ਗੂਗਲ ਕਰ ਰਿਹੈ ਤੁਹਾਡੀ ਨਿਗਰਾਨੀ, ਸਟੋਰ ਕਰਦੈ ਨਿੱਜੀ ਡਾਟਾ

10/28/2019 11:26:35 AM

ਗੈਜੇਟ ਡੈਸਕ– ਜੇਕਰ ਤੁਸੀਂ ਐਂਡਰਾਇਡ ਸਮਾਰਟਫੋਨ ਜਾਂ ਕਿਸੇ ਗੂਗਲ ਡਿਵਾਈਸ ਦਾ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਹਮੇਸ਼ਾ ਗੂਗਲ ਦੀ ਨਜ਼ਰ ’ਚ ਹੋ। ਗੂਗਲ ਆਪਣੇ ਯੂਜ਼ਰਜ਼ ਦੀ ਲਗਭਗ ਹਰ ਐਕਟੀਵਿਟੀ ਨੂੰ ਟ੍ਰੈਕ ਕਰਦਾ ਹੈ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਗੂਗਲ ਅੱਜ ਸਾਡੀ ਜ਼ਰੂਰਤ ਬਣ ਗਿਆ ਹੈ ਪਰ ਆਪਣੀਆਂ ਕਈ ਜ਼ਰੂਰੀ ਸੇਵਾਵਾਂ ਦੇ ਬਦਲੇ ਉਹ ਯੂਜ਼ਰਜ਼ ਦੇ ਨਿੱਜੀ ਡਾਟਾ ਦੀ ਜਾਣਕਾਰੀ ਰੱਖਦਾ ਹੈ। ਗੂਗਲ ਜਾਣਦਾ ਹੈ ਕਿ ਤੁਸੀਂ ਕਦੋਂ ਕਿਹੜੀ ਵੈੱਬਸਾਈਟ ਵਿਜ਼ੀਟ ਕੀਤੀ ਅਤੇ ਤੁਸੀਂ ਆਨਲਾਈਨ ਕੀ ਖਰੀਦਾਰੀ ਕੀਤੀ। ਇਥੇ ਅਸੀਂ ਤੁਹਾਨੂੰ ਗੂਗਲ ਨਾਲ ਜੁੜੀਆਂ ਕੁਝ ਗੱਲਾਂ ਦੱਸ ਰਹੇ ਹਾਂ ਜਿਨ੍ਹਾਂ ਨੂੰ ਜਾਣਨਾ ਤੁਹਾਡੇ ਲਈ ਜ਼ਰੂਰੀ ਹੈ। 

ਕਦੋਂ ਕਿੱਥੇ ਗਏ ਸਭ ਜਾਣਦੇ ਹੈ ਗੂਗਲ
ਇੰਟਰਨੈੱਟ ਅਤੇ ਵੈੱਬ ’ਤੇ ਤੁਸੀਂ ਜੋ ਕੁਝ ਕਰਦੇ ਹੋ ਉਹ ਸਭ ਗੂਗਲ ਨੋਟ ਕਰਦਾ ਹੈ। ਅਜਿਹਾ ਉਸ ਮਾਮਲੇ ’ਚ ਜ਼ਿਆਦਾ ਹੁੰਦਾ ਹੈ ਜਦੋਂ ਤੁਸੀਂ ਗੂਗਲ ਕ੍ਰੋਮ ਨਾਲ ਸਾਈਨ ਇਨ ਹੋਵੋ। ਇਸ ਵਿਚ ਉਹ ਸਾਰੀਆਂ ਚੀਜ਼ਾਂ ਸ਼ਾਮਲ ਹਨ ਜਿਨ੍ਹਾਂ ਨੂੰ ਤੁਸੀਂ ਗੂਗਲ ਸਰਚ ਜਾਂ ਗੂਗਲ ਦੇ ਐਪਸ ’ਚ ਕਰਦੇ ਹੋ। ਗੂਗਲ ਯੂਜ਼ਰ ਦੇ ਫੋਨ ਤੋਂ ਲੋਕੇਸ਼ਨ ਹਿਸਟਰੀ ਦੇ ਡਾਟਾ ਨੂੰ ਐਕਸੈਸ ਕਰ ਲੈਂਦਾ ਹੈ। ਇਸ ਕਾਰਨ ਗੂਗਲ ਨੂੰ ਇਹ ਪਤਾ ਰਹਿੰਦਾ ਹੈ ਕਿ ਤੁਸੀਂ ਕਿਹੜੀ ਤਰੀਕ ਨੂੰ, ਕਿੰਨੇ ਵਜੇ, ਕਿਹੜੀ ਜਗ੍ਹਾ ’ਤੇ ਸੀ। ਗੂਗਲ ਉਨ੍ਹਾਂ ਸਾਰੇ ਡਿਵਾਈਸਿਜ਼ ਦੇ ਡਾਟਾ ’ਤੇ ਨਜ਼ਰ ਰੱਖਦਾ ਹੈ ਜਿਨ੍ਹਾਂ ’ਚ ਗੂਗਲ ਅਕਾਊਂਟ ਨਾਲ ਸਾਈਨ ਇਨ ਕੀਤਾ ਗਿਆ ਹੋਵੇ। 

