Google Pixel 4 ਦੀ ਅਹਿਮ ਜਾਣਕਾਰੀ ਲੀਕ, ਕੀ ਐਪਲ ਆਈਫੋਨ 11 ਨੂੰ ਟੱਕਰ ਦੇ ਸਕੇਗਾ?

10/14/2019 10:30:31 AM

ਗੈਜੇਟ ਡੈਸਕ– ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਗੂਗਲ ਨੇ 15 ਅਕਤੂਬਰ ਨੂੰ ਹਾਰਡਵੇਅਰ ਈਵੈਂਟ ਦਾ ਆਯੋਜਨ ਕੀਤਾ ਹੈ। ਇਸ ਮੌਕੇ ਕੰਪਨੀ ਆਪਣੇ  ਨਵੇਂ ਸਮਾਰਟਫੋਨ ਗੂਗਲ ਪਿਕਸਲ 4 ਅਤੇ ਪਿਕਸਲ 4 XL ਲਾਂਚ ਕਰਨ ਵਾਲੀ ਹੈ। ਇਨ੍ਹਾਂ ਦੀਆਂ ਫੋਟੋਆ ਪਹਿਲਾਂ ਹੀ ਲੀਕ ਹੋ ਚੁੱਕੀਆਂ ਹਨ ਅਤੇ ਹੁਣ ਇਨ੍ਹਾਂ ਦੇ ਫੀਚਰਜ਼ ਬਾਰੇ ਵੀ ਜਾਣਕਾਰੀ ਮਿਲੀ ਹੈ।
ਨਵੇਂ ਪਿਕਸਲ ਸਮਾਰਟਫੋਨਜ਼ ਵਿਚ ਕਈ ਅਜਿਹੇ ਫੀਚਰਜ਼ ਦਿੱਤੇ ਗਏ ਹਨ, ਜਿਨ੍ਹਾਂ ਦੀ ਤੁਲਨਾ ਐਪਲ ਦੀ ਨਵੀਂ ਆਈਫੋਨ 11 ਸੀਰੀਜ਼ ਨਾਲ ਕੀਤੀ ਜਾ ਸਕਦੀ ਹੈ।
- ਗੂਗਲ ਦੇ ਨਵੇਂ ਸਮਾਰਟਫੋਨਜ਼ ਵਿਚ ਆਈਫੋਨ 11 ਪ੍ਰੋ ਵਾਂਗ ਹੀ ਟ੍ਰਿਪਲ  ਰੀਅਰ ਕੈਮਰਾ ਸੈੱਟਅਪ ਮਿਲੇਗਾ, ਜੋ ਇਕ ਸਕੁਏਅਰ ਬਾਕਸ ਡਿਜ਼ਾਈਨ ਵਿਚ ਦਿੱਤਾ ਗਿਆ ਹੋਵੇਗਾ।
- ਐਪਲ ਦੇ ਫੇਸ ID ਫੀਚਰ ਦੀ ਟੱਕਰ 'ਚ ਗੂਗਲ ਪਿਕਸਲ 4 ਵਿਚ ਪਹਿਲਾਂ ਨਾਲੋਂ ਬਿਹਤਰ ਫੇਸ ਅਨਲੌਕ ਟੈਕਨਾਲੋਜੀ ਸ਼ਾਮਲ ਕੀਤੀ ਗਈ ਹੈ।
- ਗੂਗਲ ਪਿਕਸਲ 4 'ਚ ਖਾਸ ਮੋਸ਼ਨ ਸੈਂਸਿੰਗ ਰਾਡਾਰ ਸਿਸਟਮ ਵੀ ਦਿੱਤਾ ਜਾਵੇਗਾ, ਜਿਸ ਨੂੰ ਗੂਗਲ ਕਈ ਸਾਲਾਂ ਤੋਂ ਡਿਵੈਲਪ ਕਰ ਰਹੀ ਹੈ।

PunjabKesari

2 ਆਕਾਰਾਂ 'ਚ ਲਾਂਚ ਹੋਣਗੇ ਸਮਾਰਟਫੋਨਜ਼
ਗੂਗਲ ਨਵੇਂ ਪਿਕਸਲ 4 ਸਮਾਰਟਫੋਨਜ਼ ਨੂੰ 2 ਸਕਰੀਨ ਆਪਸ਼ਨਜ਼ ਨਾਲ ਲਾਂਚ ਕਰੇਗੀ। ਇਸ ਵਿਚ ਨਵੀਂ ‘Smooth Display’ ਮਿਲੇਗੀ। ਆਸ ਹੈ ਕਿ ਇਸ ਨੂੰ ਕਾਲੇ, ਨਾਰੰਗੀ, ਪੀਲੇ, ਗੁਲਾਬੀ, ਹਰੇ ਅਤੇ ਨੀਲੇ ਰੰਗਾਂ ਦੇ ਬਦਲ ਵਿਚ ਮੁਹੱਈਆ ਕਰਵਾਇਆ ਜਾਵੇਗਾ।

