ਮਹੰਤ ਗੁਰੂ ''ਤੇ ਚੇਲੇ ਨੇ ਸਾਥੀਆਂ ਨਾਲ ਰਲ ਕਰ''ਤਾ ਹਮਲਾ! ਲੁੱਟ ਕੇ ਲੈ ਗਏ 10 ਤੋਲੇ ਸੋਨਾ ਤੇ ਚਾਰ ਲੱਖ ਦੀ ਨਗਦੀ

Thursday, Jun 05, 2025 - 07:36 PM (IST)

ਮਹੰਤ ਗੁਰੂ ''ਤੇ ਚੇਲੇ ਨੇ ਸਾਥੀਆਂ ਨਾਲ ਰਲ ਕਰ''ਤਾ ਹਮਲਾ! ਲੁੱਟ ਕੇ ਲੈ ਗਏ 10 ਤੋਲੇ ਸੋਨਾ ਤੇ ਚਾਰ ਲੱਖ ਦੀ ਨਗਦੀ

ਗੁਰਦਾਸਪੁਰ (ਗੁਰਪ੍ਰੀਤ) : ਲੋਕਾਂ ਦੀ ਖ਼ੈਰ ਮੰਗਣ ਤੇ ਖੁਸ਼ੀਆਂ ਚ ਸ਼ਾਮਿਲ ਹੋਣ ਵਾਲੇ ਮਹੰਤ ( ਖੁਸਰੇ) 'ਤੇ ਹਮਲਾ ਹੋਣ ਦਾ ਸਮਾਚਾਰ ਮਿਲਿਆ ਹੈ। ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਘੁੰਮਣ ਕਲਾਂ ਦੇ ਅਧੀਨ ਪੈਂਦੇ ਪਿੰਡ ਵੱਡੇ ਘੁੰਮਣ ਤੋਂ ਸਾਹਮਣੇ ਆਇਆ ਹੈ ਜਿਥੇ ਮਹੰਤ ਮਮਤਾ 'ਤੇ ਉਸਦੇ ਚੇਲੇ ਨੇ ਆਪਣੇ ਸਾਥੀਆਂ ਸਮੇਤ ਘਰ ਅੰਦਰ ਵੜ ਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਮਹੰਤ ਮਮਤਾ ਗੰਭੀਰ ਜ਼ਖਮੀ ਹੋ ਗਈ ਜੋ ਜ਼ੇਰੇ ਇਲਾਜ ਹੈ। ਇਸ ਹਮਲੇ ਦੇ ਦੌਰਾਨ ਹਮਲਾਵਰ ਚੇਲਾ 10 ਤੋਲਾ ਸੋਨਾ ਤੇ ਚਾਰ ਲੱਖ ਦੀ ਨਗਦੀ ਲੈਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਹਮਲੇ ਦੀ cctv ਤੇਜ਼ੀ ਨਾਲ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। 

ਜ਼ਖਮੀ ਮਹੰਤ ਨੇ ਹਮਲੇ ਦਾ ਕਾਰਨ ਦੱਸਦੇ ਕਿਹਾ ਕਿ ਉਸਦਾ ਚੇਲਾ ਅਤੇ ਉਸਦੇ ਸਾਥੀ ਮੈਨੂੰ ਖਤਮ ਕਰ ਕੇ ਮੇਰੇ ਅਧੀਨ ਪੈਂਦੇ ਇਲਾਕੇ ਨੂੰ ਆਪਣੇ ਅਧੀਨ ਲੈਣਾ ਚਾਹੁੰਦੇ ਸੀ। ਜ਼ਖਮੀ ਮਹੰਤ ਅਤੇ ਉਸਦੇ ਸਾਥੀਆਂ ਨੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਹਮਲਾਵਰਾਂ ਨੂੰ ਕਾਬੂ ਕਰਕੇ ਬਣਦੀ ਸਖਤ ਸਜ਼ਾ ਦਿੱਤੀ ਜਾਵੇ ਓਥੇ ਹੀ ਜ਼ਖਮੀ ਮਹੰਤ ਦੀ ਹਮਾਇਤ ਵਿੱਚ ਕ੍ਰਿਸ਼ਸਨ ਭਾਈਚਾਰੇ ਦੀ ਜਥੇਬੰਦੀ ਵੀ ਪਹੁੰਚੀ ਜਥੇਬੰਦੀ ਦੇ ਪ੍ਰਧਾਨ ਨੇ ਇਸ ਹਮਲੇ ਦੀ ਸਖਤ ਸ਼ਬਦਾਂ ਵਿਚ ਕੜੀ ਨਿੰਦਾ ਕਰਦੇ ਹੋਏ ਕਿਹਾ ਕਿ ਸਾਡੀ ਜਥੇਬੰਦੀ ਜ਼ਖਮੀ ਮਹੰਤ ਮਮਤਾ ਦੇ ਨਾਲ ਖੜੀ ਹੈ ਅਤੇ ਇੰਨਸਾਫ ਲਈ ਹਰ ਕਦਮ ਚੁੱਕਿਆ ਜਾਵੇਗਾ।

ਓਥੇ ਹੀ ਸੰਬੰਧਿਤ ਥਾਣੇ ਦੇ ਐੱਸਐੱਚਓ ਜਗਦੀਸ਼ ਸਿੰਘ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਇਸ ਮਾਮਲੇ ਨੂੰ ਲੈਕੇ ਜਾਂਚ ਕੀਤੀ ਜਾ ਰਹੀ ਹੈ ਪੀੜਤ ਮਹੰਤ ਦੇ ਬਿਆਨ ਦਰਜ ਕੀਤੇ ਗਏ ਹਨ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News