ਪੁਲਸ ਵੱਲੋਂ ਫਾਇਰਿੰਗ ਕਰਨ ਵਾਲੇ 3 ਨੌਜਵਾਨ ਕਾਰ ਅਤੇ ਮਾਰੂ ਹਥਿਆਰਾਂ ਸਮੇਤ ਗ੍ਰਿਫ਼ਤਾਰ
Wednesday, Sep 17, 2025 - 10:29 AM (IST)

ਮੁੱਲਾਂਪੁਰ (ਕਾਲੀਆ) : ਪਿਛਲੇ ਦਿਨੀਂ ਪਿੰਡ ਸਹੌਲੀ ਵਿਖੇ ਅਮਰੀਕ ਸਿੰਘ ਪੁੱਤਰ ਰਘਵੀਰ ਸਿੰਘ ਦੇ ਘਰ ਰਾਤ ਸਮੇਂ ਜਾ ਕੇ ਫਾਇਰਿੰਗ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਸਾਹਿਬਮੀਤ ਸਿੰਘ ਥਾਣਾ ਮੁਖੀ ਜੋਧਾਂ ਵਲੋਂ ਸਖਤ ਕਾਰਵਾਈ ਕਰਦਿਆਂ ਕਾਬੂ ਕੀਤਾ ਗਿਆ ਹੈ, ਜਦਕਿ ਇਨ੍ਹਾਂ ਦਾ ਇਕ ਸਾਥੀ ਭੱਜਣ ’ਚ ਕਾਮਯਾਬ ਹੋ ਗਿਆ।
ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਡਾ. ਅੰਕੁਰ ਗੁਪਤਾ ਐੱਸ. ਐੱਸ. ਪੀ. ਅਤੇ ਸ਼੍ਰੀਮਤੀ ਹਰਕਮਲ ਕੌਰ ਐੱਸ. ਪੀ. (ਡੀ.) ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਮੁਖੀ ਜੋਧਾਂ ਵਲੋਂ ਬੀਤੀ 8 ਸਤੰਬਰ ਦੀ ਰਾਤ ਨੂੰ ਅਮਰੀਕ ਸਿੰਘ ਵਾਸੀ ਸਹੌਲੀ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਰਾਤ ਦੇ ਕਰੀਬ ਪੌਣੇ ਗਿਆਰਾਂ ਵਜੇ ਘਰ ਦੇ ਬਾਹਰ ਸਵਿਫਟ ਕਾਰ ’ਚ ਸਵਾਰ ਤਿੰਨ ਨੌਜਵਾਨਾਂ ਨੇ ਮੇਰੇ ਘਰ ਦੇ ਅੱਗੇ ਫਾਇਰ ਕੀਤਾ। ਫਾਇਰ ਦਾ ਖੜਕਾ ਸੁਣ ਕੇ ਮੇਰਾ ਗੁਆਂਢੀ ਹਰਵਿੰਦਰ ਸਿੰਘ ਵੀ ਘਰ ਦੇ ਬਾਹਰ ਆ ਗਿਆ। ਫਾਇਰ ਕਰਨ ਉਪਰੰਤ ਇਹ ਨੌਜਵਾਨ ਆਪਣੀ ਸਵਿਫਟ ਕਾਰ ’ਚ ਫਰਾਰ ਹੋ ਗਏ ਜਿਸ ਤਹਿਤ ਪੁਲਸ ਥਾਣਾ ਜੋਧਾਂ ਵਿਖੇ ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਗਲਾਡਾ ਨੇ ਸੈਕਟਰ 32 'ਚੋਂ ਹਟਾਏ ਨਾਜਾਇਜ਼ ਕਬਜ਼ੇ! ਰੇਹੜੀ-ਫੜ੍ਹੀ ਵਾਲਿਆਂ 'ਤੇ ਹੋਈ ਕਾਰਵਾਈ
ਪੁਲਸ ਨੇ ਮੁੱਖ ਮੁਲਜ਼਼ਮ ਮਨਪ੍ਰੀਤ ਸਿੰਘ ਲੱਕੀ ਪੁੱਤਰ ਕੁਲਵੰਤ ਸਿੰਘ ਵਾਸੀ ਤੁਗਲ, ਅਰਸ਼ਦੀਪ ਸਿੰਘ ਅਭੀ ਪੁੱਤਰ ਤਰਲੋਚਨ ਸਿੰਘ ਵਾਸੀ ਅਕਾਲਗੜ੍ਹ, ਜਗਜੀਤ ਸਿੰਘ ਸ਼ਨੀ ਪੁੱਤਰ ਤਰਲੋਚਨ ਸਿੰਘ ਵਾਸੀ ਅਕਾਲਗੜ੍ਹ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜਦਕਿ ਇਨ੍ਹਾਂ ਦਾ ਇਕ ਸਾਥੀ ਗੁਰਜੰਟ ਸਿੰਘ ਉਰਫ ਗੋਲਡੀ ਪੁੱਤਰ ਮੁਕੰਦ ਸਿੰਘ ਵਾਸੀ ਅਕਾਲਗੜ੍ਹ ਭੱਜਣ ’ਚ ਕਾਮਯਾਬ ਹੋ ਗਿਆ, ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਪੁਲਸ ਵਲੋਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਕੋਲੋਂ ਮਾਰੂ ਹਥਿਆਰ ਖੰਡਾ, ਤਲਵਾਰ, ਦਾਤ ਅਤੇ ਕਾਰ ਵੀ ਬਰਾਮਦ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8