ਬਗ ਕਾਰਨ ਬੰਦ ਹੋਇਆ ਗੂਗਲ ਪਿਕਸਲ 3 ਦਾ ਕੈਮਰਾ
Tuesday, Nov 20, 2018 - 05:42 PM (IST)

ਗੈਜੇਟ ਡੈਸਕ– ਪਿਕਸਲ 3 ਨੂੰ ਲਾਂਚ ਕਰਦੇ ਸਮੇਂ ਗੂਗਲ ਨੇ ਇਸ ਦੇ ਕੈਮਰੇ ਨੂੰ ਸਭ ਤੋਂ ਬਿਹਤਰ ਦੱਸਿਆ ਸੀ ਪਰ ਹੁਣ ਇਸ ਕੈਮਰੇ ਕਾਰਨ ਹੀ ਇਸ ਦੇ ਖਰੀਦਾਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ’ਚੋਂ ਕੁਝ ਲੋਕਾਂ ਨੇ ਤਾਂ ਗੂਗਲ ਫੋਰਮਰਜ਼ ਅਤੇ ਆਨਲਾਈਨ ਡਿਸਕਸ਼ਨ ਵੈੱਬਸਾਈਟ ਰੈਡਿਟ ’ਤੇ ਪਿਕਸਲ 3 ਨੂੰ ਲੈ ਕੇ ਆਪਣੀ ਭੜਾਸ ਵੀ ਕੱਢੀ ਹੈ।
ਪਿਕਸਲ 3 ਸਮਾਰਟਫੋਨ ਦੀ ਕੈਮਰਾ ਐਪ ’ਚ ਬਗ ਆਉਣ ਨਾਲ ਇਹ ਕੰਮ ਕਰਨਾ ਬੰਦ ਹੋ ਗਈ ਹੈ। ਯਾਨੀ ਯੂਜ਼ਰ ਚਾਹ ਕੇ ਵੀ ਇਸ ਫੋਨ ਰਾਹੀਂ ਤਸਵੀਰਾਂ ਕਲਿੱਕ ਨਹੀਂ ਕਰ ਪਾ ਰਹੇ। ਗੂਗਲ ਪਿਕਸਲ 3 ਯੂਜ਼ਰਜ਼ ਦਾ ਕਹਿਣਾ ਹੈ ਕਿ ਪਿਕਸਲ 3 ਦੀ ਅਧਿਕਾਰਤ ਕੈਮਰਾ ਐਪ ਓਪਨ ਨਹੀਂ ਹੋ ਰਹੀ। ਯੂਜ਼ਰ ਜਦੋਂ ਕੈਮਰਾ ਐਪ ਨੂੰ ਓਪਨ ਕਰਦੇ ਹਨ ਤਾਂ ਸਕਰੀਨ ’ਤੇ ‘fatal error’ ਮੈਸੇਜ ਸ਼ੋਅ ਹੁੰਦਾ ਹੈ ਉਥੇ ਹੀ ਕੁਝ ਯੂਜ਼ਰਜ਼ ਨੇ ਕਿਹਾ ਹੈ ਕਿ ਥਰਡ ਪਾਰਟੀ ਐਪ ਰਾਹੀਂ ਕੈਮਰੇ ਨੂੰ ਓਪਨ ਕਰਨ ’ਤੇ ‘can't connect to camera’ ਮੈਸੇਜ ਸ਼ੋਅ ਹੋ ਲੱਗਦਾ ਹੈ। ਜਿਸ ਨਾਲ ਯੂਜ਼ਰਜ਼ ਨੂੰ ਨਿਰਾਸ਼ਾ ਹੱਥ ਲੱਗ ਰਹੀ ਹੈ।
ਠੀਕ ਕਰਨ ਲਈ ਯੂਜ਼ਰਜ਼ ਨੇ ਕੀਤੀ ਕੋਸ਼ਿਸ਼
ਐਨਗੈਜੇਟ ਦੀ ਰਿਪੋਰਟ ਮੁਤਾਬਕ, ਕੁਝ ਯੂਜ਼ਰਜ਼ ਨੇ ਕਿਹਾ ਹੈ ਕਿ ਪਿਕਸਲ 3 ਨੂੰ ਰੀਬੂਟ ਕਰਕੇ ਇਸ ਸਮੱਸਿਆ ਨੂੰ ਅਸਥਾਈ ਤੌਰ ’ਤੇ ਫਿਕਸ ਕੀਤਾ ਜਾ ਸਕਦਾ ਹੈ ਪਰ ਜੇਕਰ ਤੁਸੀਂ ਫੋਨ ਨੂੰ ਫੈਕਟਰੀ ਰੀਸੈੱਟ ਵੀ ਕਰਦੇ ਹੋ ਜਾਂ ਸੇਫ ਮੋਡ ’ਚ ਆਨ ਕਰਦੇ ਹੋ ਤਾਂ ਵੀ ਇਹ ਸਮੱਸਿਆ ਠੀਕ ਨਹੀਂ ਹੋ ਰਹੀ।
