ਆਪਣੇ ਫੋਨ ''ਚ ਹੀ ਲੁਕਾ ਸਕੋਗੇ ਐਪਸ ਤੇ ਸੀਕਰਟ ਫਾਈਲਾਂ, ਗੂਗਲ ਲਿਆ ਰਿਹੈ ਬੇਹੱਦ ਸ਼ਾਨਦਾਰ ਫੀਚਰ

12/13/2023 6:47:21 PM

ਗੈਜੇਟ ਡੈਸਕ- ਗੂਗਲ ਹੁਣ ਇਕ ਪ੍ਰਾਈਵੇਟ ਸਪੇਸ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਐਂਡਰਾਇਡ ਯੂਜ਼ਰਜ਼ ਐਪਸ ਨੂੰ ਆਪਣੇ ਫੋਨ 'ਚ ਲੁਕਾ ਸਕਣਗੇ। ਸੈਮਸੰਗ ਦੇ ਫੋਨ 'ਚ ਇਸ ਤਰ੍ਹਾਂ ਦਾ ਫੀਚਰ ਪਹਿਲਾਂ ਤੋਂ ਹੀ ਮਿਲਦਾ ਹੈ ਜੋ ਕਿ ਸਕਿਓਰ ਫੋਲਡਰ ਨਾਂ ਨਾਲ ਆਉਂਦਾ ਹੈ। 

ਰਿਪੋਰਟ ਮੁਤਾਬਕ, ਇਸ ਫੀਚਰ ਦੀ ਫਿਲਹਾਲ ਟੈਸਟਿੰਗ ਹੋ ਰਹੀ ਹੈ। ਇਸਨੂੰ Android 14 QPR2 ਦੇ ਅਪਡੇਟ ਦੇ ਨਾਲ ਰਿਲੀਜ਼ ਕੀਤਾ ਜਾ ਸਕਦਾ ਹੈ। ਨਵੇਂ ਫੀਚਰ ਨੂੰ ਬੀਟਾ ਵਰਜ਼ਨ ਦੇ ਪ੍ਰਾਈਵੇਸੀ ਐਂਡ ਸਕਿਓਰਿਟੀ ਸੈਟਿੰਗ 'ਚ ਦੇਖਿਆ ਗਿਆ ਹੈ। ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਜ਼ ਆਪਣੇ ਕਿਸੇ ਐਪ ਨੂੰ ਫੋਨ 'ਚ ਪ੍ਰਾਈਵੇਟ ਸਪੇਸ 'ਚ ਪਿਨ ਜਾਂ ਬਾਇਓਮੈਟ੍ਰਿਕ ਰਾਹੀਂ ਲਾਕ ਕਰ ਸਕਣਗੇ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਤੁਸੀਂ ਕਿਸੇ ਐਪ ਨੂੰ ਪ੍ਰਾਈਵੇਟ ਸਪੇਸ ਫੋਲਡਰ 'ਚ ਲਾਕ ਕਰਦੇ ਹੋ ਤਾਂ ਉਸ ਐਪ ਦੇ ਨੋਟੀਫਿਕੇਸ਼ਨ ਵੀ ਲਾਕ ਹੋ ਜਾਣਗੇ। 

ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਆਪਣੇ ਫੋਨ ਨੂੰ ਕਿਸੇ ਹੋਰ ਦੇ ਹੱਥਾਂ 'ਚ ਦੇ ਸਕਦੇ ਹੋ। ਲਾਕ ਹੋਣ ਤੋਂ ਬਾਅਦ ਕੋਈ ਤੁਹਾਡੇ ਐਪਸ ਨੂੰ ਨਹੀਂ ਦੇਖ ਸਕੇਗਾ। ਕਿਹਾ ਜਾ ਰਿਹਾ ਹੈ ਕਿ ਇਸ ਨਵੇਂ ਫੀਚਰ ਨੂੰ ਐਂਡਰਾਇਡ 15 ਦੇ ਨਾਲ ਸਾਰਿਆਂ ਲਈ ਰਿਲੀਜ਼ ਕੀਤਾ ਜਾ ਸਕਦਾ ਹੈ।


Rakesh

Content Editor

Related News