ਗੂਗਲ ਦੀ ਅੰਡਰਵਾਟਰ ਇੰਟਰਨੈੱਟ ਕੇਬਲ ਨੂੰ ਕੀਤਾ ਜਾ ਰਿਹੈ ਲਾਈਵ

06/30/2016 3:01:24 PM

ਜਲੰਧਰ- ਜਿਵੇਂ ਕਿ 2014 ''ਚ ਗੂਗਲ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕਈ ਕੰਪਨੀਆਂ ''ਚੋਂ ਇਕ ਵੱਲੋਂ ਪਾਣੀ ਦੇ ਅੰਦਰ ਇੰਟਰਨੈੱਟ ਕੇਬਲ ਨੂੰ ਯੂ.ਐੱਸ. ਵੈੱਸਟ ਤੋਂ ਜਾਪਾਨ ਤੱਕ ਲਿੰਕਿੰਗ ਕਰਨ ਲਈ 300 ਮਿਲੀਅਨ ਡਾਲਰ ਇਨਵੈੱਸਟ ਕੀਤਾ ਗਿਆ ਸੀ, ਉਸ ਨੂੰ ਹੁਣ ਲਾਈਵ ਕੀਤਾ ਜਾ ਰਿਹਾ ਹੈ। "ਫਾਸਟਰ" ਇਸ ਦਾ ਨਿੱਕਨੇਮ ਦਿੱਤਾ ਗਿਆ ਹੈ, ਜੋ 9,000 ਕਿਲੋਮੀਟਰ (5,600 ਮੀਲ) ਕੇਬਲ ਨੂੰ ਚੀਨ ਅਤੇ ਮੀਅ ਦੇ ਤੱਟੀ ਸ਼ਹਿਰਾਂ ਦੇ ਓਰੇਗਨ ਨਾਲ ਜੋੜਿਆ ਜਾਵੇਗਾ। ਇਹ ਕੁਨੈਕਸ਼ਨ 60 ਟੇਰਾਬਾਈਟਸ ਪ੍ਰਤੀ ਸੈਕਿੰਡ ਦੀ ਸਪੀਡ ਨਾਲ ਚੱਲੇਗਾ, ਜੋ ਕਿ ਸਟੈਂਡਰਡ ਕੇਬਲ ਮੋਡਮ ਤੋਂ 10 ਮਿਲੀਅਨ ਗੁਣਾ ਜ਼ਿਆਦਾ ਫਾਸਟ ਹੈ। 

ਗੂਗਲ ਦੀ ਗਲੋਬਲ ਟ੍ਰਾਂਸਿਟ, ਚੀਨ ਟੈਲੀਕਾਮ ਗਲੋਬਲ, ਸਿੰਗਟੈਲ, ਚੀਨ ਮੋਬਾਇਲ ਇੰਟਰਨੈਸ਼ਨਲ ਅਤੇ ਕੇ.ਡੀ.ਡੀ.ਆਈ. ਨਾਲ ਭਾਈਵਾਲੀ ਰਹੀ ਹੈ ਜਿਨ੍ਹਾਂ ਨੇ ਇਸ ਕੰਮ ''ਚ ਇਨਵੈੱਸਟ ਕੀਤਾ ਹੈ। ਅਸਲ ''ਚ ਜਾਪਾਨ ਦੀ ਐੱਨ.ਈ.ਸੀ. ਨੂੰ ਇਸ ਕੇਬਲ ਨੂੰ ਬਣਾਉਣ ਲਈ ਸ਼ਾਮਿਲ ਕੀਤਾ ਗਿਆ ਸੀ। ਇਸ ਦਾ ਵਾਅਦਾ ਹੈ ਕਿ ਇਹ ਏਸ਼ੀਆ, ਵੈੱਸਟ ਕੋਸਟ ਸ਼ਹਿਰਾਂ ਜਿਵੇਂ ਕਿ ਸੈਨ ਫਰਾਂਸਿਸਕੋ, ਲੋਸ ਏਂਜਲਸ ਅਤੇ ਸੀਐਟਲ ''ਚ ਇੰਟਰਨੈੱਟ ਦੀ ਸਪੀਡ ਨੂੰ ਸੁਧਾਰਿਆ ਜਾਵੇਗਾ।


Related News