ਹੁਣ ਹਵਾਈ ਜਹਾਜ਼ 'ਚ ਚੜ੍ਹਦੇ ਹੀ ਖ਼ੁਦ ਹੀ ਆਨ ਹੋ ਜਾਵੇਗਾ ਫਲਾਈਟ ਮੋਡ!

07/12/2023 6:32:42 PM

ਗੈਜੇਟ ਡੈਸਕ- ਹਵਾਈ ਜਹਾਜ਼ 'ਚ ਫਲਾਈਟ ਮੋਡ ਨੂੰ ਲੈ ਕੇ ਹਮੇਸ਼ਾ ਹੀ ਸਮੱਸਿਆ ਹੁੰਦੀ ਰਹੀ ਹੈ। ਅਨਾਊਂਸਮੈਂਟ ਹੁੰਦੀ ਰਹਿੰਦੀ ਹੈ ਪਰ ਪੈਸੰਜਰ ਫੋਨ ਦੇ ਫਲਾਈਟ ਮੋਡ ਨੂੰ ਆਨ ਨਹੀਂ ਕਰਦੇ। ਹੁਣ ਗੂਗਲ ਨੇ ਇਸਦਾ ਹੱਲ ਲੱਭ ਲਿਆ ਹੈ। ਗੂਗਲ ਹੁਣ ਇਕ ਅਜਿਹੇ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸਦੇ ਆਉਣ ਤੋਂ ਬਾਅਦ ਜਹਾਜ਼ 'ਚ ਬੈਠਦੇ ਹੀ ਫਲਾਈਟ ਮੋਡ ਆਪਣੇ-ਆਪ ਆਨ ਹੋ ਜਾਵੇਗਾ। ਇਸਨੂੰ ਲੈ ਕੇ ਗੂਗਲ ਨੇ ਪੇਟੈਂਟ ਦਾਖਲ ਕੀਤਾ ਹੈ। ਫਿਲਹਾਲ ਯੂਜ਼ਰਜ਼ ਨੂੰ ਫਲਾਈਟ 'ਚ ਫਲਾਈਟ ਮੋਡ ਨੂੰ ਖ਼ੁਦ ਆਨ ਕਰਨਾ ਪੈਂਦਾ ਹੈ।

ParkiFly ਦੀ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਗੂਗਲ ਨੇ ਕੁਨੈਕਟਿਡ ਫਲਾਈਟ ਮੋਡ ਨਾਂ ਨਾ ਪੇਟੈਂਟ ਦਾਖਲ ਕੀਤਾ ਹੈ। ਪੇਟੈਂਟ ਫਲਾਇੰਗ ਦੇ ਅਨੁਸਾਰ, ਦਬਾਅ 'ਚ ਅਚਾਨਕ ਗਿਰਾਵਟ, ਬੈਕਗ੍ਰਾਊਂਡ ਐਪ ਰਿਫ੍ਰੈਸ਼, ਕੈਬਿਨ ਦੀ ਆਵਾਜ਼, ਅਲਟ੍ਰਾਸੋਨਿਕ ਸਿਗਨਲ, ਜੀ.ਪੀ.ਐੱਸ. ਸਿਗਨਲ, ਸੈਲੁਲਰ ਆਈ.ਡੀ. ਅਤੇ ਵਾਈ-ਫਾਈ ਸਿਗਨਲ ਦੇ ਆਧਾਰ 'ਤੇ ਫਲਾਈਟ ਮੋਡ ਨੂੰ ਆਨ ਕਰੇਗਾ।

ਇਸਤੋਂ ਇਲਾਵਾ ਗੂਗਲ ਯੂਜ਼ਰਜ਼ ਦੀ ਟ੍ਰੈਵਲ ਬੁਕਿੰਗ ਐਕਟੀਵਿਟੀ, ਚੈੱਕ ਇਨ ਸਟੇਟਸ ਆਦਿ ਨੂੰ ਟ੍ਰੈਕ ਕਰੇਗਾ। ਇਸਤੋਂ ਇਲਾਵਾ ਇਹ ਬਲੂਟੁੱਥ ਅਤੇ ਵਾਈ-ਫਾਈ ਕੁਨੈਕਸ਼ਨ ਨੂੰ ਵੀ ਟ੍ਰੈਕ ਕਰੇਗਾ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਜ਼ ਨੂੰ ਫਲਾਈਟ 'ਚ ਖ਼ੁਦ ਫਲਾਈਟ ਮੋਡ ਨੂੰ ਆਨ ਨਹੀਂ ਕਰਨਾ ਹੋਵੇਗਾ। 


Rakesh

Content Editor

Related News