ਸਿਰਫ 30 ਸੈਕਿੰਡ ''ਚ Hack ਕੀਤਾ ਗੂਗਲ ਦਾ Pixel Phone

Friday, Nov 18, 2016 - 03:51 PM (IST)

ਸਿਰਫ 30 ਸੈਕਿੰਡ ''ਚ Hack ਕੀਤਾ ਗੂਗਲ ਦਾ Pixel Phone
ਜਲੰਧਰ- ਗੂਗਲ ਦੇ ਪਿਕਸਲ ਤੇ ਪਿਕਸਲ ਐਕਸ ਐੱਲ ਸਮਾਰਟਫੋਨ ਸਭ ਤੋਂ ਵਧੀਆ ਐਂਡ੍ਰਾਇਡ ਸਮਾਰਟਫੋਨਸ ਹਨ। ਇਨ੍ਹਾਂ ਸਮਾਰਟਫੋਨਸ ਨੂੰ ਗੂਗਲ ਦੁਆਰਾ ਬਣਾਇਆ ਗਿਆ ਹੈ ਤੇ ਪਿਕਸਲ ਫੋਨਸ ਨਾਲ ਆਈਫੋਨਸ ਨੂੰ ਟੱਕਰ ਦਿੱਤੀ ਗਈ ਹੈ। ਪਿਕਸਲ ਫੋਨਸ ਦਾ ਡਿਜ਼ਾਈਨ, ਹਾਰਡਵੇਅਰ ਤੇ ਸਾਫਟਵੇਅਰ ਐਕਸਪੀਰੀਐਂਸ ਤੁਹਾਨੂੰ ਸ਼ਾਇਦ ਹੀ ਕਿਸੇ ਐਂਡ੍ਰਾਇਡ ਫੋਨ ''ਚ ਮਿਲੇ, ਇਸ ਲਈ ਬਹੁਤ ਸਾਰੇ ਲੋਕ ਇਸ ਨੂੰ ਖਰੀਦ ਰਹੇ ਹਨ ਜਾਂ ਖਰੀਦਣਾ ਚਾਹੁੰਦੇ ਹਨ। ਜੇਕਰ ਤੁਹਾਡੇ ਕੋਲ ਪਿਕਸਲ ਫੋਨ ਹੈ ਜਾਂ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। 
 
ਵ੍ਹਾਈਟ ਹੈਟ ਹੈਕਰਾਂ ਦਾ ਕਮਾਲ
ਗੂਗਲ ਦੇ ਐਂਡ੍ਰਾਇਡ ਸਕਿਓਰਿਟੀ ਡਾਇਰੈਕਟਰ Adrian Ludwig ਨੇ ਨਵੰਬਰ  ''ਚ ਕਿਹਾ ਸੀ ਕਿ ਪਿਕਸਲ ਫੋਨਸ ਆਈਫੋਨਸ ਦੀ ਤਰ੍ਹਾਂ ਸਕਿਓਰ ਹਨ। ਹਾਲਾਂਕਿ ਹੈਕਰਾਂ ਲਈ ਇਸ ਨੂੰ ਹੈਕ ਕਰਨਾ ਸਿਰਫ ਕੁਝ ਸੈਕਿੰਡਸ ਦਾ ਕੰਮ ਹੋ ਸਕਦਾ ਹੈ ਤੇ ਪੂਰੇ ਫੋਨ ਦਾ ਰਿਮੋਟ ਅਸੈਸ ਪਾ ਸਕਦੇ ਹਨ, ਜਿਸ ''ਚ ਕੰਟੈਕਟ, ਕਾਲ ਲਾਗਸ ਤੇ ਮੈਸੇਜ ਆਦਿ ਸ਼ਾਮਿਲ ਹਨ। ''ਵ੍ਹਾਈਟ ਹੈਟ'' ਹੈਕਰਾਂ ਨੇ ਇਹ ਕੰਮ ਕਰਕੇ ਦਿਖਾਇਆ ਹੈ ਤੇ ਸਿਰਫ 30 ਸੈਕਿੰਡ ''ਚ ਪਿਕਸਲ ਫੋਨ ''ਤੇ ਆਪਣਾ ਅਸੈਸ ਪਾ ਲਿਆ। 
 
ਗੂਗਲ ਨੇ ਦੂਰ ਕੀਤੀ ਸਮੱਸਿਆ
ਹਾਲਾਂਕਿ ਚਿੰਤਾ ਦੀ ਗੱਲ ਨਹੀਂ ਹੈ ਕਿਉਂਕਿ ਵ੍ਹਾਈਟ ਹੈਟ ਹੈਕਰਾਂ ਦਾ ਅਜਿਹਾ ਗਰੁੱਪ ਹੈ ਜੋ ਕੰਪਨੀਆਂ ਦੇ ਨਾਲ ਸਾਫਟਵੇਅਰ ਸਕਿਓਰਿਟੀ ਨੂੰ ਸ਼ੇਅਰ ਕਰਦਾ ਹੈ ਤਾਂ ਜੋ ਕੰਪਨੀਆਂ ਇਸ ਨੂੰ ਫਿਕਸ ਕਰ ਸਕਣ। ਪਰ ਇਥੇ ਸਵਾਲ ਇਹ ਬਣਦਾ ਹੈ ਕਿ ਜੇਕਰ ਗੂਗਲ ਨੇ ਪਿਕਸਲ ਫੋਨਸ ਨੂੰ ਆਈਫੋਨਸ ਜਿੰਨਾ ਸਕਿਓਰ ਮੰਨਿਆ ਹੈ ਤਾਂ ਇਹ ਇੰਨੀ ਜਲਦੀ ਤੇ ਆਸਾਨੀ ਨਾਲ ਹੈਕ ਕਿਵੇਂ ਹੋ ਗਿਆ? ਇਸ ਦੇ ਇਲਾਵਾ ਇਹ ਸਵਾਲ ਵੀ ਬਣਦਾ ਹੈ ਕਿ ਜੇਕਰ ਪਿਕਸਲ ਫੋਨਸ ਦਾ ਹਾਲ ਅਜਿਹਾ ਹੈ ਤਾਂ ਮਾਰਕੀਟ ''ਚ ਮੁਹੱਈਆ ਹੋਰ ਐਂਡ੍ਰਾਇਡ ਸਮਾਰਟਫੋਨ ਦਾ ਕੀ ਹਾਲ ਹੋਵੇਗਾ? ਡਿਜੀਟਲ ਟ੍ਰੈਂਡਸ ਦੇ ਮੁਤਾਬਿਕ ਗੂਗਲ ਨੇ ਸਕਿਓਰਿਟੀ ਪੈਚ ਨੂੰ ਠੀਕ ਕਰ ਦਿੱਤਾ ਹੈ ਇਸ ਲਈ ਹੁਣ ਤੁਹਾਡਾ ਪਿਕਸਲ ਫੋਨ ਸਕਿਓਰ ਹੈ। 
ਇਸ ਹੋਰ ਸਕਿਓਰਿਟੀ ਫਰਮ Qihoo 360 ਨੇ ਅਡੋਬ ਫਲੈਸ਼ ਨੂੰ (4 ਸੈਕਿੰਡਸ) ਤੇ ਐਪਲ ਦੇ ਸਫਾਰੀ ਬ੍ਰਾਊਜ਼ਰ (20 ਸੈਕਿੰਡਸ  ਤੋਂ ਘੱਟ ਸਮੇਂ ''ਚ) ਹੈਕ ਕੀਤਾ ਹੈ।

Related News