ਗੂਗਲ ਨੇ 8 ਮਹੀਨਿਆਂ ''ਚ ਸਿਰਫ 10 ਲੱਖ ਪਿਕਸਲ ਸਮਾਰਟਫੋਨ ਵੇਚੇ : ਰਿਪੋਰਟ
Friday, Jun 16, 2017 - 01:24 PM (IST)

ਜਲੰਧਰ- ਗੂਗਲ ਦਾ ਸਮਾਰਟਫੋਨ 'ਪਿਕਸਲ' ਵਿਕਰੀ 'ਚ ਪਿਛੜ ਗਿਆ ਹੈ। 8 ਮਹੀਨਿਆਂ ਦੌਰਾਨ ਸਿਰਫ 10 ਲੱਖ ਦੇ ਕਰੀਬ ਸਮਾਰਟਫੋਨ ਦੀ ਵਿਕਰੀ ਹੋਈ ਹੈ। ਇਹ ਅੰਕੜਾ ਇਕ ਐਪ ਦੇ ਡਾਊਨਲੋਡ ਦੇ ਆਧਾਰ 'ਤੇ ਦਿੱਤਾ ਗਿਆ ਹੈ, ਜਿਸ ਨੂੰ ਸਿਰਪ ਪਿਕਸਲ ਦੇ ਯੂਜ਼ਰਜ਼ ਹੀ ਡਾਊਨਲੋਡ ਕਰ ਸਕਦੇ ਹਨ। ਇਸ ਦੇ ਮੁਕਾਬਲੇ ਐਪਲ ਨੇ ਸਾਲ 2016 ਦੀ ਆਖਰੀ ਤਿਮਾਹੀ 'ਚ 7 ਕਰੋੜ ਆਈਫੋਨ (ਇਸ ਵਿਚ ਆਈਫੋਨ 7 ਵੀ ਸ਼ਾਮਲ ਹੈ) ਦੀ ਵਿਕਰੀ ਕੀਤੀ, ਜਦਕਿ ਸੈਮਸੰਗ ਨੇ ਲਾਂਚਿੰਗ ਦੇ ਪਹਿਲੇ ਮਹੀਨੇ 'ਚ ਅਨੁਮਾਨਿਤ ਤੌਰ 'ਤੇ 50 ਲੱਖ ਗਲੈਕਸੀ ਐੱਸ 8 ਦੀ ਵਿਕਰੀ ਕੀਤੀ।
ਰਿਪੋਰਟ ਮੁਤਾਬਕ, ਗੂਗਲ ਵਿਕਰੀ ਦੇ ਅੰਕੜੇ ਜਾਰੀ ਨਹੀਂ ਕਰਦੀ ਹੈ ਪਰ ਉਸ ਦੇ ਸਮਾਰਟਫੋਨ ਲਈ ਐਕਸਕਲੂਜ਼ੀਵ 'ਪਿਕਸਲ ਲਾਂਚਰ' ਐਪ ਦਾ ਇੰਸਟਾਲੇਸ਼ਨ 10 ਲੱਖ ਦੀ ਗਿਣਤੀ ਨੂੰ ਪਾਰ ਕਰ ਗਿਆ ਹੈ। ਪਿਛਲੇ ਸਾਲ ਲਾਂਚ ਹੋਇਆ ਪਿਕਸਲ ਪਿਹਲਾ ਸਮਾਰਟਫੋਨ ਹੈ ਜੋ ਇਕ ਇੰਟੈਲੀਜੈਂਟ ਪਰਸਨਲ ਅਸਿਸਟੈਂਟ ਅਤੇ ਨਾਲਜ ਨੈਵੀਗੇਟਰ ਦੀ ਤਰ੍ਹਾਂ ਕੰਮ ਕਰਦਾ ਹੈ। 5-ਇੰਚ ਦੀ ਡਿਸਪਲੇ ਵਾਲੇ ਇਸ ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 821 ਚਿੱਪਸੈੱਟ, 4ਜੀ.ਬੀ. ਰੈਮ ਹੈ ਅਤੇ ਇਹ ਐਂਡਰਾਇਡ ਨੂਗਾ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।