ਹੁਵਾਵੇ ਨੇ ਛੱਡਿਆ ਐਂਡਰਾਇਡ ਦਾ ਸਾਥ ਤਾਂ ਗੂਗਲ ਗੁਆ ਦੇਵੇਗਾ 70-80 ਕਰੋੜ ਯੂਜ਼ਰਸ

06/26/2019 9:14:39 PM

ਨਵੀਂ ਦਿੱਲੀ— ਸਮਾਰਟਫੋਨ ਮੇਕਰ ਹੁਵਾਵੇ 'ਤੇ ਯੂ.ਐੱਸ. ਸਰਕਾਰ ਵੱਲੋਂ ਲਗਾਏ ਗਏ ਬਿਜਨੈੱਸ ਸਬੰਧੀ ਬੈਨ ਤੋਂ ਬਾਅਦ ਗੂਗਲ ਨੇ ਕੰਪਨੀ ਦਾ ਐਂਡਰਾਇਡ ਲਾਇਸੈਂਸ ਪਿਛਲੇ ਮਹੀਨੇ ਰੱਦ ਕਰ ਦਿੱਤਾ ਹੈ। ਅਜਿਹੇ 'ਚ ਹੁਵਾਵੇ ਆਪਣੇ ਸਮਾਰਟਫੋਨ 'ਚ ਐਂਡਰਾਇਡ ਆਪਰੇਟਿੰਗ ਸਿਸਟਮ ਨਹੀਂ ਦੇ ਸਕਦਾ। ਦਰਅਸਲ ਯੂ.ਐੱਸ. ਡਿਪਾਰਟਮੈਂਟ ਆਫ ਕਾਮਰਸ ਨੇ ਹੁਵਾਵੇ ਨੂੰ ਐਂਟਿਟੀ ਲਿਸਟ 'ਚ ਪਾ ਦਿੱਤਾ ਹੈ। ਜਿਸ 'ਚ ਉਨ੍ਹਾਂ ਕੰਪਨੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਵਜ੍ਹਾ ਕਾਰਨ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੈ। ਹੁਵਾਵੇ ਨੇ ਇਸ ਬੈਨ ਤੋਂ ਬਾਅਦ ਆਪਣਾ ਖੁਦ ਦਾ ਮੋਬਾਇਲ ਓ.ਐੱਸ. ਡਿਵੈਲਪ ਕਰਨ ਦਾ ਫੈਸਲਾ ਲਿਆ ਹੈ ਤੇ ਇਸ 'ਤੇ ਕੰਮ ਕਰ ਰਿਹਾ ਹੈ। ਗੂਗਲ ਵੱਲੋਂ ਐਂਡਰਾਇਡ ਓ.ਐੱਸ. ਦੇਣ ਨੂੰ ਲੈ ਕੇ ਤਸਵੀਰ ਸਾਫ ਨਹੀਂ ਹੋ ਸਕੀ ਹੈ।

