ਸਟ੍ਰੈਂਥ ਤੇ ਪਾਵਰ ਦੇਵੇਗਾ ਗੂਗਲ ਦਾ ਨਵਾਂ ਰਾਊਟਰ
Wednesday, Dec 09, 2015 - 08:08 PM (IST)

ਜਲੰਧਰ— ਘਰ ''ਚ ਇੰਟਰਨੈੱਟ ਨੂੰ ਚਲਾਉਣ ਲਈ ਕਈ ਤਰ੍ਹਾਂ ਦੇ ਰਾਊਟਰ ਬਣਾਏ ਗਏ ਹਨ ਜੋ ਦਿਸਣ ''ਚ ਅਜੀਬ ਹੋਣ ਦੇ ਨਾਲ ਘੱਟ ਸਪੀਡ ਨਾਲ ਕੰਮ ਕਰਦੇ ਹਨ ਪਰ ਹੁਣ ਗੂਗਲ ਆਪਣਾ ਰਾਊਟਰ ਲੈ ਕੇ ਆ ਰਹੀ ਹੈ ਜੋ ਸਪੀਡ ਨਾਲ ਕੰਮ ਕਰਨ ਦੇ ਨਾਲ ਸ਼ੁੱਧਤਾ ਵੀ ਦਿੰਦਾ ਹੈ।
ਇਸ ਨੂੰ TP-Link ਦੇ ਨਾਲ ਪਾਰਟਨਰਸ਼ਿਪ ਕਰਕੇ ਪਾਵਰਫੁਲ ਅਤੇ ਸਿੰਪਲ ਤਰੀਕੇ ਨਾਲ ਬਣਾਇਆ ਗਿਆ ਹੈ। ਇਸ ਨੂੰ ਲਕੜੀ ਦੀ ਲੁਕ ਦਿੱਤੀ ਗਈ ਹੈ ਜਿਸ ਨਾਲ ਇਹ ਘਰ ''ਚ ਕਿਸੇ ਵੀ ਥਾਂ ''ਤੇ ਆਰਾਮ ਨਾਲ ਰੱਖਿਆ ਜਾ ਸਕਦਾ ਹੈ। ਇਸ ਦੇ ਕਲਰ ਆਪਸ਼ਨ ''ਚ ਬਲੈਕ-ਗ੍ਰੇ, ਵਾਈਟ ਅਤੇ ਗੋਲਡ ਕਲਰ ਦਿੱਤਾ ਗਿਆ ਹੈ। ਇਸ ਦੀ ਮਦਦ ਨਾਲ ਤੁਸੀਂ ਆਪਣੇ ਘਰ ਦੀ Wi-Fi ਸਟ੍ਰੈਂਥ ਨੂੰ ਵਧਾ ਸਕਦੇ ਹੋ।