ਯੂਟਿਊਬ ਹਿਸਟਰੀ ਤੇ ਅਸਿਸਟੈਂਟ ਕਮਾਂਡ ਨੂੰ ਕਰਦਾ ਹੈ ਸਟੋਰ
ਵਾਇਸ ਅਤੇ ਆਡੀਓ ਐਕਟੀਵਿਟੀ ਦੀ ਗੱਲ ਕਰੀਏ ਤਾਂ ਗੂਗਲ ਉਨ੍ਹਾਂ ’ਤੇ ਵੀ ਨਜ਼ਰ ਰੱਖਦਾ ਹੈ। ਗੂਗਲ ਅਸਿਸਟੈਂਟ ’ਤੇ ਤੁਸੀਂ ਜੋ ਵੀ ਕਮਾਂਡ ਦਿੰਦੇ ਹੋ, ਉਸ ਨੂੰ ਗੂਗਲ ਆਪਣੇ ਕੋਲ ਸਟੋਰ ਕਰ ਲੈਂਦਾ ਹੈ। ਗੂਗਲ ਅਸਿਸਟੈਂਟ ਨੂੰ ਤੁਸੀਂ ਕੁਝ ਵੀ ਕਹੋ, ਉਹ ਉਸ ਨੂੰ ਟ੍ਰੈਕ ਕਰਦਾ ਹੈ। ਇਥੋਂ ਤਕ ਕਿ ਤੁਹਾਡੇ ਵਲੋਂ ਪਲੇਅ ਕੀਤੀ ਜਾਣ ਵਾਲੀ ਆਡੀਓ ਰਿਕਾਰਡਿੰਗ ਵੀ ਗੂਗਲ ਟ੍ਰੈਕ ਅਤੇ ਸਟੋਰ ਕਰਦਾ ਹੈ। ਯੂਟਿਊਬ ਦੀ ਗੱਲ ਕਰੀਏ ਤਾਂ ਤੁਹਾਡੀ ਸਰਚ ਹਿਸਟਰੀ ਅਤੇ ਵਾਚ ਹਿਸਟਰੀ ਦੀ ਸਾਰੀ ਡਿਟੇਲ ਗੂਗਲ ਕੋਲ ਅਪਡੇਟ ਹੁੰਦੀ ਰਹਿੰਦੀ ਹੈ। 

ਆਨਲਾਈਨ ਸ਼ਾਪਿੰਗ ਦੀ ਵੀ ਕਰਦਾ ਹੈ ਟ੍ਰੈਕ
ਆਨਲਾਈਨ ਸ਼ਾਪਿੰਗ ਦਾ ਜੇਕਰ ਤੁਸੀਂ ਸ਼ੌਕ ਰੱਖਦੇ ਹੋ ਤਾਂ ਗੂਗਲ ਦੀ ਨਜ਼ਰ ਇਥੇ ਵੀ ਤੁਹਾਡੇ ’ਤੇ ਬਣੀ ਹੋਈ ਹੈ। ਤੁਹਾਡੇ ਵਲੋਂ ਕੀਤੀ ਜਾਣ ਵਾਲੀ ਖਰੀਦਾਰੀ, ਹਵਾਈ ਟਿਕਟ, ਯਾਤਰਾ, ਅਪਕਮਿੰਗ ਬਿੱਲ ਦੇ ਨਾਲ ਹੀ ਉਹ ਕਈ ਹੋਰ ਨਿੱਜੀ ਜਾਣਕਾਰੀਆਂ ਬਾਰੇ ਵੀ ਪੂਰੀ ਖਬਰ ਰੱਖਦਾ ਹੈ। ਹਾਲਾਂਕਿ, ਇਸ ਦੇ ਕੁਝ ਫਾਇਦੇ ਵੀ ਹਨ। ਜਿਵੇਂ- ਜੇਕਰ ਤੁਹਾਡੀ ਫਲਾਈਟ ਡੀਲੇ ਹੋ ਗਈ ਤਾਂ ਉਹ ਤੁਹਾਨੂੰ ਇਸ ਦੀ ਜਾਣਕਾਰੀ ਦੇਵੇਗਾ। ਇਸ ਦੇ ਨਾਲ ਹੀ ਜੇਕਰ ਤੁਹਾਡੇ ਕਿਸੇ ਬਿੱਲ ਨੂੰ ਭਰਨ ਦੀ ਆਖਰੀ ਤਰੀਕ ਆ ਗਈ ਹੈ, ਤਾਂ ਉਹ ਇਸ ਬਾਰੇ ਵੀ ਤੁਹਾਨੂੰ ਨੋਟੀਫਾਈ ਕਰ ਦੇਵੇਗਾ। ਗੂਗਲ ਦੀਆਂ ਸੇਵਾਵਾਂ ਅੱਜ ਦੇ ਸਮੇਂ ’ਚ ਸਾਰਿਆਂ ਲਈ ਜ਼ਰੂਰੀ ਹੋ ਗਈਆਂ ਹਨ ਪਰ ਡਾਟਾ ਲੀਕ ਦੇ ਵਧਦੇ ਮਾਮਲੇ ਨੂੰ ਦੇਖਦੇ ਹੋਏ ਇਸ ਦੀ ਚਿੰਦਾ ਹੋਣਾ ਕੋਈ ਅਜੀਬ ਗੱਲ ਨਹੀਂ ਹੈ। 


Related News