ਗੂਗਲ ਪਲੇਅ ਸਟੋਰ ’ਤੇ ਮਿਲੇ 33 ਨਵੇਂ ਖਤਰਨਾਕ Apps, ਤੁਰੰਤ ਕਰੋ ਡਿਲੀਟ

08/20/2019 2:55:27 PM

ਗੈਜੇਟ ਡੈਸਕ– ਪਲੇਅ ਸਟੋਰ ’ਤੇ 33 ਨਵੇਂ ਖਤਰਨਾਕ ਐਪਸ ਦਾ ਪਤਾ ਲਗਾਇਆ ਗਿਆ ਹੈ ਜਿਸ ਰਾਹੀਂ ਸਾਈਬਰ ਅਪਰਾਧੀ ਯੂਜ਼ਰ ਦੇ ਸਮਾਰਟਫੋਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਉਨ੍ਹਾਂ ਦਾ ਪਰਸਨਲ ਡਾਟਾ ਵੀ ਚੋਰੀ ਕਰ ਸਕਦੇ ਹਨ। ਹਾਲ ਹੀ ’ਚ ਸਾਹਮਣੇ ਆਈ ਡਾਕਟਰ ਵੈੱਬ (Doctor Web) ਦੀ ਰਿਪਰਟ ਮੁਤਾਬਕ, ਪਲੇਅ ਸਟੋਰ ’ਤੇ 33 ਨਵੇਂ ਖਤਰਨਾਕ ਐਪਸ ਦੀ ਪਛਾਣ ਕੀਤੀ ਗਈ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਐਪਸ ’ਚੋਂ ਕੁਝ ਨੂੰ ਤਾਂ 10 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। 

ਇਨ੍ਹਾਂ ਐਪਸ ’ਚੋਂ ਇਕ ਹੈ ਜੀ.ਪੀ.ਐੱਸ. ਫਿਕਸ ਐਪ ਜੋ ਕਿ ਇਕ ਲੋਕੇਸ਼ਨ ਡਿਟੈਕਟਰ ਅਤੇ ਨੈਵਿਗੇਸ਼ਨ ਐਪ ਹੈ। ਇਹ ਐਪ ਡਿਵਾਈਸ ਦੇ ਜੀ.ਪੀ.ਐੱਸ./ਏ.ਜੀ.ਪੀ.ਐੱਸ. ਨੂੰ ਉਦੋਂ ਤਕ ਆਨ ਰੱਖਦਾ ਹੈ ਜਦੋਂ ਤਕ ਕਿ ਲੋਕੇਸ਼ਨ ਨੂੰ ਫਿਕਸ ਨਾ ਕਰ ਦਿੱਤਾ ਜਾਵੇ। 

ਇਸ ਤੋਂ ਇਲਾਵਾ QR Code Reader ਐਪ, QR ਐਂਡ ਬਾਰਕੋਡ ਸਕੈਨਰ ਅਤੇ ਕ੍ਰਿਕੇਟ ਮਜ਼ਾ ਲਾਈਵ ਐਪ ਵੀ ਕੁਝ ਅਜਿਹੇ ਡੇਲੀ ਇਸਤੇਮਾਲ ਕੀਤੇ ਜਾਣ ਵਾਲੇ ਐਪਸ ਹਨ ਜਿਨ੍ਹਾਂ ’ਤੇ ਮਾਲਵੇਅਰ ਅਟੈਕ ਹੋ ਚੁੱਕਾ ਹੈ। ਅਜਿਹੇ ’ਚ ਮਾਹਿਰਾਂ ਦੀ ਸਲਾਹ ਹੈ ਕਿ ਸਮਝਦਾਰੀ ਵਰਦੇ ਹੋਏ ਇਨ੍ਹਾਂ ਨੂੰ ਫੋਨ ’ਚ ਇੰਸਟਾਲ ਨਾ ਕੀਤਾ ਜਾਵੇ। 