ਸਾਹਮਣੇ ਨਹੀਂ ਆਇਾ ਸਮੱਸਿਆ ਦਾ ਕਾਰਨ
ਫਿਲਹਾਲ ਪਿਕਸਲ 3 ਦੀ ਕੈਮਰਾ ਐਪ ਕੰਮ ਕਿਉਂ ਨਹੀਂ ਕਰ ਰਹੀ, ਇਸ ਨੂੰ ਲੈ ਕੇ ਕੋਈ ਵੀ ਠੋਸ ਕਾਰਨ ਸਾਹਮਣੇ ਨਹੀਂ ਆਇਆ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਕੈਮਰਾ ਐਪ ’ਚ ਕੋਡ ਦੀ ਸਮੱਸਿਆ ਹੋਣ ਕਾਰਨ ਹੋ ਰਿਹਾ ਹੈ। ਉਥੇ ਹੀ ਹੋਰ ਐਪਜ਼ ਦੁਆਰਾ ਓਪਨ ਕਰਨ ’ਤੇ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਕੈਮਰਾ ਐਪ ਓਪਨ ਹੈ ਜਿਸ ਨਾਲ ਉਹ ਵੀ ਕ੍ਰੈਸ਼ ਹੋ ਜਾਂਦੀ ਹੈ।
ਗੂਗਲ ਤਕ ਬਣਾਈ ਗਈ ਪਹੁੰਚ
ਐਨਗੈਜੇਟ ਨੇ ਇਸ ਸਮੱਸਿਆ ਨੂੰ ਲੈ ਕੇ ਗੂਗਲ ਤਕ ਪਹੁੰਚ ਬਣਾਈ ਅਤੇ ਇਨ੍ਹਾਂ ਰਿਪੋਰਟਾਂ ਨੂੰ ਲੈ ਕੇ ਜਵਾਬ ਦੇਣ ਲਈ ਕਿਹਾ। ਬਦਲੇ ’ਚ ਗੂਗਲ ਦੀ ਸਪੋਰਟ ਰਿਪ੍ਰੀਜੈਂਟਿਵ ਨੇ ਇਸ ਗੱਲ ਨੂੰ ਲੈ ਕੇ ਕਲੀਅਰ ਜਾਣਕਾਰੀ ਨਹੀਂ ਦਿੱਤੀ ਕਿ ਇਸ ਨੂੰ ਫਿਕਸ ਕੀਤਾ ਜਾ ਸਕਦਾ ਹੈ ਜਾਂ ਨਹੀਂ। ਪਰ ਗੂਗਲ ਨੇ ਸਮੱਸਿਆ ਤੋਂ ਪਰੇਸ਼ਾਨ ਯੂਜ਼ਰਜ਼ ਨੂੰ ਰਿਪਲੇਸਮੈਂਟ ’ਚ ਨਵੇਂ ਫੋਨ ਦੇਣ ਤੋਂ ਮਨ੍ਹਾ ਕਰ ਦਿੱਤਾ।
ਮਹਿੰਗਾ ਪਿਆ ਪਿਕਸਲ 3
ਮੰਨਿਆ ਜਾ ਰਿਹਾ ਹੈ ਕਿ ਪਿਕਸਲ 3 ਦੇ ਖਰੀਦਾਰ ਜਿਨ੍ਹਾਂ ਨੇ ਇਸ ਨੂੰ ਸਭ ਤੋਂ ਪਹਿਲਾਂ ਖਰੀਦਿਆ ਹੈ ਉਨ੍ਹਾਂ ਨੂੰ ਕਾਫੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ। ਕਿਉਂਕਿ ਕੁਝ ਸਮੇਂ ’ਚ ਹੀ ਇਸ ਸਮਾਰਟਫੋਨ ’ਚ ਓਵਰਹੀਟਿੰਗ ਤੋਂ ਲੈ ਕੇ ਮੈਸੇਜਿਸ ਦੇ ਆਪਣੇ ਆਪ ਡਿਲੀਟ ਹੋਣ ਵਰਗੀਆਂ ਗੰਭੀਰ ਸਮੱਸਿਆਵਾਂ ਸਾਹਮਣੇ ਆ ਚੁੱਕੀਆਂ ਹਨ।