Google Pixel 4 ਤੇ Pixel 4 XL ਭਾਰਤ ’ਚ ਨਹੀਂ ਹੋਣਗੇ ਲਾਂਚ, ਜਾਣੋ ਕਾਰਨ

10/16/2019 6:01:48 PM

ਗੈਜੇਟ ਡੈਸਕ– ਗੂਗਲ ਨੇ ਆਪਣੇ ਫਲੈਗਸ਼ਿਪ ਫੋਨ Pixel 4 ਅਤੇ Pixel 4 XL ਨੂੰ ਨਿਊ ਯਾਰਕ ’ਚ ਲਾਂਚ ਕਰ ਦਿੱਤਾ ਹੈ ਪਰ ਜੇਕਰ ਤੁਸੀਂ ਇਸ ਫੋਨ ਦੇ ਭਾਰਤ ’ਚ ਆਉਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਦੱਸ ਦੇਈਏ ਕਿ ਇਹ ਫੋਨ ਭਾਰਤ ’ਚ ਲਾਂਚ ਨਹੀਂ ਹੋਣਗੇ। ਗੂਗਲ ਨੇ ਆਪਣੇ ਬਿਆਨ ’ਚ ਅਧਿਕਾਰਤ ਤੌਰ ’ਤੇ ਪੁੱਸ਼ਟੀ ਕੀਤੀ ਹੈ ਕਿ Pixel 4 ਅਤੇ Pixel 4 XL ਭਾਰਤ ਨਹੀਂ  ਲਾਂਚ ਕੀਤੇ ਜਾਣਗੇ। ਅਜਿਹਾ ਫੋਨ ਦੇ ਫਰੰਟ ’ਚ ਲੱਗੀ Soli Radar Chip ਦੇ ਕਾਰਨ ਹੋ ਰਿਹਾ ਹੈ, ਜਿਸ ਦੀ ਮਦਦ ਨਾਲ ਮੋਸ਼ਨ ਸੈਂਸ ਅਤੇ ਫੇਸ ਅਨਲਾਕ ਫੀਚਰ ਕੰਮ ਕਰਦਾ ਹੈ। 

ਗੂਗਲ ਨੇ ਆਪਣੇ ਬਿਆਨ ’ਚ ਕਿਹਾ ਕਿ ਗੂਗਲ ਕੋਲ ਕਈ ਤਰ੍ਹਾਂ ਦੇ ਪ੍ਰੋਡਕਟਸ ਹਨ ਜੋ ਦੁਨੀਆ ਦੀਆਂ ਵੱਖ-ਵੱਖ ਥਾਵਾਂ ’ਤੇ ਉਪਲੱਬਧ ਹਨ। ਅਸੀਂ ਤੈਅ ਕੀਤਾ ਹੈ ਕਿ ਭਾਰਤ ’ਚ Pixel 4 ਅਤੇ Pixel 4 XL ਨਹੀਂ ਲਿਆਏ ਜਾਣਗੇ। ਅਸੀਂ ਆਪਣੇ ਮੌਜੂਦਾ ਪਿਕਸਲ ਸਮਾਰਟਫੋਨਜ਼ ਨੂੰ ਲੈ ਕੇ ਵਚਨਬੱਧ ਹਾਂ ਅਤੇ ਆਉਣ ਵਾਲੇ ਸਮੇਂ ’ਚ ਪਿਕਸਲ ਡਿਵਾਈਸ ਭਾਰਤ ’ਚ ਲਾਂਚ ਕਰਾਂਗੇ। 

Pixel 4 ਸੀਰੀਜ਼ ਦਾ ਖਾਸ ਫੀਚਰ ਹੈ ਭਾਰਤ ’ਚ ਨਾ ਲਾਂਚ ਹੋਣ ਦਾ ਕਾਰਨ
Pixel 4 ਅਤੇ Pixel 4 XL ਦੇ ਭਾਰਤ ’ਚ ਲਾਂਚ ਨਾ ਕਰਨ ਦੇ ਕਾਰਨ ਸੋਲ ਰਡਾਰ ਚਿਪ, 60GHz ਸਪੈਕਟ੍ਰਮ ਹੈ, ਜਿਸ ਨੂੰ ਭਾਰਤ ’ਚ ਵਪਾਰਕ ਰੂਪ ਨਾਲ ਮਨਜ਼ਰੀ ਨਹੀਂ ਹੈ। ਆਮਤੌਰ ’ਤੇ 60Hz ਦੀ ਫ੍ਰੀਕਵੈਂਸੀ ਲਈ ਲਾਇਸੰਸ ਦੀ ਲੋੜ ਨਹੀਂ ਹੁੰਦੀ ਪਰ ਭਾਰਤ ’ਚ ਗਾਹਕਾਂ ਲਈ 60Hz ਫ੍ਰੀਕਵੈਂਸੀ ਉਪਲੱਬਧ ਨਹੀਂ ਹੈ। ਗੂਗਲ ਪਿਕਸਲ 4 ’ਚ ਸੋਲ ਰਡਾਰ ਦਿੱਤਾ ਗਿਆ ਹੈ ਅਤੇ ਇਹ 60Hz mmwWave ਫ੍ਰੀਕਵੈਂਸੀ ਇਸਤੇਮਾਲ ਕਰਦਾ ਹੈ। 60Hz ਬੈਂਡ WiGig ਬੈਂਡ (60GHz ’ਤੇ Wifi) ਨਾਂ ਨਾਲ ਵੀ ਜਾਣਿਆ ਜਾਂਦਾ ਹੈ। 

