ਨ ਅਤੇ ਹੋਰ ਨਿਯਮਾਂ ਅਤੇ ਦਿਸ਼ਾ ਨਿਰਦੇਸ਼ਾਂ ਦਾ ਪਾਲਨ ਕਰਦੀ ਹੈ। ਸ਼ਾਓਮੀ ਭਾਰਤੀ ਕਾਨੂੰਨ ਤਹਿਤ ਸਾਰੇ ਡਾਟਾ ਪ੍ਰਾਈਵੇਸੀ ਅਤੇ ਸੁਰੱਖਿਆ ਨਿਯਮਾਂ ਦਾ ਪਾਲਨ ਕਰਨਾ ਜਾਰੀ ਰੱਖਦੀ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਵਿਕਾਸ ਨੂੰ ਸਮਝਣ ਦੀ ਦਿਸ਼ਾ ’ਚ ਕੰਮ ਕਰ ਰਹੇ ਹਾਂ ਅਤੇ ਲੋੜ ਮੁਤਾਬਕ ਸਹੀ ਕਦਮ ਚੁੱਕਾਂਗੇ। 


Rakesh

Content Editor

Related News