Youtube Go ਹੁਣ ਭਾਰਤ ''ਚ ਵੀ ਉਪਲੱਬਧ, ਸਲੋ ਇੰਟਰਨੈੱਟ ''ਤੇ ਵੀ ਕਰੇਗੀ ਕੰਮ
Wednesday, Apr 05, 2017 - 12:43 PM (IST)

ਜਲੰਧਰ- ਗੂਗਲ ਨੇ ਮੰਗਲਵਾਰ ਨੂੰ ਦੱਸਿਆ ਕਿ ਕੰਪਨੀ ਨੇ ਖਾਸਤੌਰ ''ਤੇ ਭਾਰਤ ਲਈ ਡਿਜ਼ਾਈਨ ਕੀਤੇ ਗਏ ਇਕ ਮੋਬਾਇਲ ਯੂ-ਟਿਊਬ ਐਪਲੀਕੇਸ਼ਨ ਨੂੰ ਰੋਲਆਊਟ ਕੀਤਾ ਹੈ। ਕੰਪਨੀ ਦਾ ਟੀਚਾ ਕਮਜ਼ੋਰ ਇੰਟਰਨੈੱਟ ਕੁਨੈਕਸ਼ਨ ਵਾਲੀ ਮਾਰਕੀਟ ''ਚ ਕੰਪਨੀ ਦੀ ਮੌਜੂਦਗੀ ਮਜ਼ਬੂਤ ਕਰਨ ਦਾ ਹੈ।
ਇਹ ਐਪ ਆਫਲਾਈਨ ਕੇਂਦਰਿਤ ਹੈ ਅਤੇ ਖਾਸ ਕਰਕੇ ਉਨ੍ਹਾਂ ਥਾਵਾਂ ''ਤੇ ਬੇਹੱਦ ਹੀ ਕਾਰਗਰ ਸਾਬਤ ਹੋਵੇਗਾ ਜਿਥੇ ਕੁਨੈਕਟੀਵਿਟੀ ਦੀ ਸਮੱਸਿਆ ਹੈ। ਯੂਜ਼ਰ ਇਸ ਐਪ ''ਚ ਕਿਸੇ ਵੀ ਵੀਡੀਓ ਨੂੰ ਆਫਲਾਈਨ ਮੋਡ ''ਚ ਪ੍ਰੀਵਿਊ ਕਰ ਸਕਣਗੇ। ਡਾਟਾ ਨਾ ਹੋਣ ਦੀ ਹਾਲਤ ''ਚ ਵੀ ਯੂਜ਼ਰ ਆਪਣੇ ਕਰੀਬੀ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਸਕਣਗੇ ਅਤੇ ਵੀਡੀਓ ਨੂੰ ਡਾਊਨਲੋਡ ਕਰਕੇ ਆਫਲਾਈਨ ਦੇਖ ਸਕਣਗੇ।
ਐਪ 8.5 ਐੱਮ.ਬੀ. ਦਾ ਹੈ ਅਤੇ ਇਹ ਐਂਡਰਾਇਡ ਵੀ4.1 ਜੈਲੀ ਬੀਨ ਵਰਜ਼ਨ ਤੋਂ ਬਾਅਦ ਦੇ ਓ.ਐੱਸ. ''ਤੇ ਚੱਲਣ ਵਾਲੇ ਡਿਵਾਈਸ ਨੂੰ ਸਪੋਰਟ ਕਰਦਾ ਹੈ। ਯੂ-ਟਿਊਬ ਗੋ ਐਪ ''ਚ ਕਈ ਫੀਚਰ ਆਫਲਾਈਨ ਐਪ ਨਾਲ ਸੰਬੰਧਿਤ ਹਨ ਅਤੇ ਕਈ ਡਾਟਾ ਮੈਨੇਜਮੈਂਟ ਨਾਲ ਵੀ ਜੁੜੇ ਹਨ। ਆਫਲਾਈਨ ਮੋਡ ''ਚ ਵੀ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਕਰਨ ਤੋਂ ਇਲਾਵਾ ਯੂਜ਼ਰ ਵੀਡੀਓ ਨੂੰ ਥੰਬਨੇਲ ਰਾਹੀਂ ਪ੍ਰੀਵਿਊ ਕਰ ਸਕਣਗੇ। ਇਸ ਤੋਂ ਇਲਾਵਾ ਵੱਖ-ਵੱਖ ਸਟੋਰੇਜ ''ਚ ਡਾਟਾ ਦੀ ਕਿੰਨੀ ਖਪਤ ਹੋਵੇਗੀ, ਇਹ ਵੀ ਜਾਣ ਸਕਦੇ ਹੋ।
