1 ਜੂਨ ਤੋਂ ਗੂਗਲ ਬੰਦ ਕਰ ਦੇਵੇਗਾ ਆਪਣੀ ਇਹ ਮੁਫਤ ਸਰਵਿਸ

05/10/2021 2:08:40 AM

ਗੈਜੇਟ ਡੈਸਕ-ਗੂਗਲ ਇਕ ਜੂਨ ਤੋਂ ਆਪਣੀ ਮੁਫਤ ਸਰਵਿਸ ਬੰਦ ਕਰਨ ਜਾ ਰਹੀ ਹੈ। ਦਰਅਸਲ, ਗੂਗਲ ਵੱਲੋਂ ਗੂਗਲ ਫੋਟੋ ਮੁਫਤ ਕਲਾਊਡ ਸਟੋਰੇਜ਼ ਦੀ ਸੁਵਿਧਾ ਇਕ ਜੂਨ 2021 ਤੋਂ ਬੰਦ ਕਰ ਰਿਹਾ ਹੈ। ਮਤਲਬ ਹੁਣ ਗੂਗਲ ਵੱਲੋਂ ਗੂਗਲ ਫੋਟੋ ਦੇ ਕਲਾਊਡ ਸਟੋਰੇਜ਼ ਲਈ ਚਾਰਜ ਵਸੂਲਿਆ ਜਾਵੇਗਾ। ਜੇਕਰ ਤੁਸੀਂ ਗੂਗਲ ਡਰਾਈਵ ਜਾਂ ਫਿਰ ਕਿਸੇ ਹੋਰ ਥਾਂ ਆਪਣੀ ਫੋਟੋ ਅਤੇ ਡਾਟਾ ਨੂੰ ਸਟੋਰ ਕਰਦੇ ਹੋ ਤਾਂ ਇਸ ਲਈ ਤੁਹਾਨੂੰ ਚਾਰਜ ਦੇਣਾ ਹੋਵੇਗਾ। ਕੰਪਨੀ ਵੱਲੋਂ ਪਹਿਲਾਂ ਹੀ ਇਸ ਦਾ ਐਲਾਨ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ-ਸਪੇਨ 'ਚ ਕੋਰੋਨਾ ਦੌਰਾਨ ਪਾਬੰਦੀਆਂ 'ਚ ਮਿਲੀ ਢਿੱਲ, ਲੋਕਾਂ ਨੇ ਸੜਕਾਂ 'ਤੇ ਮਨਾਇਆ ਜਸ਼ਨ (ਤਸਵੀਰਾਂ)

ਮੌਜੂਦਾ ਸਮੇਂ 'ਚ ਗੂਗਲ ਵੱਲੋਂ ਗਾਹਕਾਂ ਨੂੰ ਅਨਲਿਮਟਿਡ ਮੁਫਤ ਸਟੋਰੇਜ਼ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਜਿਸ ਨਾਲ ਯੂਜ਼ਰਸ ਆਪਣੀ ਫੋਟੋ ਜਾਂ ਹੋਰ ਡਾਕਿਉਮੈਂਟ ਨੂੰ ਆਨਲਾਈਨ ਸਟੋਰ ਕਰ ਸਕਣ ਜਿਸ ਨੂੰ ਇੰਟਰਨੈੱਟ ਰਾਹੀਂ ਕਿਤੇ ਵੀ ਐਕਸੈੱਸ ਕਰ ਸਕਣਗੇ। ਹਾਲਾਂਕਿ ਗੂਗਲ ਵੱਲੋਂ ਗਾਹਕਾਂ ਨੂੰ ਇਕ ਜੂਨ 2021 ਤੋਂ ਸਿਰਫ 15ਜੀ.ਬੀ. ਮੁਫਤ ਕਲਾਊਡ ਸਟੋਰੇਜ਼ ਦੀ ਸੁਵਿਧਾ ਦਿੱਤੀ ਜਾਂਦੀ ਹੈ। ਯੂਜ਼ਰਸ ਜੇਕਰ ਇਸ ਤੋਂ ਵਧੇਰੇ ਫੋਟੋ ਜਾਂ ਡਾਕਿਉਮੈਂਟ ਨੂੰ ਆਨਲਾਈਨ ਸਟੋਰ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਚਾਰਜ ਦੇਣਾ ਹੋਵੇਗਾ।

ਇਹ ਵੀ ਪੜ੍ਹੋ-ਵਧ ਸੌਣ ਨਾਲ ਵੀ ਦਿਲ ’ਤੇ ਪੈ ਸਕਦੈ ਮਾੜਾ ਅਸਰ

ਕਿੰਨਾ ਦੇਣਾ ਹੋਵੇਗਾ ਚਾਰਜ
ਜੇਕਰ ਯੂਜ਼ਰਸ ਨੂੰ 15ਜੀ.ਬੀ. ਤੋਂ ਵਾਧੂ ਡਾਟਾ ਦੀ ਲੋੜ ਹੁੰਦੀ ਹੈ ਤਾਂ ਉਨ੍ਹਾਂ ਨੂੰ ਪ੍ਰਤੀ ਮਹੀਨਾ ਦੇ ਹਿਸਾਬ ਨਾਲ 1.99 ਡਾਲਰ (146 ਰੁਪਏ) ਚਾਰਜ ਦੇਣਾ ਹੋਵੇਗਾ। ਕੰਪਨੀ ਵੱਲੋਂ ਇਸ ਨੂੰ ਗੂਗਲ ਵਨ ਨਾਂ ਦਿੱਤਾ ਗਿਆ ਹੈ। ਜਿਸ ਦਾ ਸਾਲਾਨਾ ਸਬਸਕਰੀਪਸ਼ਨ ਚਾਰਜ 19.99 ਡਾਲਰ (ਕਰੀਬ 1464 ਰੁਪਏ) ਹੈ। ਯੂਜ਼ਰਸ ਨੂੰ ਨਵੀਂ ਫੋਟੋ ਅਤੇ ਵੀਡੀਓ ਨੂੰ ਸਟੋਰੇਜ਼ ਲਈ ਚਾਰਜ ਦੇਣਾ ਹੋਵੇਗਾ। ਪੁਰਾਣੀ ਪਹਿਲੇ ਦੀ ਤਰ੍ਹਾਂ ਹੀ ਸੁਰੱਖਿਅਤ ਤਰੀਕੇ ਨਾਲ ਸਟੋਰ ਰਹਿਣਗੀਆਂ।

ਇਹ ਵੀ ਪੜ੍ਹੋ-ਕੋਰੋਨਾ ਦਾ UK ਤੇ ਇੰਡੀਆ ਵੈਰੀਐਂਟ ਇਕ ਬਰਾਬਰ, ਸਟੱਡੀ 'ਚ ਹੋਇਆ ਖੁਲਾਸਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News