Google Pixel Buds Pro 2 ਈਅਰਬਡਸ ਲਾਂਚ, ਜਾਣੋ ਸ਼ਾਨਦਾਰ ਫੀਚਰਜ਼ ਤੇ ਕੀਮਤ

Wednesday, Aug 14, 2024 - 02:47 AM (IST)

Google Pixel Buds Pro 2 ਈਅਰਬਡਸ ਲਾਂਚ, ਜਾਣੋ ਸ਼ਾਨਦਾਰ ਫੀਚਰਜ਼ ਤੇ ਕੀਮਤ

ਗੈਜੇਟ ਡੈਸਕ : ਗੂਗਲ ਨੇ Pixel Buds Pro ਦੇ ਅਪਗ੍ਰੇਡ ਵਰਜਨ Pixel Buds Pro 2 ਨੂੰ ਵੀ ਲਾਂਚ ਕਰ ਦਿੱਤਾ ਹੈ। ਇਨ੍ਹਾਂ ਬਡਸ 'ਚ ਤੁਹਾਨੂੰ ਨਵਾਂ ਡਿਜ਼ਾਈਨ ਦੇਖਣ ਨੂੰ ਮਿਲ ਰਿਹਾ ਹੈ। ਇਸ 'ਚ ਵੱਡੇ ਸਪੀਕਰ ਗ੍ਰਿਲ ਅਤੇ ਵਿੰਗ ਟਿਪਸ ਦਿੱਤੇ ਗਏ ਹਨ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ 'ਚ ਨੌਇਸ ਕੈਂਸਲੇਸ਼ਨ ਅਤੇ ਸਪੇਸ਼ੀਅਲ ਆਡੀਓ ਪਲੇਅਬੈਕ ਫੀਚਰਜ਼ ਦਿੱਤੇ ਗਏ ਹਨ। ਗੂਗਲ ਦੇ ਨਵੇਂ ਬਰਸ ਐਗ ਸ਼ੇਪ ਵਿਚ ਹਨ। ਚਾਰਜਿੰਗ ਫੈਸੀਲਿਟੀ ਲਈ ਯੂਐੱਸਬੀ-ਸੀ ਪੋਰਟ ਅਤੇ ਐੱਲਈਡੀ ਇੰਡੀਕੇਟਰ ਦਿੱਤੇ ਗਏ ਹਨ। 

PunjabKesari

Pixel Buds Pro 2 ਕੰਪਨੀ ਦੇ ਪਹਿਲੇ TWS ਹੈੱਡਸੈੱਟ ਹਨ ਜੋ Tensor A1 ਚਿੱਪਸੈੱਟ ਨਾਲ ਲੈਸ ਹਨ। Pixel Buds Pro 2 11mm ਡਾਇਨਾਮਿਕ ਡ੍ਰਾਈਵਰਾਂ ਨਾਲ ਲੈਸ ਹੈ, ਜੋ ਕਿ ਕਲੀਅਰ ਕਾਲਿੰਗ ਫੀਚਰ ਨੂੰ ਬਿਹਤਰ ਬਣਾਉਣ ਲਈ ਡਿਜ਼ਾਈਨ ਕੀਤੇ ਗਏ ਹਨ ਅਤੇ ਜਿਹੜੇ ਕਾਲਿੰਗ ਦੌਰਾਨ ਆਸਪਾਸ ਦੀ ਆਵਾਜ਼ ਨੂੰ ਘੱਟ ਕਰਦਾ ਹੈ। ਇਹ Pixel ਵਾਚ ਸਮੇਤ Pixel ਡਿਵਾਈਸਾਂ ਵਿਚਕਾਰ ਆਸਾਨੀ ਨਾਲ ਆਡੀਓ ਸਵੀਚਿੰਗ ਨੂੰ ਵੀ ਸਪੋਰਟ ਕਰਦੇ ਹਨ।

ਕੀਮਤ : Pixel Buds Pro 2 ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ $229 (ਲਗਭਗ 19,215 ਰੁਪਏ) ਹੈ। ਤੁਸੀਂ ਇਨ੍ਹਾਂ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਈ-ਕਾਮਰਸ ਪਲੇਟਫਾਰਮ ਤੋਂ ਵੀ ਖ਼ਰੀਦ ਸਕਦੇ ਹੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Sandeep Kumar

Content Editor

Related News