10.1 ਫੀਸਦੀ ਡਿਵਾਈਸਿਸ ''ਚ ਚੱਲ ਰਿਹੈ ਐਂਡ੍ਰਾਇਡ 6.0 ਮਾਰਸ਼ਮੈਲੋ ਵਰਜ਼ਨ
Thursday, Jun 09, 2016 - 03:16 PM (IST)

ਜਲੰਧਰ— ਮਹੀਨਾ ਬੀਤਨ ਤੋਂ ਬਾਅਦ ਗੂਗਲ ਨੇ ਇਕ ਵਾਰ ਫਿਰ ਗੂਗਲ ਪਲੇਅ ਡਿਸਟ੍ਰੀਬਿਊਸ਼ਨ ਡਾਟਾ ਪੇਸ਼ ਕੀਤਾ ਹੈ ਜਿਸ ਵਿਚ ਬਹੁਤ ਸਾਰੇ ਐਂਡ੍ਰਾਇਡ ਵਰਜ਼ਨਸ ਬਾਰੇਜਾਣਕਾਰੀ ਦਿੱਤੀ ਗਈ ਹੈ ਕਿ ਕਿਹੜਾ ਐਂਡ੍ਰਾਇਡ ਵਰਜ਼ਨ ਕਿੰਨੇ ਡਿਵਾਈਸਿਸ ''ਚ ਚੱਲ ਰਿਹਾ ਹੈ। ਨਵੇਂ ਡਾਟਾ ਤੋਂ ਪਤਾ ਲੱਗੇਗਾ ਕਿ ਐਂਡ੍ਰਾਇਡ 6.0 ਮਾਰਸ਼ਮੈਲੋ ਵਰਜ਼ਨ 10.1 ਫੀਸਦੀ ਡਿਵਾਈਸਿਸ ''ਚ ਐਕਟਿਵ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਦੇ ਮੁਕਾਬਲੇ ਇਸ ਗਿਣਤੀ ''ਚ 2.6 ਫੀਸਦੀ ਦਾ ਵਾਧਾ (ਪਿਛਲੇ ਮਹੀਨੇ 7.5 ਫੀਸਦੀ ਡਿਵਾਈਸਿਸ ''ਚ ਐਕਟਿਵ ਸੀ ਐਂਡ੍ਰਾਇਡ 6.0 ਮਾਰਸ਼ਮੈਲੋ ਵਰਜ਼ਨ) ਹੋਇਆ ਹੈ।
ਗੂਗਲ ਪਲੇਅ ਡਿਸਟ੍ਰੀਬਿਊਸ਼ਨ ਡਾਟਾ ਮੁਤਾਬਕ 35.4 ਫੀਸਦੀ ਐਂਡ੍ਰਾਇਡ ਡਿਵਾਈਸਿਸ ਲਾਲੀਪਾਪ ਵਰਜ਼ਨ ਚੱਲ ਰਿਹਾ ਹੈ। ਇਸ ਵਿਚੋਂ ਐਂਡ੍ਰਾਇਡ 5.1 ''ਤੇ 20 ਫੀਸਦੀ ਜਦੋਂਕਿ 15.4 ਫੀਸਦੀ ਡਿਵਾਈਸਿਸ ''ਚ ਐਂਡ੍ਰਾਇਡ 5.0 ਵਰਜ਼ਨ ਕੰਮ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 35.6 ਫੀਸਦੀ ਡਿਵਾਈਸਿਸ ''ਚ ਐਂਡ੍ਰਾਇਡ ਲਾਲੀਪਾਪ ਵਰਜ਼ਨ ਕੰਮ ਕਰ ਰਿਹਾ ਸੀ।
ਆਓ ਨਜ਼ਰ ਮਾਰਦੇ ਹਾਂ ਪੂਰੀ ਲਿਸਟ ''ਤੇ :-
ਐਂਡ੍ਰਾਇਡ ਵਰਜ਼ਨ | ਐਂਡ੍ਰਾਇਡ ਡਿਵਾਈਸਿਸ |
2.2 (ਫੋਰਿਓ) | 0.1 ਫੀਸਦੀ |
2.3.3 , 2.3.7 (ਜਿੰਜਰਬ੍ਰੈਡ) | 2.0 ਫੀਸਦੀ |
4.0.3 , 4.0.4 (ਆਈਸਕਰੀਮ ਤੇ ਸੈਂਡਵਿਚ) | 1.9 ਫੀਸਦੀ |
4.1 , 4.2 , 4.3 (ਜੈਲੀਬੀਨ) | 6.8 ਫੀਸਦੀ , 9.4 ਫੀਸਦੀ , 2.7 ਫੀਸਦੀ |
4.4 (ਕਿਟਕੈਟ) | 31.6 ਫੀਸਦੀ |
5.0 , 5.1 (ਲਾਲੀਪਾਪ) | 15.4 ਫੀਸਦੀ, 20.0 ਫੀਸਦੀ |
6.0 (ਮਾਰਸ਼ਮੈਲੋ) | 10.1 ਫੀਸਦੀ |