ਗੂਗਲ ਭਾਰਤ ਦਾ ਸਭ ਤੋਂ ਜ਼ਿਆਦਾ ਪ੍ਰਮਾਣਿਕ ਬ੍ਰਾਂਡ: ਸਰਵੇਖਣ

Thursday, Oct 19, 2017 - 01:13 PM (IST)

ਗੂਗਲ ਭਾਰਤ ਦਾ ਸਭ ਤੋਂ ਜ਼ਿਆਦਾ ਪ੍ਰਮਾਣਿਕ ਬ੍ਰਾਂਡ: ਸਰਵੇਖਣ

ਜਲੰਧਰ- ਟੈਕ ਜਾਇੰਟ ਗੂਗਲ ਨੂੰ ਦੁਨੀਆ 'ਚ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂਨੂੰ ਇਕ ਨਵੇਂ ਸਰਵੇਖਣ ਤੋਂ ਇਹ ਜਾਣਕਾਰੀ ਮਿਲ ਹੈ ਕਿ ਭਾਰਤੀ ਯੂਜ਼ਰਸ ਗੂਗਲ ਨੂੰ ਸਭ ਤੋਂ ਜ਼ਿਆਦਾ ਪ੍ਰਮਾਣਿਕ ਬ੍ਰਾਂਡ ਦੇ ਰੂਪ 'ਚ ਦੇਖਦੇ ਹਨ ਅਤੇ ਇਸ ੋਤਂ ਬਾਅਦ ਮਾਈਕ੍ਰੋਸਾਫਟ, ਅਮੇਜ਼ਨ ਡਾਟ ਕਾਮ, ਮਾਰੂਤੀ ਸੁਜੁਕੀ ਅਤੇ ਐਪਲ ਨੂੰ ਸਭ ਤੋਂ ਪ੍ਰਮਾਣਿਕ ਮੰਨਿਆ ਜਾਂਦਾ ਹੈ, ਜਦਕਿ ਗਲੋਬਲ ਪੱਧਰ 'ਤੇ ਇਸ ਸੂਚੀ 'ਚ ਅਮੇਜ਼ਨ ਡਾਟ ਕਾਮ ਸਭ ਤੋਂ ਅੱਗੇ ਹੈ।

ਗਲੋਬਲ ਕੰਮਿਊਨੀਕੇਸ਼ਨ ਏਜੰਸੀ ਕਾਨ ਬੋਲਫ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੋਨਾ ਇੰਪੇਰਾਟੋ ਨੇ ਦੱਸਿਆ ਹੈ ਕਿ ਉਪਭੋਗਤਾ ਅੱਜ ਉਹ ਉਨ੍ਹਾਂ ਕੰਪਨੀਆਂ ਤੋਂ ਖਰੀਦਣਾ ਚਾਹੁੰਦੇ ਹਨ, ਜੋ ਉਨ੍ਹਾਂ ਨਾਲ ਅਸਲ ਤਰੀਕੇ ਨਾਲ ਜੁੜਦੀਆਂ ਹਨ। ਸਾਡੀ ਖੋਜ ਉਨ੍ਹਾਂ ਬ੍ਰਾਡਾਂ ਦੇ ਵਿਚਕਾਰ ਇਕ ਕੜੀ ਦਿਖਾਉਂਦਾ ਹੈ, ਜੋ ਵਿਹਾਰਕ ਸੰਚਾਰ ਕਰਦੇ ਹਨ ਅਤੇ ਜਿੰਨ੍ਹਾਂ 'ਚ ਗਾਹਕਾਂ ਨੂੰ ਆਕਰਸ਼ਿਤ ਕਰਨ ਅਤੇ ਬਣਾਏ ਰੱਖਣ ਦੀ ਸਮਰੱਥਾ ਹੁੰਦੀ ਹੈ ਅਤੇ ਇਸ ਨਾਲ ਉਨ੍ਹਾਂ ਦਾ ਵਪਾਰ ਮਜ਼ਬੂਤ ਹੁੰਦਾ ਹੈ।

ਇਸ ਅਧਿਐਨ ਦੇ ਨਤੀਜੇ ਦੇ ਮੁਤਾਬਕ ਭਾਰਤ 'ਚ 67 ਫੀਸਦੀ ਯੂਜ਼ਰਸ ਨੇ ਗੂਗਲ 'ਤੇ ਆਪਣੀ ਰੁਚੀ ਜ਼ਾਹਿਰ ਕੀਤੀ ਹੈ ਅਤੇ ਉਹ ਇਸ ਨੂੰ ਪ੍ਰਮਾਣਿਕ ਮੰਨਦੇ ਹਨ। ਕਾਟਨ ਐਂਡ ਬੋਲਫ 'ਚ ਏਸ਼ੀਆ ਖੇਤਰ ਦੇ ਅਧਿਕਾਰੀ ਮੈਟ ਸਟੈਫੋਰਡ ਨੇ ਦੱਸਿਆ ਬ੍ਰਾਂਡ ਜੋ ਪ੍ਰਮਾਣਿਕ ਨਾਲ ਵਪਾਰ ਕਰਦੇ ਹਨ ਅਤੇ ਸੰਚਾਰ ਕਰਦੇ ਹਨ, ਉਹ ਗਾਹਕਾਂ ਨਾਲ ਬਿਹਤਰ ਸੰਬੰਧ ਬਣਾਉਣਗੇ ਅਤੇ ਬਿਹਤਰ ਅਨੁਭਵ ਕਰਨਗੇ।


Related News