ਗੂਗਲ ਨੇ ਲਾਂਚ ਕੀਤੀ ਨਵੀਂ ਸੋਸ਼ਲ ਮੀਡੀਆ ਐਪ, ਮਿਲਣਗੀਆਂ ਇਹ ਸੁਵਿਧਾਵਾਂ

Wednesday, Jul 08, 2020 - 11:13 AM (IST)

ਗੂਗਲ ਨੇ ਲਾਂਚ ਕੀਤੀ ਨਵੀਂ ਸੋਸ਼ਲ ਮੀਡੀਆ ਐਪ, ਮਿਲਣਗੀਆਂ ਇਹ ਸੁਵਿਧਾਵਾਂ

ਗੈਜੇਟ ਡੈਸਕ– ਗੂਗਲ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ Google Currents ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ’ਤੇ ਮੁਹੱਈਆ ਕੀਤਾ ਗਿਆ ਹੈ ਪਰ ਫਿਲਹਾਲ ਇਸ ਐਪ ਦੀ ਵਰਤੋਂ ਸਿਰਫ ਐਂਟਰਪ੍ਰਾਈਜ਼ ਗਾਹਕ ਹੀ ਕਰ ਸਕਦੇ ਹਨ। 

ਇਸ ਐਪ ’ਚ ਕੀ ਹੈ ਖ਼ਾਸ
1. ਇਸ ਐਪ ਰਾਹੀਂ ਯੂਜ਼ਰਸ ਆਪਣੇ ਕਲੀਗ ਨਾਲ ਕੁਨੈਕਟ ਹੋ ਸਕਣਗੇ। 
2. ਇਸ ਐਪ ’ਚ ਡਾਕਿਊਮੈਂਟਸ ਐਕਸਚੇਂਜ ਕਰਨ ਦੀ ਸੁਵਿਧਾ ਦਿੱਤੀ ਗਈ ਹੈ। 
3. ਆਰਗਨਾਈਜੇਸ਼ਨ ਦੀਆਂ ਬਾਕੀ ਗਤੀਵਿਧੀਆਂ ਦੀ ਜਾਣਕਾਰੀ ਵੀ ਇਸ ਰਾਹੀਂ ਯੂਜ਼ਰਸ ਨੂੰ ਮਿਲੇਗੀ। 

PunjabKesari

ਫਿਲਹਾਲ ਇਸ ਐਪ ਨੂੰ ਸਿਰਫ G Suits ਉਪਭੋਗਤਾਵਾਂ ਲਈ ਉਪਲੱਬਧ ਕੀਤਾ ਗਿਆ ਹੈ। ਇਸ ਨੂੰ ਬਾਕੀ ਉਪਭੋਗਤਾਵਾਂ ਲਈ ਕਦੋਂ ਤੋਂ ਲਿਆਇਆ ਜਾਵੇਗਾ ਇਸ ਦੀ ਜਾਣਕਾਰੀ ਕੰਪਨੀ ਨੇ ਅਜੇ ਨਹੀਂ ਦਿੱਤੀ। 


author

Rakesh

Content Editor

Related News