Android 10 ਦਾ ਨਵਾਂ ਫੀਚਰ, ਫੋਨ ਦਾ ਚਾਰਜਿੰਗ ਪੋਰਟ ਜ਼ਿਆਦਾ ਗਰਮ ਹੋਣ ’ਤੇ ਕਰੇਗਾ ਅਲਰਟ

09/07/2019 3:29:07 PM

ਗੈਜੇਟ ਡੈਸਕ– ਗੂਗਲ ਦਾ ਨਵਾਂ ਆਪਰੇਟਿੰਗ ਸਿਸਟਮ Android 10 ਪਿਛਲੇ ਕੁਝ ਦਿਨਾਂ ’ਚੋਂ ਕਾਫੀ ਚਰਚਾ ’ਚ ਹੈ। ਗੂਗਲ ਇਸ ਆਪਰੇਟਿੰਗ ਸਿਸਟਮ ਦੇ ਨਾਲ ਕਈ ਨਵੇਂ ਅਤੇ ਸ਼ਾਨਦਾਰ ਫੀਚਰ ਦੇਣ ਵਾਲਾ ਹੈ। ਗੂਗਲ ਦੀ ਕੋਸ਼ਿਸ਼ ਹੈ ਕਿ ਐਂਡਰਾਇਡ 10 ਜ਼ਰੀਏ ਉਹ ਯੂਜ਼ਰਜ਼ ਦੀ ਸੇਫਟੀ ਨੂੰ ਵੀ ਬਿਹਤਰ ਕਰੇ। ਇਸ ਲਈ ਗੂਗਲ ਨੇ ਹੁਣ ਐਂਡਰਾਇਡ 10 ਓ.ਐੱਸ. ’ਚ ਇਕ ਖਾਸ ਫੀਚਰ ਦਿੱਤਾ ਹੈ ਜੋ ਚਾਰਜਿੰਗ ਦੌਰਾਨ ਫੋਨ ਦੇ ਚਾਰਜਿੰਗ ਪੋਰਟ ਦੇ ਜ਼ਿਆਦਾ ਗਰਮ ਹੋਣ ’ਤੇ ਯੂਜ਼ਰਜ਼ ਨੂੰ ਅਲਰਟ ਕਰ ਦੇਵੇਗਾ। ਇੰਨਾ ਹੀ ਨਹੀਂ ਇਸ ਫੀਚਰ ਦੀ ਇਕ ਹੋਰ ਖਾਸ ਗੱਲ ਹੈ ਕਿ ਇਹ ਫੋਨ ਚਾਰਜਿੰਗ ਪੋਰਟ ਦੇ ਗਿੱਲੇ ਜਾਂ ਗੰਦੇ ਹੋਣ ਦੀ ਜਾਣਕਾਰੀ ਵੀ ਦੇਵੇਗਾ। ਐਂਡਰਾਇਡ 10 ’ਚ ਦਿੱਤੇ ਜਾਣ ਵਾਲੇ ਇਹ ਫੀਚਰ Usability Enhancement ਦਾ ਹਿੱਸਾ ਹਨ। 

ਦੇਵੇਗਾ ਕ੍ਰਿਟਿਕਲ ਅਤੇ ਐਮਰਜੈਂਸੀ ਅਲਰਟ
XDA Developers ਨੇ ਇਸ ਫੀਚਰ ਨੂੰ ਟੈਸਟ ਕੀਤਾ ਅਤੇ ਦੱਸਿਆ ਕਿ ਐਂਡਰਾਇਡ 10 ਦਾ ਫੀਚਰ ਫੋਨ ਦਾ ਤਾਪਮਾਨ 60 ਡਿਗਰੀ ਸੈਲਸੀਅਸ ਹੋਣ ’ਤੇ ਇਹ ਕ੍ਰਿਟਿਕਲ ਅਤੇ 65 ਡਿਗਰੀ ਸੈਲਸੀਅਸ ਹੋਣ ’ਤੇ ਐਮਰਜੈਂਸੀ ਦਾ ਅਲਰਟ ਦਿੰਦਾ ਹੈ। ਇਸ ਫੀਚਰ ਨੂੰ ਯੂਜ਼ਰ ਪੋਰਟ ’ਚ ਗੰਦਗੀ ਹੋਣ ’ਤੇ ਗਲਤ ਅਲਰਟ ਦਿੱਤੇ ਜਾਣ ਦੀ ਹਾਲਤ ’ਚ ਮੈਨੁਅਲੀ ਵੀ ਆਨ ਕਰ ਸਕਦੇ ਹਨ। ਇਨ੍ਹਾਂ ਦੋਵਾਂ ਫੀਚਰਜ਼ ਦੇ ਨਾਲ ਗੂਗਲ ਗੂਗਲ ਦੀ ਕੋਸ਼ਿਸ਼ ਹੈ ਕਿ ਉਹ ਫੋਨ ਦੇ ਕਰੰਟ ਲੱਗਣ ਦੀ ਘਟਨਾ ਨੂੰ ਘੱਟ ਕਰਨ ਦੇ ਨਾਲ ਹੀ ਬੈਟਰੀ ਫਟਣ ਦੇ ਮਾਮਲਿਆਂ ’ਚ ਵੀ ਕਮੀ ਲਿਆਏ। 

ਇਨ੍ਹਾਂ ਸਮਾਰਟਫੋਨਜ਼ ਨੂੰ ਮਿਲਿਆ ਇਹ ਫੀਚਰ
ਐਂਡਰਾਇਡ 10 ਦਾ ਫਾਈਨਲ ਵਰਜ਼ਨ ਸਭ ਤੋਂ ਪਹਿਲਾਂ ਗੂਗਲ ਪਿਕਸਲ ਸਮਾਰਟਫੋਨ ਯੂਜ਼ਰਜ਼ ਨੂੰ ਦਿੱਤਾ ਜਾ ਰਿਹਾ ਹੈ। ਜਿਨ੍ਹਾਂ ਪਿਕਸਲ ਸਮਾਰਟਫੋਨਜ਼ ਨੂੰ ਇਹ ਫੀਚਰ ਮਿਲ ਰਿਹਾ ਹੈ ਉਸ ਵਿਚ ਪਿਕਸਲ, ਪਿਕਸਲ XL, ਪਿਕਸਲ 2, ਪਿਕਸਲ 2XL, ਪਿਕਸਲ 3a, ਪਿਕਸਲ 3a XL, ਪਿਕਸਲ 3 ਅਤੇ ਪਿਕਸਲ 3XL ਸ਼ਾਮਲ ਹਨ। ਗੂਗਲ ਜਲਦੀ ਹੀ ਐਂਡਰਾਇਡ 10 ਦੇ ਇਸ ਫੀਚਰ ਨੂੰ ਦੂਜੇ ਸਮਾਰਟਫੋਨਜ਼ ਲਈ ਵੀ ਰੋਲ ਆਊਟ ਕਰਨ ਵਾਲਾ ਹੈ। 


Related News