ਯੂ.ਐੱਸ. ਕਾਮਰਸ ਡਿਪਾਰਟਮੈਂਟ ਨੇ ਬਾਅਦ 'ਚ ਹਾਲਾਂਕਿ 90 ਦਿਨਾਂ ਲਈ ਬੈਨ ਤੋਂ ਪਹਿਲਾਂ ਅਮਰੀਕਾ ਦੀਆਂ ਕੰਪਨੀਆਂ ਤੋਂ ਹੁਵਾਵੇ ਨਾਲ ਬਾਕੀ ਲੈਣ-ਦੇਣ ਪੂਰਾ ਕਰਨ ਨੂੰ ਕਿਹਾ ਹੈ ਪਰ ਹੁਵਾਵੇ ਲਈ ਮੁਸ਼ਕਿਲਾਂ ਘੱਟ ਨਹੀਂ ਹੋਈਆਂ ਹਨ। ਹੁਵਾਵੇ ਨੇ ਕਨਫਰਮ ਕੀਤਾ ਹੈ ਕਿ ਯੂਜ਼ਰਸ ਕੋਲ ਮੌਜੂਦਾ ਕੰਪਨੀ ਦੇ ਸਾਰੇ ਸਮਾਰਟਫੋਨ ਕੰਮ ਕਰਦੇ ਰਹਿਣਗੇ ਅਤੇ ਉਨ੍ਹਾਂ ਨੂੰ ਆਉਣ ਵਾਲੇ ਐਂਡਰਾਇਡ ਅਪਡੇਟਸ ਵੀ ਮਿਲਣਗੇ। ਬੈਨ ਤੋਂ ਹੋਏ ਨੁਕਸਾਨ 'ਤੇ ਕੰਪਨੀ ਨੇ ਮੰਨਿਆ ਹੈ ਕਿ ਇਸ ਦੇ ਚੱਲਦੇ ਬਿਜਨੈੱਸ ਨੂੰ 2 ਹਜ਼ਾਰ ਅਰਬ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਚੁੱਕਣਾ ਪੈ ਸਕਦਾ ਹੈ। ਅਜਿਹੇ 'ਚ ਹੁਵਾਵੇ ਆਪਣੇ HongMeng OS (Oak OS) 'ਤੇ ਕੰਮ ਕਰ ਰਿਹਾ ਹੈ।

ਸੀ.ਐੱਨ.ਬੀ.ਸੀ. ਨੂੰ ਦਿੱਤੇ ਇਕ ਇੰਟਰਵਿਊ 'ਚ ਹੁਵਾਵੇ ਦੇ ਫਾਊਂਡਰ ਤੇ ਸੀ.ਈ.ਓ. ਰੇਨ ਝੇਂਗਫੇਈ ਨੇ ਦਾਅਵਾ ਕੀਤਾ ਹੈ ਕਿ ਜੇਕਰ ਹੁਵਾਵੇ ਨੇ ਐਂਡਰਾਇਡ ਓ.ਐੱਸ. ਦਾ ਇਸਤੇਮਾਲ ਆਪਣੇ ਡਿਵਾਇਸਸ 'ਚ ਕਰਨਾ ਛੱਡ ਦਿੱਤਾ ਤਾਂ ਗੂਗਲ ਦੇ ਕਰੀਬ 70-80 ਕਰੋੜ ਯੂਜ਼ਰਸ ਘੱਟ ਹੋ ਜਾਣਗੇ। ਉਨ੍ਹਾਂ ਕਿਹਾ, 'ਗੂਗਲ ਤੇ ਹੁਵਾਵੇ ਦੋਵੇਂ ਇਕੱਠੇ ਮਿਲ ਕੇ ਕੰਮ ਕਰਦੇ ਰਹੇ ਹਨ ਤੇ ਜੇਕਰ ਹੁਵਾਵੇ ਗੂਗਲ ਸਿਸਟਮ ਨੂੰ ਲੋਡ ਨਾ ਕਰੇ ਤਾਂ ਗੂਗਲ ਨੂੰ 70-80 ਕਰੋੜ ਯੂਜ਼ਰਸ ਦਾ ਨੁਕਸਾਨ ਆਉਣ ਵਾਲੇ ਸਮੇਂ 'ਚ ਹੋਵੇਗਾ।' ਉਨ੍ਹਾਂ ਇਹ ਵੀ ਕਿਹਾ ਕਿ ਕੰਪਨੀ ਗੂਗਲ ਦੇ ਸਿਸਟਮ ਨੂੰ ਰਿਪਲੇਸ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਸ ਨਾਲ ਗ੍ਰੋਥ ਹੌਲੀ ਹੋ ਜਾਵੇਗੀ ਪਰ ਅਜਿਹਾ ਕਰਨਾ ਪਿਆ ਤਾਂ ਹੁਵਾਵੇ ਕੋਲ ਆਪਣਾ ਓ.ਐੱਸ. ਹੈ, ਜਿਸ ਦੀ ਮਦਦ ਨਾਲ ਉਹ ਮਾਰਕੀਟ 'ਚ ਬਣਿਆ ਰਹੇਗਾ।


Inder Prajapati

Content Editor

Related News