Google Pixel 8 ਸੀਰੀਜ਼ ਲਾਂਚ, ਕੀਮਤ ਆਈਫੋਨ 15 ਦੇ ਬਰਾਬਰ, ਜਾਣੋ ਇਸ ਵਾਰ ਕੀ ਹੈ ਖ਼ਾਸ
Friday, Oct 06, 2023 - 01:50 PM (IST)
ਗੈਜੇਟ ਡੈਸਕ- ਗੂਗਲ ਪਿਕਸਲ 8 ਸੀਰੀਜ਼ ਲਾਂਚ ਹੋ ਚੁੱਕੀ ਹੈ। ਇਸ ਸੀਰੀਜ਼ 'ਚ ਕੰਪਨੀ ਨੇ ਦੋ ਸਮਾਰਟਫੋਨ ਪਿਕਸਲ 8 ਅਤੇ ਪਿਕਸਲ 8 ਪ੍ਰੋ ਨੂੰ ਲਾਂਚ ਕੀਤਾ ਹੈ। ਦੋਵਾਂ ਹੀ ਸਮਾਰਟਫੋਨਾਂ ਬਾਰੇ ਪਹਿਲਾਂ ਹੀ ਬਹੁਤ ਕੁਝ ਲੋਕਾਂ ਨੂੰ ਪਤਾ ਸੀ। ਕੰਪਨੀ ਨੇ ਇਸ ਵਾਰ ਲਾਂਚ ਈਵੈਂਟ 'ਚ ਏ.ਆਈ. 'ਤੇ ਫੋਕਸ ਕੀਤਾ ਹੈ ਅਤੇ ਇਸਦਾ ਅਸਰ ਸਮਾਰਟਫੋਨ 'ਤੇ ਵੀ ਦਿਸਦਾ ਹੈ। ਇਹ ਸਮਾਰਟਫੋਨ Tensor G3 ਪ੍ਰੋਸੈਸਰ ਦੇ ਨਾਲ ਲਾਂਚ ਹੋਏ ਹਨ। ਕੰਪਨੀ ਹਾਰਡਵੇਅਰ ਦੇ ਨਾਲ ਸਾਫਟਵੇਅਰ ਦਾ ਬੈਸਟ ਕੰਬੀਨੇਸ਼ਨ ਆਫਰ ਕਰਨ ਦਾ ਦਾਅਵਾ ਕਰਦੀ ਹੈ। ਆਓ ਜਾਣਦੇ ਹਾਂ ਗੂਗਲ ਪਿਕਸਲ 8 ਸੀਰੀਜ਼ 'ਚ ਕੀ ਕੁਝ ਨਵਾਂ ਹੈ।
ਇਹ ਵੀ ਪੜ੍ਹੋ- WhatsApp ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, 74 ਲੱਖ ਤੋਂ ਵੱਧ ਅਕਾਊਂਟਸ ਕੀਤੇ ਬੈਨ
ਫੋਨ 'ਚ ਕੀ ਹੈ ਨਵਾਂ
ਗੂਗਲ ਪਿਕਸਲ 8 ਅਤੇ 8 ਪ੍ਰੋ ਦੋਵਾਂ ਹੀ ਸਮਾਰਟਫੋਨਾਂ 'ਚ Tensor G3 ਚਿੱਪਸੈੱਟ ਹੋਵੇਗਾ। ਕੰਪਨੀ ਨੇ ਪਿਕਸਲ 8 'ਚ Actua Display ਦਿੱਤੀ ਹੈ, ਜੋ 2000 Nits ਦੀ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਉਥੇ ਹੀ ਪ੍ਰੋ ਮਾਡਲ 6.8 ਇੰਚ ਦੀ Super Actua ਡਿਸਪਲੇਅ ਨਾਲ ਆਉਂਦਾ ਹੈ, ਜੋ 2400 Nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦਾ ਹੈ। ਸਕਰੀਨ 120Hz ਤਕ ਦੀ ਰਿਫ੍ਰੈਸ਼ ਰੇਟ ਸਪੋਰਟ ਦੇ ਨਾਲ ਆਏਗੀ।
ਪ੍ਰੋ ਮਾਡਲ ਦੇ ਰੀਅਰ 'ਚ ਟੈਂਪਰੇਚਰ ਸੈਂਸਰ ਦਿੱਤਾ ਗਿਆ ਹੈ, ਜਿਸਦੀ ਵਰਤੋਂ ਤੁਸੀਂ ਕਿਸੇ ਆਬਜੈਕਟ ਦਾ ਤਾਪਮਾਨ ਜਾਨਣ ਲਈ ਕਰ ਸਕਦੇ ਹੋ। ਪਿਕਸਲ 7 ਸੀਰੀਜ਼ ਦੇ ਮੁਕਾਬਲੇ ਪਿਕਸਲ 8 ਸੀਰੀਜ਼ 'ਚ ਤੁਹਾਨੂੰ ਬਿਹਤਰ ਪਰਫਾਰਮੈਂਸ ਮਿਲੇਗੀ। ਇਸਦੀ ਵਜ੍ਹਾ ਨਵਾਂ ਪ੍ਰੋਸੈਸਰ ਹੈ। ਲੇਟੈਸਟ ਪਿਕਸਲ 8 ਸੀਰੀਜ਼ 'ਚ 7 ਸਾਲ ਤਕ ਐਂਡਰਾਇਡ ਅਪਡੇਟ ਮਿਲੇਗੀ।
