ਸਾਲ 2018 ’ਚ ਗੂਗਲ ’ਤੇ ਸਭ ਤੋਂ ਜ਼ਿਆਦਾ ਸਰਚ ਹੋਈਆਂ ਇਹ ਕਾਰਾਂ
Thursday, Dec 20, 2018 - 03:15 PM (IST)
ਆਟੋ ਡੈਸਕ– ਭਾਰਤੀ ਆਟੋ ਬਾਜ਼ਾਰ ’ਚ ਦੁਨੀਆ ਭਰ ’ਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਭਾਰਤ ’ਚ ਹਰ ਸਾਲ ਕਈ ਦਿੱਗਜ ਵਿਦੇਸ਼ੀ ਕੰਪਨੀਆਂ ਆਪਣੇ ਵਾਹਨਾਂ ਨੂੰ ਲਾਂਚ ਕਰਦੀਆਂ ਹਨ ਜਿਨ੍ਹਾਂ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਘਰੇਲੂ ਵਾਹਨ ਨਿਰਮਾਤਾ ਕੰਪਨੀਆਂ ਵੀ ਬਾਜ਼ਾਰ ’ਚ ਲੋਕਾਂ ਨੂੰ ਆਪਣੇ ਵਲ ਆਕਰਸ਼ਿਤ ਕਰਨ ਲਈ ਨਵੇਂ ਵਾਹਨ ਉਤਾਰ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਇਸ ਰਿਪੋਰਟ ਰਾਹੀਂ ਸਾਲ 2018 ’ਚ ਭਾਰਤ ’ਚ ਟਾਪ ਟ੍ਰੈਂਡਿੰਗ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...

ਹੋਂਡਾ ਅਮੇਜ਼
ਗੂਗਲ ਦੁਆਰਾ ਜਾਰੀ ਲਿਸਟ ਮੁਤਾਬਕ 2018 ’ਚ ਟਾਪ ਟ੍ਰੈਂਡਿੰਗ ਕਾਰ ਹੋਂਡਾ ਅਮੇਜ਼ ਰਹੀ। ਭਾਰਤੀਆਂ ਨੂੰ ਅਮੇਜ਼ ਦਾ ਨਵਾਂ ਅਵਤਾਰ ਬੇਹੱਦ ਪਸੰਦ ਆਇਆ। ਇਸ ਦੀ ਖਾਸ ਗੱਸ ਸੀ.ਵੀ.ਟੀ. ਗਿਅਰਬਾਕਸ ਦੇ ਨਾਲ ਡੀਜ਼ਲ ਕਾਰ ਹੋਣਾ ਸੀ, ਜਿਸ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ। ਦੱਸ ਦੇਈਏ ਕਿ ਭਾਰਤੀ ਬਾਜ਼ਾਰ ’ਚ ਇਸ ਕਾਰ ਦੀ ਕੀਮਤ 5.81 ਲੱਖਤੋਂ 9.11 ਲੱਖ ਦੇ ਵਿਚਕਾਰ ਹੈ।

ਮਹਿੰਦਰਾ ਮਰਾਜ਼ੋ
ਮਹਿੰਦਰਾ ਦੀ ਇਹ ਕਾਰ ਗੂਗਲ ਟ੍ਰੈਂਡ ’ਚ ਦੂਜੇ ਨੰਬਰ ’ਤੇ ਰਹੀ। ਡਬਲ ਵਿਸ਼ਬੋਨ ਸੈੱਟਅਪ ਅਤੇ ਆਰਾਮਦਾਇਕ ਫਰੰਟ ਕੈਬਿਨ ਕਾਰਨ ਇਨੋਵਾ ਅਤੇ ਟੋਇਟਾ ਨੂੰ ਇਸ ਨੇ ਪਿੱਛੇ ਛੱਡ ਦਿੱਤਾ। ਮਹਿੰਦਰਾ ਲਈ ਇਸ ਗੱਡੀ ਨੇ ਇਕ ਬੈਂਚਮਾਰਕ ਬਣਾ ਦਿੱਤਾ। ਇਸ ਦੀ ਕੀਮਤ 9.99 ਲੱਖ ਤੋਂ 13.90 ਲੱਖ ਦੇ ਵਿਚਕਾਰ ਹੈ।