ਰਾਇਟਰਜ਼ ਦੀ ਖਬਰ ਮੁਤਾਬਕ, ਯੂ-ਟਿਊਬ ਦੇ ਵਾਇਸ ਪ੍ਰੈਜ਼ੀਡੈਂਟ ਆਫ ਇੰਜੀਨੀਅਰਿੰਗ, ਜਾਨ ਹਾਰਡਿੰਗ ਨੇ ਕਿਹਾ ਕਿ ਅਸੀਂ ਲੋਕਾਂ ਨਾਲ ਗੱਲ ਕੀਤੀ ਪਰ ਉਹ ਯੂ-ਟਿਊਬ ਦਾ ਕੋਈ ਲੈੱਸ ਵਰਜ਼ਨ ਨਹੀਂ ਚਾਹੁੰਦੇ ਸਨ, ਉਨ੍ਹਾਂ ਨੇ ਪੂਰਾ ਅਨੁਭਵ ਲੈਣ ਦੀ ਗੱਲ ਕਹੀ। ਸਲੋ ਇੰਟਰਨੈੱਟ ''ਤੇ ਵੀਡੀਓ ਲੋਡ ਕਰਨ ਦੀ ਨਿਰਾਸ਼ਾ ਤੋਂ ਬਾਅਦ ਯੂ-ਟਿਊਬ ਟੀਮ ਨੇ ਆਡੀਓ ਦੇ ਨਾਲ ਵੀਡੀਓ ਨੂੰ ਤਸਵੀਰਾਂ ਦੀ ਇਕ ਸੀਰੀਜ਼ ਦੇ ਰੂਪ ''ਚ ਦਿਖਾਉਣਾ ਸ਼ੁਰੂ ਕੀਤਾ ਜਿਵੇਂ ਕਿ ਸਲਾਈਡ ਸ਼ੋਅ। ਪਰ ਭਾਰਤੀ ਗਾਹਕਾਂ ਨੇ ਇਸ ਫੀਚਰ ''ਤੇ ਬਹੁਤ ਬੇਕਾਰ ਤਰ੍ਹਾਂ ਪ੍ਰਤੀਕਿਰਿਆ ਜਤਾਈ।
ਫਾਈਨਲ ਡਿਜ਼ਾਈਨ ਨਾਲ ਯੂਜ਼ਰ ਨੂੰ ਆਪਣੇ ਖੇਤਰ ''ਚ ਟ੍ਰੈਂਡ ਕਰ ਰਹੀ ਵੀਡੀਓ ਨੂੰ ਲੱਭਣ ''ਚ ਮਦਦ ਮਿਲਦੀ ਹੈ ਜਦੋਂਕਿ ਡਾਟਾ ਦਾ ਇਸਤੇਮਾਲ ਘੱਟ ਹੁੰਦਾ ਹੈ। ਯੂਜ਼ਰ ਹੁਣ ਆਪਣੀ ਲੋੜ ਮੁਤਾਬਕ, ਵੀਡੀਓ ਨੂੰ ਦੇਖਣ ਤੋਂ ਪਹਿਲਾਂ ਪ੍ਰੀਵਿਊ ਕਰ ਸਕਦੇ ਹੋ। ਕਾਊਂਟਰਪੁਆਇੰਟ ਟੈਕਨਾਲੋਜੀ ਮਾਰਕੀਟ ਰਿਸਰਚ ਦੇ ਵਿਸ਼ਲੇਸ਼ਕ ਨੀਲ ਸ਼ਾਹ ਸਵਾਲ ਕਰਦੇ ਹਨ ਕਿ ਰਿਲਾਇੰਸ ਜਿਓ ਨੇ ਜਿਥੇ ਭਾਰਤ ''ਚ ਵੀਡੀਓ ਖਪਤ ਨੂੰ ਵਧਾਵਾ ਦਿੱਤਾ ਹੈ ਅਜਿਹੇ ''ਚ ਕੀ ਯੂ-ਟਿਊਬ ਗੋ ਸਸਤੇ ਡਾਟਾ ਪਲਾਨ ਆਉਣ ਤੋਂ ਬਾਅਦ ਵੀ ਲੋਕਪ੍ਰਿਅ ਹੋ ਸਕੇਗਾ? ਉਨ੍ਹਾਂ ਈ-ਮੇਲ ''ਚ ਲਿਖਿਆ ਕਿ ਯੂ-ਟਿਊਬ ਗੋ ਭਵਿੱਖ ''ਚ ਸਿਰਫ ਫੀਚਰ ਫੋਨ ਜਾਂ ਬੇਸਿਕ ਫੋਨ ਲਈ ਹੀ ਇਸਤੇਮਾਲ ਕੀਤਾ ਜਾਵੇਗਾ।