Google ਦੀ ਸੈਲਫ ਡ੍ਰਾਈਵਿੰਗ ਕਾਰ ਬਣੀ ਹਾਦਸੇ ਦਾ ਸ਼ਿਕਾਰ
Sunday, Sep 25, 2016 - 02:09 PM (IST)

ਜਲੰਧਰ : ਸੈਲਫ ਡ੍ਰਾਈਵਿੰਗ ਕਾਰਾਂ ਸੁਰੱਖਿਆ ਨੂੰ ਲੈ ਕੇ ਅਜੇ ਤੱਕ ਇੰਨੀਆਂ ਕਾਬਿਲ ਨਹੀਂ ਬਣ ਪਾਈਆਂ ਹਨ ਕਿ ਕੋਈ ਇਨ੍ਹਾਂ ''ਤੇ 100 ਫੀਸਦੀ ਭਰੋਸਾ ਰੱਖ ਸਕੇ। ਇਨਸਾਨ ਨੂੰ ਵੀ ਇਸ ਲਈ ਇਕ ਬਿਹਤਰ ਉਦਾਹਰਣ ਨਹੀਂ ਕਿਹਾ ਜਾ ਸਕਦਾ, ਕਿਉਂਕਿ ਹਾਲਹੀ ਦੀ ਇਕ ਘਟਣਾ ''ਚ ਗੂਗਲ ਦੀ ਸੈਲਫ ਡ੍ਰਾਈਵਿੰਗ ਕਾਰ ਨੂੰ ਇਸ ਚਾਲਕ ਵੱਲੋਂ ਲਾਪ੍ਰਵਾਹੀ ਨਾਲ ਕਾਰ ਚਲਾਉਂਦੇ ਹੋਏ ਟੱਕਰ ਮਾਦ ਦਿੱਤੀ ਗਈ। ਇਕ ਕਮਰਸ਼ਿਅਲ ਵੈਨ ਨੇ ਲਾਲ ਸਿਗਨਲ ਦੇ ਹੁੰਦੇ ਹੋਏ ਵੀ ਗੂਗਲ ਦੀ ਆਟੋਨੋਮਸ ਐੱਸ. ਯੂ. ਵੀ. ''ਚ ਟੱਕਰ ਮਾਰ ਦੱਤੀ। ਇਸ ਐਕਸੀਡੈਂਟ ''ਚ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਗੂਗਲ ਦੀ ਆਟੋਨੋਮਸ ਕਾਰ ਸਾਈਡ ਤੋਂ ਕਾਫੀ ਡੈਮੇਜ ਹੋਈ ਹੈ।
ਇਸ ਪੂਰੇ ਮਾਮਲੇ ''ਚ ਵੈਨ ਡ੍ਰਾਈਵਰ ਦੀ ਗਲਤੀ ਕਰਕੇ ਇਹ ਹਾਦਸਾ ਹੋਇਆ ਕਿਉਂਕਿ ਉਸ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ ਸਿਗਨਲ ਤੋੜਿਆ ਤੇ ਗੂਗਲ ਦੀ ਸੈਲਫਡ੍ਰਾਈਵਿੰਗ ਕਾਰ ''ਚ ਜਾ ਵੱਜਾ। ਅੰਕੜਿਆਂ ਦੇ ਮੁਤਾਬਿਕ ਅਮਰੀਕਾ ''ਚ 94 ਫੀਸਦੀ ਕਾਰ ਐਕਸੀਡੈਂਟ ਇਨਸਾਨੀ ਗਲਤੀਆਂ ਕਰਕੇ ਹੁੰਦੇ ਹਨ, ਸ਼ਾਇਦ ਇਸ ਲਈ ਹੀ ਗੂਗਲ ਵਰਗੇ ਟੈੱਕ ਜਾਇੰਟ ਸੈਲਫ ਡ੍ਰਾਈਵਿੰਗ ਟੈਕਨਾਲੋਜੀ ਨੂੰ ਵਿਕਸਿਤ ਕਰਨ ''ਚ ਲੱਗੇ ਹਨ।