ਓਵਰਹੀਟਿੰਗ ਤੋਂ ਬਾਅਦ Google Pixel 3 ਤੇ 3XL ’ਚ ਆਈ ਇਕ ਹੋਰ ਸਮੱਸਿਆ

11/15/2018 1:56:57 PM

ਗੈਜੇਟ ਡੈਸਕ– ਪਿਛਲੇ ਮਹੀਨੇ ਲਾਂਚ ਹੋਏ ਗੂਗਲ ਦੇ ਦੋ ਫਲੈਗਸ਼ਿੱਪ ਸਮਾਰਟਫੋਨ ਯੂਜ਼ਰਜ਼ ਲਈ ਲਗਾਤਾਰ ਪਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਹੁਣ ਤਕ ਇਸ ਫੋਨ ’ਚ ਆਉਣ ਵਾਲੀਆਂ ਸਮੱਸਿਆਵਾਂ ਨਾਲ ਜੁੜੀਆਂ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਇਸ ਲਿਸਟ ’ਚ ਇਕ ਹੋਰ ਬਗ (ਕੰਪਿਊਟਰ ਪ੍ਰੋਗਰਾਮ ਜਾਂ ਸਿਸਟਮ ’ਚ ਆਈ ਕੋਈ ਖਾਮੀ) ਐਡ ਹੋ ਗਿਆ ਹੈ, ਜੋ ਯੂਜ਼ਰਜ਼ ਦੇ ਮੈਸੇਜ ਨੂੰ ਆਪਣੇ ਆਪ ਡਿਲੀਟ ਕਰ ਰਿਹਾ ਹੈ। 

ਹੁਣ ਤਕ ਤੁਸੀਂ ਇਸ ਫੋਨ ਦੇ ਓਵਰਹੀਟ, ਚਾਰਜਿੰਗ ਅਤੇ ਮੈਮਰੀ ਮੈਨੇਜਮੈਂਟ ਕਾਰਨ ਫੋਟੋ ਡਿਲੀਟ ਹੋਣ ਦੀ ਸਮੱਸਿਆ ਬਾਰੇ ਸੁਣਿਆ ਹੋਵੇਗਾ ਪਰ ਹੁਣਇਕ ਬਗ ਆ ਗਿਆ ਹੈ ਜੋ ਯੂਜ਼ਰਜ਼ ਦੇ ਸਾਰੇ ਮੈਸੇਜ ਡਿਲੀਟ ਕਰ ਰਿਹਾ ਹੈ। ਹੁਣ ਤਕ ਕਈ ਪਿਕਸਲ ਯੂਜ਼ਰਜ਼ ਗੂਗਲ ਦੀ ਅਧਿਕਾਰਤ ਵੈੱਬਸਾਈਟ ’ਤੇ ਇਸ ਪਰੇਸ਼ਾਨੀ ਦੀ ਸ਼ਿਕਾਇਤ ਕਰ ਚੁੱਕੇ ਹਨ। 

ਗੂਗਲ ਨੇ ਦਾਅਵਾ ਕੀਤਾ ਸੀ ਕਿ ਉਹ ਜਲਦੀ ਹੀ ਮੈਮਰੀ ਦੀ ਸਮੱਸਿਆ ਨੂੰ ਠੀਕ ਕਰ ਦੇਵੇਗੀ ਪਰ ਇਸ ਤੋਂ ਪਹਿਲਾਂ ਹੀ ਹੁਣ ਇਕ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ ਜੋ ਆਪਣੇ ਆਪ ਹੀ ਰੈਂਡਮਲੀ ਯੂਜ਼ਰਜ਼ ਦੀ ਮੈਸੇਜ ਹਿਸਟਰੀ ਨੂੰ ਡਿਲੀਟ ਕਰ ਰਹੀ ਹੈ।

ਇਸ ਤੋਂ ਪਹਿਲਾਂ ਵੀ ਪਿਕਸਲ ਦੇ ਫੋਨ ’ਚ ਇਕ ਬਗ ਦੇਖਿਆ ਗਿਆ ਸੀ ਜਿਸ ਵਿਚ ਕੈਮਰੇ ਰਾਹੀਂ ਫੋਟੋਜ਼ ਖਿੱਚਣ ਤੋਂ ਬਾਅਦ ਉਹ ਸੇਵ ਨਹੀਂ ਹੋ ਪਾ ਰਹੀਆਂ ਸਨ। ਗੂਗਲ ਨੇ ਹੁਣ ਤਕ ਆਟੋਮੈਟਿਕਲੀ ਮੈਸੇਜ ਡਿਲੀਟ ਕਰਨ ਦੇਣ ਵਾਲੇ ਬਗ ’ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਲੇ ਹਫਤਿਆਂ ’ਚ ਇਹ ਬਗ ਠੀਕ ਕਰ ਦਿੱਤੇ ਜਾਣਗੇ।


Related News