ਗੂਗਲ ਨੇ ਬਦਲ 'ਤੀ ਆਪਣੀ ਪਾਲਿਸੀ, ਹੁਣ ਫੋਨ 'ਚ APK ਫਾਈਲ ਤੋਂ ਐਪ ਇੰਸਟਾਲ ਕਰਨਾ ਹੋਵੇਗਾ ਮੁਸ਼ਕਿਲ

Tuesday, Aug 06, 2024 - 04:51 PM (IST)

ਗੈਜੇਟ ਡੈਸਕ- ਐਂਡਰਾਇਡ ਡਿਵਾਈਸ ਲਈ ਐਂਡਰਾਇਡ ਐਕਸਪੀਕੇਸ਼ ਪੈਕੇਜ (ਏ.ਪੀ.ਕੇ.) ਆਸਾਨ ਹੁੰਦੇ ਹਨ ਪਰ ਓਨੇ ਹੀ ਇਨ੍ਹਾਂ ਦੇ ਖਤਰੇ ਵੀ ਹਨ। ਏ.ਪੀ.ਕੇ. ਦੀ ਮਦਦ ਤੋਂ ਬਿਨਾਂ ਕਿਸੇ ਐਪ ਸਟੋਰ ਦੇ ਕਿਸੇ ਵੀ ਮੋਬਾਇਲ ਐਪ ਨੂੰ ਐਂਡਰਾਇਡ ਫੋਨ 'ਚ ਇੰਸਟਾਲ ਕੀਤਾ ਜਾ ਸਕਦਾ ਹੈ ਪਰ ਸਕਿਓਰਿਟੀ ਦੇ ਲਿਹਾਜ ਨਾਲ ਏ.ਪੀ.ਕੇ. ਨੂੰ ਸੁਰੱਖਿਅਤ ਨਹੀਂ ਮੰਨਿਆ ਜਾਂਦਾ। 

ਜੋ ਡਿਵੈਲਪਰਜ਼ ਗੂਗਲ ਪਲੇਅ-ਸਟੋਰ 'ਤੇ ਆਪਣੇ ਐਪ ਨੂੰ ਪਬਲਿਸ਼ ਨਹੀਂ ਕਰਦੇ, ਉਹ ਏ.ਪੀ.ਕੇ. ਰਾਹੀਂ ਆਪਣੇ ਐਪ ਨੂੰ ਯੂਜ਼ਰਜ਼ ਲਈ ਉਪਲੱਬਧ ਕਰਵਾਉਂਦੇ ਹਨ ਪਰ ਖੁਦ ਗੂਗਲ ਵੀ ਇਸ ਤੋਂ ਸੁਰੱਖਿਅਤ ਨਹੀਂ ਹੈ। ਇਸ ਲਈ ਉਸ ਨੇ ਆਪਣੀ ਪਾਲਿਸੀ 'ਚ ਬਦਲਾਅ ਕੀਤਾ ਹੈ। ਆਮਤੌਰ 'ਤੇ ਏ.ਪੀ.ਕੇ. ਫਾਈਲ ਨੂੰ ਫੋਨ 'ਚ ਇੰਸਟਾਲ ਕਰਨ ਲਈ ਕਿਸੇ ਹੋਰ ਐਪ ਦੀ ਲੋੜ ਨਹੀਂ ਹੈ ਪਰ ਹੁਣ ਹੋਵੇਗੀ ਗੂਗਲ ਦੀ ਨਵੀਂ ਪਾਲਿਸੀ ਮੁਤਾਬਕ, ਏ.ਪੀ.ਕੇ. ਫਾਈਲ ਨੂੰ ਫੋਨ 'ਚ ਇੰਸਟਾਲ ਕਰਨ ਲਈ ਇਕ ਹੋਰ ਫਾਈਲ ਨੂੰ ਵੀ ਇੰਸਟਾਲ ਕਰਨਾ ਹੋਵੇਗਾ। 

ਏ.ਪੀ.ਕੇ. ਹੋਸਟਿੰਗ ਪਲੇਟਫਾਰਮ APKMirror ਦੇ ਫਾਊਂਡਰ Artem Russakovskii ਨੇ ਐਕਸ 'ਤੇ ਆਪਣੇ ਇਕ ਪੋਸਟ 'ਚ ਗੂਗਲ ਦੀ ਨਵੀਂ ਪਾਲਿਸੀ ਬਾਰੇ ਜਾਣਕਾਰੀ ਦਿੱਤੀ ਹੈ। ਪੋਸਟ ਮੁਤਾਬਕ, ਏ.ਪੀ.ਕੇ. ਫਾਈਲ ਨੂੰ ਫੋਨ 'ਚ ਇੰਸਟਾਲ ਕਰਨ ਲਈ ਹੁਣ Split APKs Installer (SAI) ਦੀ ਵੀ ਲੋੜ ਹੋਵੇਗੀ। ਇਸ ਤਰ੍ਹਾਂ APK ਫਾਈਲ ਨੂੰ ਫੈਟ (fat APKs) ਕਿਹਾ ਜਾਂਦਾ ਹੈ।

ਸਾਰੇ ਫੋਨਾਂ 'ਚ APK ਇੰਸਟਾਲ ਕਰਨਾ ਹੋਵੇਗਾ ਮੁਸ਼ਕਿਲ

ਏ.ਪੀ.ਕੇ. ਲਈ ਸਭ ਤੋਂ ਵੱਡੀ ਮੁਸੀਬਤ ਇਹ ਹੈ ਕਿ ਇਹ ਸਾਰੇ ਡਿਵਾਈਸ 'ਚ ਸਪੋਰਟ ਨਹੀਂ ਕਰੇਗਾ। ਫੈਟ ਏ.ਪੀ.ਕੇ. ਫੋਨ ਦਾ ਸਾਈਜ਼, ਸਕਰੀਨ, ਪ੍ਰੋਸੈਸਰ, ਰੈਮ ਆਦਿ ਕਈ ਚੀਜ਼ਾਂ 'ਤੇ ਨਿਰਭਰ ਕਰਦਾ ਹੈ। ਕੁਲ ਮਿਲਾ ਕੇ ਦੇਖੀਏ ਤਾਂ ਐਂਡਰਾਇਡ ਫੋਨ 'ਚ ਏ.ਪੀ.ਕੇ. ਫਾਈਲ ਨੂੰ ਇੰਸਟਾਲ ਕਰਨਾ ਹੁਣ ਪਹਿਲਾਂ ਦੇ ਮੁਕਾਬਲੇ ਕਾਫੀ ਮੁਸ਼ਕਿਲ ਹੋ ਗਿਆ ਹੈ।


Rakesh

Content Editor

Related News