ਗੂਗਲ ਮੁਤਾਬਕ, ਮੋਸ਼ਨ ਸੈਂਸ ਫੀਚਰ ਯੂ.ਐੱਸ. ਕੈਨੇਡਾ, ਸਿੰਗਾਪੁਰ, ਤਾਈਵਾਨ ਅਤੇ ਕੁਝ ਯੂਰਪੀ ਦੇਸ਼ਾਂ ’ਚ ਕੰਮ ਕਰੇਗਾ। ਜਪਾਨ ’ਚ ਇਸ ਦੇ 2020 ਤੋਂ ਕੰਮ ਕਰਨ ਦੀ ਉਮੀਦ ਹੈ। ਗੂਗਲ ਨੇ ਇਹ ਵੀ ਦੱਸਿਆ ਕਿ ਜੇਕਰ ਕੋਈ ਪਿਕਸਲ 4 ਦੇ ਨਾਲ ਕਿਸੇ ਅਜਿਹੇ ਦੇਸ਼ ਜਾਂਦਾ ਹੈ ਜਿਥੇ ਮੋਸ਼ਨ ਸੈਂਸ ਸਪੋਰਟ ਨਹੀਂ ਕਰਦਾ ਤਾਂ ਇਹ ਫੀਚਰ ਕੰਮ ਨਹੀਂ ਕਰੇਗਾ। ਹਾਲਾਂਕਿ, ਗੂਗਲ ਨੇ ਅਧਿਕਾਰਤ ਤੌਰ ’ਤੇ ਅਸਲ ਕਾਰਨ ਨਹੀਂ ਦੱਸਿਆ ਕਿ ਇਸ ਫੋਨ ਨੂੰ ਭਾਰਤ ’ਚ ਕਿਉਂ ਲਾਂਚ ਨਹੀਂ ਕੀਤਾ ਜਾਵੇਗਾ। 

ਗੂਗਲ ਪਿਕਸਲ 4 ਦੀ ਖਾਸੀਅਤ
ਨਿਊ ਯਾਰਕ ’ਚ ਗੂਗਲ ਪਿਕਸਲ 4 ਨਵੇਂ ਅਵਤਾਰ ’ਚ ਲਾਂਚ ਹੋਇਆ ਹੈ। ਇਸ ਵਿਚ ਮੋਸ਼ਨ ਸੈਂਸ ਫੀਚਰ ਵਰਗਾ ਯੂਨੀਕ ਫੀਚਰ ਹੈ, ਨਾਲ ਹੀ ਇਸ ਵਿਚ ਨਵਾਂ ਜੈਸਚਰ ਕੰਟਰੋਲ ਵੀ ਦਿੱਤਾ ਗਿਆ ਹੈ। ਗੇਮਿੰਗ ਅਤੇ ਡਿਜੀਟਲ ਧਿਆਨ ਰੱਖਣ ਲਈ ਅਡੀਸ਼ਨਲ ਫੀਚਰ ਵੀ ਮੌਜੂਦ ਹੈ। ਗੂਗਲ ਦਾ ਕਹਿਣਾ ਹੈ ਕਿ ਇਸ ’ਤੇ ਸਾਰਾ ਦਾ ਸਾਰਾ ਡਾਟਾ ਸਕਿਓਰ ਹੋਵੇਗਾ। ਇਸ ਲਈ ਡਿਵਾਈਸ ’ਚ ਟਾਈਟਨ ਐੱਮ ਚਿਪ ਲਗਾਈ ਗਈ ਹੈ ਜੋ ਕਿ ਸਾਰੇ ਡਾਟਾ ਨੂੰ ਸਕਿਓਰ ਰੱਖੇਗੀ। 


Related News