ਡਿਕਸ਼ਨਰੀ ਐਪਸ ਵੀ ਨਹੀਂ ਹਨ ਸੁਰੱਖਿਅਤ
ਦੁਨੀਆ ’ਚ ਕਾਫੀ ਗਿਣਤੀ ’ਚ ਲੋਕ ਡਿਕਸ਼ਨਰੀ ਐਪਸ ਦਾ ਇਸਤੇਮਾਲ ਕਰਦੇ ਹਨ। ਇਹ ਐਪਸ ਮੌਕੇ ’ਤੇ ਕਾਫੀ ਮਦਦ ਕਰਦੇ ਹਨ ਪਰ ਤਾਜ਼ਾ ਰਿਸਰਚ ’ਚ ਪਤਾ ਲੱਗਾ ਹੈ ਕਿ English To Urdu ਆਫਲਾਈਨ ਡਿਕਸ਼ਨਰੀ ਐਪ ਮਾਲਵੇਅਰ ਅਟੈਕ ਕਾਰਨ ਹੁਣ ਮਲੀਸ਼ਸ ਐਪਸ ਦੀ ਕੈਟਾਗਿਰੀ ’ਚ ਆ ਗਏ ਹਨ। 
- ਉਥੇ ਹੀ ਫਿਟਨੈੱਸ ਟ੍ਰੈਕ ਕਰਨ ਵਾਲੇ ਐਪ Pedometer Step Cunter ਦਾ ਇਸਤੇਮਾਲ ਕਰਨਾ ਵੀ ਖਤਰੇ ਤੋਂ ਖਾਲ੍ਹੀ ਨਹੀਂ ਹੈ। ਜੇਕਰ ਤੁਹਾਡੇ ਫੋਨ ’ਚ ਇਨ੍ਹਾਂ ’ਚੋਂ ਕੋਈ ਵੀ ਐਪ ਇੰਸਟਾਲ ਹੈ ਤਾਂ ਉਸ ਨੂੰ ਰਿਮੂਵ ਕਰ ਦੇਣਾ ਹੀ ਬਿਹਤਰ ਰਹੇਗਾ। 

ਮਾਲਵੇਅਰ ਨਾਲ ਪ੍ਰਭਾਵਿਤ ਹਨ ਰਸਤਾ ਦੱਸਣ ਵਾਲੇ ਐਪਸ
ਅੱਜ ਦੇ ਦੌਰ ’ਚ ਲੋਕ ਰਸਤੇ ਦਾ ਪਤਾ ਲਗਾਉਣ ਲਈ ਰੂਟ ਫਾਇੰਡਰ ਐਪ ਦਾ ਕਾਫੀ ਇਸਤੇਮਾਲ ਕਰਦੇ ਹਨ। ਡਾਕਟਰ ਵੈੱਬ ਦੀ ਰਿਸਰਚ ’ਚ ਪਾਇਆ ਗਿਆ ਹੈ ਕਿ ਇਹ ਐਪ ਵੀ ਮਾਲਵੇਅਰ ਨਾਲ ਪ੍ਰਭਾਵਿਤ ਹੈ। ਉਥੇ ਹੀ ਡਾਕਿਊਮੈਂਟ ਫਾਇਲਾਂ ਨੂੰ ਪੜਨ ਲਈ ਲੋਕ PDF ਵਿਊਅਰ ਅਤੇ ਨੋਟਪੈਡ ਟੈਕਸਟ ਰੀਡਰ ਦਾ ਇਸਤੇਮਾਲ ਕਰਦੇ ਹਨ। ਹਾਲਾਂਕਿ, ਹੁਣ ਇਨ੍ਹਾਂ ਨੂੰ ਇਸਤੇਮਾਲ ਕਰਨਾ ਸੁਰੱਖਿਅਤ ਨਹੀਂ ਹੈ ਕਿਉਂਕਿ ਰਿਸਰਚਰਾਂ ਨੇ ਇਨ੍ਹਾਂ ਦੋਵਾਂ ਐਪਸ ਨੂੰ ਇਫੈਕਟਿਡ ਦੱਸਿਆ ਹੈ। 

ਧਰਮ ਨਾਲ ਜੁੜੇ ਐਪਸ ਵੀ ਨਹੀਂ ਸੁਰੱਖਿਅਤ
ਪਲੇਅ ਸਟੋਰ ’ਤੇ ਅਜਿਹੇ ਕਈ ਧਾਰਮਿਕ ਐਪਸ ਹਨ ਜਿਵੇਂ ਕਿ ਮੁਸਲਿਮ ਪ੍ਰੇਅਰ ਟਾਈਮਸ ਐਂਡ ਕਿਬਲਾ ਕੰਪਾਸ, ਫੁਲ ਕੁਰਾਨ ਐੱਮ.ਪੀ.3, ਏ.ਆਈ. ਕੁਰਾਨ ਐੱਮ.ਪੀ.3, ਪ੍ਰੇਅਰ ਟਾਈਮਸ, ਰਮਜ਼ਾਨ ਟਾਈਮਸ, ਸਿਖ ਵਰਲਡ ਜੋ ਕਿ ਮਲੀਸ਼ੀਅਸ ਮਾਲਵੇਅਰ ਨਾਲ ਪ੍ਰਭਾਵਿਤ ਪਾਏ ਗਏ ਹਨ। 


Related News