ਟੋਇਟਾ ਯਾਰਿਸ
ਟੋਇਟਾ ਯਾਰਿਸ ਭਾਰਤ ’ਚ ਅਪ੍ਰੈਲ 2018 ’ਚ ਲਾਂਚ ਹੋਈ ਸੀ। ਇਸ ਵਿਚ 6 ਏਅਰਬੈਗ, ਪ੍ਰਾਜੈਕਟਰ ਹੈੱਡਲੈਂਪ, ਪਾਰਕਿੰਗ ਸੈਂਸਰ ਲੋਕਾਂ ਨੂੰ ਕਾਫੀ ਪਸੰਦ ਆਇਆ। ਇਸ ਵਿਚ ਸੀ.ਵੀ.ਟੀ. ਦਾ ਵੀ ਆਪਸ਼ਨ ਹੈ। ਇਸ ਦੀ ਕੀਮਤ 9.29 ਲੱਖ ਤੋਂ 14.07 ਲੱਖ ਦੇ ਵਿਚਕਾਰ ਹੈ।

ਹੁੰਡਈ ਸੈਂਟਰੋ
ਹਾਲਾਂਕਿ ਪੁਰਾਣੀ ਹੁੰਡਈ ਸੈਂਟਰੋ ਦੀ ਤਰ੍ਹਾਂ ਇਹ ਪਸੰਦ ਨਹੀਂ ਕੀਤੀ ਗਈ ਪਰ ਇਸ ਨੂੰ ਵੇਲ ਪੈਕਜਡ ਮੰਨਿਆ ਗਿਆ। ਆਪਣੇ ਪੁਰਾਣੇ ਮਾਡਲ ਕਾਰਨ ਹੁੰਡਈ ਸੈਂਟਰੋ ਨੂੰ ਵੀ ਖੂਬ ਸਰਚ ਕੀਤਾ ਗਿਆ। ਇਸ ਦੀ ਕੀਮਤ 3.90 ਲੱਖ ਤੋਂ 5.65 ਲੱਖ ਰੁਪਏ ਦੇ ਵਿਚਕਾਰ ਹੈ।

ਮਾਰੂਤੀ ਸੁਜ਼ੂਕੀ ਅਰਟਿਗਾ
ਇਸ ਕਾਰ ਨੇ ਲਾਂਚ ਸਮੇਂ ਇੰਟਰਨੈੱਟ ’ਤੇ ਤਹਿਲਕਾ ਮਚਾ ਦਿੱਤਾ ਸੀ। ਹਾਲਾਂਕਿ ਇਸ ਵਿਚ ਪਾਵਰਫੁੱਲ ਡੀਜ਼ਲ ਇੰਜਣ ਦੀ ਕਮੀ ਕਾਰਨ ਲੋਕਾਂ ਨੂੰ ਨਿਰਾਸ਼ਾ ਹੋਈ। ਪਰ ਸਾਲ ’ਚ ਇਹ ਮੋਸਟ ਸਰਚ ਕਾਰਾਂ ’ਚ ਆਪਣੀ ਥਾਂ ਬਣਾਉਣ ’ਚ ਕਾਮਯਾਬ ਹੋ ਗਈ।

ਜੀਪ ਰੈਂਗਲਰ
ਪੈਟਰੋਲ ਇੰਜਣ ਵਾਲੀ ਜੀਪ ਰੈਂਗਲਰ ਨੂੰ ਇਸ ਸਾਲ ਲਾਂਚ ਕੀਤਾ ਗਿਆ ਅਤੇ ਇਸ ਦੀ ਕੀਮਤ 56 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਭਾਰਤ ’ਚ ਲੋਕਾਂ ਨੇ ਇਸ ਨੂੰ ਵੀ ਕਾਫੀ ਪਸੰਦ ਕੀਤਾ ਹੈ।

BMW 6 GT
2018 ਆਟੋ ਐਕਸਪੋ ’ਚ ਲਾਂਚ ਹੋਈ ਬੀ.ਐੱਮ.ਡਬਲਯੂ. 6 ਸੀਰੀਜ਼ ਜੀ.ਟੀ. ਸਿਰਫ ਪੈਟਰੋਲ ਵੇਰੀਐਂਟ ’ਚ ਸੀ। ਇਸ ਦੀ ਕੀਮਤ 61.8 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਪਰ ਬਾਅਦ ’ਚ ਡੀਜ਼ਲ ਵੇਰੀਐਂਟ ਬੀ.ਐੱਮ.ਡਬਲਯੂ. ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ। ਇਸ ਕਾਰ ਨੂੰ ਵੀ ਭਾਰਤ ’ਚ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ।