ਕੈਮਰੇ 'ਚ ਕੀ ਹੋਵੇਗਾ ਖਾਸ?
ਗੂਗਲ ਪਿਕਸਲ ਸਮਾਰਟਫੋਨਜ਼ ਦੇ ਰੀਅਰ 'ਚ ਦਿੱਤੇ ਗਏ ਕੈਮਰੇ ਕਈ ਅਨੋਖੇ ਫੀਚਰਜ਼ ਨੂੰ ਸੁਪੋਰਟ ਕਰਨਗੇ। ਇਸ ਵਿਚ ਨਵਾਂ ਫੀਚਰ 'ਡਿਊਲ ਐਕਸਪੋਜ਼ਰ ਕੈਮਰਾ ਕੰਟਰੋਲ ਟ੍ਰਿਕ' ਦਿੱਤਾ ਜਾਵੇਗਾ। ਆਸ ਹੈ ਕਿ ਇਸ ਵਿਚ ਇਕ 16 ਮੈਗਾਪਿਕਸਲ ਵਾਲਾ ਟੈਲੀਫੋਟੋ ਲੈਂਜ਼ ਹੋਵੇਗਾ, ਜੋ ‘Motion Mode’ ਨਾਲੋਂ ਬਿਹਤਰ ਐਕਸ਼ਨ ਸ਼ਾਟਸ ਕਲਿੱਕ ਕਰੇਗਾ। ਇਸ ਤੋਂ ਇਲਾਵਾ 8x ਡਿਜੀਟਲ ਜ਼ੂਮ ਦੀ ਸੁਪੋਰਟ ਵੀ ਮਿਲੇਗੀ।

PunjabKesari

3D ਫੇਸ ਅਨਲੌਕ
ਗੂਗਲ ਨੇ ਫੋਨ ਦੀ ਸੁਰੱਖਿਆ ਬਿਹਤਰ ਬਣਾਉਂਦਿਆਂ ਇਸ ਵਿਚ 3D ਫੇਸ ਅਨਲੌਕ ਫੀਚਰ ਸ਼ਾਮਲ ਕੀਤਾ ਹੈ, ਜੋ ਤੁਹਾਡੇ ਪੂਰੇ ਚਿਹਰੇ ਨੂੰ ਸਕੈਨ ਕਰੇਗਾ, ਤਾਂ ਹੀ ਤੁਹਾਡਾ ਸਮਾਰਟਫੋਨ ਅਨਲੌਕ ਹੋਵੇਗਾ। ਇਸ ਫੀਚਰ ਨੂੰ ਹੈਕ ਕਰ ਸਕਣਾ ਕਾਫੀ ਮੁਸ਼ਕਲ ਹੋਵੇਗਾ।

ਮੋਸ਼ਨ ਸੈਂਸ ਫੀਚਰ
ਇਸ ਵਿਚ ਮੋਸ਼ਨ ਸੈਂਸ ਫੀਚਰ ਦਿੱਤਾ ਜਾਵੇਗਾ। ਇਸ ਦੇ ਰਾਹੀਂ ਜੇ ਯੂਜ਼ਰ ਗਾਣੇ ਸੁਣਨ ਵੇਲੇ ਆਪਣਾ ਹੱਥ ਕੈਮਰੇ ਦੇ ਉੱਪਰ ਖੱਬਿਓਂ ਸੱਜੇ ਪਾਸੇ ਘੁਮਾਏਗਾ ਤਾਂ ਇਸ ਨਾਲ ਗਾਣਾ ਬਦਲ ਜਾਵੇਗਾ। ਇਸ ਸਮਾਰਟਫੋਨ ਦੇ ਉੱਪਰਲੇ ਖੱਬੇ ਕੋਨੇ ਵਿਚ Soli ਚਿੱਪ ਲੱਗੀ ਹੋਵੇਗੀ, ਜੋ ਇਸ ਫੀਚਰ ਦੀ ਵਰਤੋਂ ਕਰਨ 'ਚ ਮਦਦ ਕਰੇਗੀ।

PunjabKesari

ਐਮਰਜੈਂਸੀ ਸੇਵਾਵਾਂ
ਗੂਗਲ ਦੇ ਨਵੇਂ ਫੋਨਜ਼ ਵਿਚ ਖਾਸ ਤੌਰ 'ਤੇ ਐਮਰਜੈਂਸੀ ਸੇਵਾਵਾਂ ਸ਼ਾਮਲ ਕੀਤੀਆਂ ਗਈਆਂ ਹਨ, ਜੋ ਕਾਰ ਜਾਂ ਬਾਈਕ ਦੇ ਹਾਦਸਾਗ੍ਰਸਤ ਹੋਣ 'ਤੇ ਇਸ ਦਾ ਪਤਾ ਲਾ ਲੈਣਗੀਆਂ ਅਤੇ ਕਾਰਵਾਈ ਕਰਦਿਆਂ ਤੁਹਾਡੇ ਪਰਿਵਾਰ ਵਾਲਿਆਂ ਨੂੰ ਅਲਰਟ ਭੇਜ ਦੇਣਗੀਆਂ।

ਨੈਕਸਟ ਜਨਰੇਸ਼ਨ ਗੂਗਲ ਅਸਿਸਟੈਂਟ
ਗੂਗਲ ਦੇ ਨਵੇਂ ਫੋਨਜ਼ 'ਚ ਨੈਕਸਟ ਜਨਰੇਸ਼ਨ ਗੂਗਲ ਅਸਿਸਟੈਂਟ ਸ਼ਾਮਲ ਕੀਤਾ ਜਾਵੇਗਾ। ਕੰਪਨੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸਾਲ ਦੇ ਅਖੀਰ ਵਿਚ ਆਉਣ ਵਾਲੇ ਪਿਕਸਲ ਫੋਨਜ਼ 'ਚ ਨਵਾਂ ਗੂਗਲ ਅਸਿਸਟੈਂਟ ਦਿੱਤਾ ਜਾਵੇਗਾ, ਜੋ ਮੌਜੂਦਾ ਤਕਨੀਕ ਨਾਲੋਂ 10 ਗੁਣਾ ਜ਼ਿਆਦਾ ਤੇਜ਼ੀ ਨਾਲ ਕੰਮ ਕਰੇਗਾ।


Related News