ਗੂਗਲ ਲਿਆ ਰਹੀ ਨਵਾਂ ਫੀਚਰ, ਬੋਲ ਕੇ ਕਰ ਸਕੋਗੇ ਭੁਗਤਾਨ

05/28/2020 6:27:04 PM

ਗੈਜੇਟ ਡੈਸਕ— ਗੂਗਲ ਇਕ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ। ਇਹ ਫੀਚਰ ਗੂਗਲ ਅਸਿਸਟੈਂਟ 'ਚ ਇਨਬਿਲਟ ਹੋਵੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰ ਬੋਲ ਕੇ ਭੁਗਤਾਨ ਕਰ ਸਕਣਗੇ। ਗੂਗਲ ਦਾ ਨਵਾਂ ਫੀਚਰ ਭਾਰਤ ਦੇ ਉਨ੍ਹਾਂ ਲੋਕਾਂ ਲਈ ਕਾਫੀ ਫਾਇਦੇਮੰਦ ਸਾਬਿਤ ਹੋਵੇਗਾ ਜੋ ਅਨਪੜ ਹਨ ਅਤੇ ਉਨ੍ਹਾਂ ਨੂੰ ਟਾਈਪਿੰਗ 'ਚ ਪਰੇਸ਼ਾਨੀ ਹੁੰਦੀ ਹੈ। ਐਂਡਰਾਇਡ ਪੁਲਿਸ ਦੀ ਰਿਪੋਰਟ ਮੁਤਾਬਕ, ਗੂਗਲ ਦੇ ਇਸ ਫੀਚਰ ਦੀ ਟੈਸਟਿੰਗ ਪਾਇਲਟ ਪ੍ਰਾਜੈੱਕਟ ਬੇਸ 'ਤੇ ਹੋ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਜਲਦੀ ਹੀ ਇਸ ਨੂੰ ਰੋਲ ਆਊਟ ਕਰ ਸਕਦੀ ਹੈ। 

ਇੰਝ ਕਰ ਸਕੋਗੇ ਇਸਤੇਮਾਲ
ਰਿਪੋਰਟ ਮੁਤਾਬਕ, ਗੂਗਲ ਦਾ ਇਹ ਫੀਚਰ ਫੋਨ ਦੀ ਸੈਟਿੰਗ 'ਚ ਮੌਜੂਦ ਰਹੇਗਾ। ਸੈਟਿੰਗ 'ਚ ਜਾ ਕੇ ਭੁਗਤਾਨ ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਕਨਫਰਮ ਵਿਦ ਵੌਇਸ ਅਸਿਸਟੈਂਟ 'ਤੇ ਕਲਿੱਕ ਕਰਨਾ ਹੋਵੇਗਾ। ਇਸ ਸੈੱਟਅਪ ਤੋਂ ਬਾਅਦ ਪੇਜ ਬੰਦ ਹੋ ਜਾਵੇਗਾ ਅਤੇ ਯੂਜ਼ਰ ਵੌਇਸ-ਇਨੇਬਲ ਭੁਗਤਾਨ ਆਪਸ਼ਨ ਲਈ ਅਨੁਕੂਲ ਹੋ ਜਾਵੇਗਾ। ਇਹ ਫੀਚਰ ਗੂਗਲ ਦੀ ਹੋਮ ਸਮਾਰਟ ਡਿਵਾਈਸ ਲਈ ਕਾਫੀ ਉਚਿਤ ਹੋਵੇਗਾ ਜੋ ਤੁਹਾਡੇ ਲਿਵਿੰਗ ਰੂਮ 'ਚ ਰਹਿਣ ਵਾਲੀ ਡਿਵਾਈਸ ਨੂੰ ਸਮਾਰਟ ਬਣਾ ਦੇਵੇਗਾ। ਇਸ ਦੀ ਮਦਦ ਨਾਲ ਸ਼ਾਪਿੰਗ ਅਤੇ ਭੁਗਤਾਨ ਕੀਤਾ ਜਾ ਸਕੇਗਾ। ਇਸ ਤੋਂ ਪਹਿਲਾਂ ਐਮਾਜ਼ੋਨ ਸੁਪੋਰਟ ਭੁਗਤਾਨ ਆਪਸ਼ਨ ਵਾਲੇ ਅਲੈਕਸਾ ਦੇ ਸਮਾਰਟ ਸਪੀਕਰ ਨਾਲ ਇਸ ਤਰ੍ਹਾਂ ਦੀ ਭੁਗਤਾਨ ਸੇਵਾ ਦਾ ਫਾਇਦਾ ਲਿਆ ਜਾ ਸਕਦਾ ਸੀ। ਐਮਾਜ਼ੋਨ 'ਤੇ ਖਰੀਦਾਰੀ ਲਈ ਯੂਜ਼ਰ ਨੂੰ ਆਪਣਾ ਕਾਰਡ ਐਡ ਕਰਨਾ ਹੁੰਦਾ ਸੀ। ਇਸ ਤੋਂ ਬਾਅਦ ਯੂਜ਼ਰ ਵੌਇਸ ਭੁਗਤਾਨ ਫੀਚਰ ਦਾ ਫਾਇਦਾ ਲੈ ਸਕਦੇ ਸਨ।


Rakesh

Content Editor

Related News