ਇਹ ਵੀ ਪੜ੍ਹੋ- ਕੀ ਤੁਸੀਂ ਵੀ ਹੋ iPhone 15 ਦੀ ਓਵਰਹੀਟਿੰਗ ਤੋਂ ਪ੍ਰੇਸ਼ਾਨ? ਸਮੱਸਿਆ ਤੋਂ ਛੁਟਕਾਰੇ ਲਈ ਤੁਰੰਤ ਕਰੋ ਇਹ ਕੰਮ
ਫੋਨ ਦੇ ਕੈਮਰੇ 'ਚ ਤੁਹਾਨੂੰ ਏ.ਆਈ. ਨਾਲ ਜੜੇ ਤਮਾਮ ਫੀਚਰਜ਼ ਮਿਲਣਗੇ, ਜਿਸਦੀ ਮਦਦ ਨਾਲ ਤੁਸੀਂ ਸ਼ਾਨਦਾਰ ਤਸਵੀਰਾਂ ਕਲਿੱਕ ਕਰ ਸਕੋਗੇ। ਇੱਥੋਂ ਤਕ ਕਿ ਤੁਸੀਂ ਕਿਸੇ ਤਸਵੀਰ 'ਚ ਦਿਸ ਰਹੇ ਲੋਕਾਂ ਦੇ ਮੂਡ ਨੂੰ ਵੀ ਬਦਲ ਸਕਦੇ ਹੋ। ਯਾਨੀ ਤੁਸੀਂ ਕਿਸੇ ਦੇ ਚਿਹਰੇ ਦੇ ਹਾਵ-ਭਾਵ ਨੂੰ ਵੀ ਬਦਲ ਸਕਦੇ ਹੋ। ਨਾਲ ਹੀ ਤੁਹਾਨੂੰ ਮੈਜਿਕ ਇਰੇਜ਼ਰ ਮਿਲੇਗਾ। ਇਸ ਵਿਚ ਆਡੀਓ ਇਰੇਜ਼ ਦਾ ਵੀ ਫੀਚਰ ਦਿੱਤਾ ਗਿਆ ਹੈ।
ਪਿਕਸਲ 8 ਪ੍ਰੋ 'ਚ 50MP + 48MP + 48MP ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਪ੍ਰੋ ਵੇਰੀਐਂਟ 'ਚ ਕੰਪਨੀ ਐਡੀਸ਼ਨਲ ਫੀਚਰਜ਼ ਦੇਵੇਗੀ, ਜਿਸਦਾ ਫਾਇਦਾ ਤੁਸੀਂ ਵੀਡੀਓ ਐਡੀਟਿੰਗ 'ਚ ਚੁੱਕ ਸਕੋਗੇ। ਪਿਕਸਲ ਫੋਨ 'ਤੇ ਤੁਹਾਨੂੰ ਗੂਗਲ ਅਸਿਸਟੈਂਟ ਦੇ ਨਾਲ ਬਾਰਡ ਦਾ ਵੀ ਸਪੋਰਟ ਮਿਲੇਗਾ। ਯਾਨੀ ਤੁਸੀਂ ਗੂਗਲ ਅਸਿਸਟੈਂਟ ਨੂੰ ਜ਼ਿਆਦਾ ਬਿਹਤਰ ਢੰਗ ਨਾਲ ਇਸਤੇਮਾਲ ਕਰ ਸਕੋਗੇ।
ਇਹ ਵੀ ਪੜ੍ਹੋ- 5G ਦੇ ਚੱਕਰ 'ਚ ਕਿਤੇ ਖ਼ਾਲੀ ਨਾ ਹੋ ਜਾਵੇ ਤੁਹਾਡਾ ਬੈਂਕ ਖਾਤਾ, ਜਾਣੋ ਕੀ ਹੈ ਸਕੈਮ
ਕੀਮਤ
ਗੂਗਲ ਪਿਕਸਲ 8 ਨੂੰ ਭਾਰਤ 'ਚ 75,999 ਰੁਪਏ ਦੀ ਸ਼ੁਰੂਆਤੀ ਕੀਮਤ ਅਤੇ ਪਿਕਸਲ 8 ਪ੍ਰੋ ਨੂੰ 1,06,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਪੇਸ਼ ਕੀਤਾ ਗਿਆ ਹੈ। ਦੋਵੇਂ ਹੀ ਫੋਨ ਐਂਡਰਾਇਡ 14 ਦੇ ਨਾਲ ਆਉਣਗੇ। ਇਨ੍ਹਾਂ ਤੋਂ ਇਲਾਵਾ 7 ਸਾਲਾਂ ਤਕ ਆਪਰੇਟਿੰਗ ਸਿਸਟਮ ਅਪਡੇਟ, ਸਕਿਓਰਿਟੀ ਅਪਡੇਟਸ ਅਤੇ ਫੀਚਰਜ਼ ਅਪਡੇਟਸ ਮਿਲਣਗੇ।
ਇਹ ਵੀ ਪੜ੍ਹੋ- ਚੀਨੀ ਧੋਖੇ ਦਾ ਸ਼ਿਕਾਰ ਹੋਏ ਨੀਰਜ ਚੋਪੜਾ, 87 ਮੀਟਰ ਦੀ ਥ੍ਰੋਅ ਨਹੀਂ ਮੰਨੀ ਗਈ ਜਾਇਜ਼, ਪ੍ਰਸ਼ੰਸਕਾਂ ਨੇ ਇੰਝ ਕੱਢਿਆ ਗੁੱਸਾ