ਗੂਗਲ ਪਿਕਸਲ 3 'ਚ ਆ ਰਹੀ ਓਵਰਹੀਟਿੰਗ ਦੀ ਸਮੱਸਿਆ, ਅਚਾਨਕ ਬੰਦ ਹੋ ਰਿਹੈ ਫੋਨ

11/12/2018 11:14:14 AM

ਗੈਜੇਟ ਡੈਸਕ- Google ਨੇ ਪਿਛਲੇ ਮਹੀਨੇ ਆਪਣੇ ਦੋ ਫਲੈਗਸ਼ਿਪ ਫੋਨ Pixel 3 ਅਤੇ Pixel 3 XL ਨੂੰ ਲਾਂਚ ਕੀਤੇ ਸਨ। ਲਾਂਚ ਤੋਂ ਪਹਿਲਾਂ ਹੀ ਇਸ ਫੋਨ ਦੀਆਂ ਖੂਬੀਆਂ ਦੇ ਬਾਰੇ ਖਬਰਾਂ ਆਉਣ ਲੱਗ ਪਈਆਂ ਸਨ,  ਪਰ ਹੁਣ ਜਦ ਇਸ ਫੋਨ ਨੂੰ ਲਾਂਚ ਹੋਏ ਇਕ ਮਹੀਨੇ ਤੋਂ ਜ਼ਿਆਦਾ ਦਾ ਸਮੇਂ ਹੋ ਗਿਆ ਹੈ, ਤਾਂ ਇਸ ਫੋਨ 'ਚ ਆਉਣ ਵਾਲੀ ਦਿੱਕਤਾਂ ਦੇ ਬਾਰੇ 'ਚ ਵੀ ਖਬਰਾਂ ਸਾਹਮਣੇ ਆ ਰਹੀ ਹਨ। ਦੱਸਿਆ ਜਾ ਰਿਹਾ ਹੈ ਕਿ ਪਿਕਸਲ 3 ਦੇ ਕੁਝ ਯੂਜ਼ਰਸ ਨੂੰ ਇਸ 'ਚ ਚਾਰਜਿੰਗ ਦੇ ਦੌਰਾਨ ਓਵਰਹੀਟਿੰਗ ਦੀ ਸਮੱਸਿਆ ਆ ਰਹੀ ਹੈ ਅਤੇ ਜਿਸ ਦੀ ਸ਼ਿਕਾਇਤ  ਯੂਜ਼ਰਸ ਗੂਗਲ ਦੀ ਆਫਿਸ਼ੀਅਲ ਸਾਈਟ 'ਤੇ ਕਰ ਰਹੇ ਹਨ। 

ਇਕ ਖਬਰ ਦੇ ਮੁਤਾਬਕ ਕੁਝ ਪਿਕਸਲ ਫੋਨ ਕਾਫ਼ੀ ਜ਼ਿਆਦਾ ਗਰਮ ਹੋ ਜਾ ਰਹੇ ਹਨ ਤੇ ਇਸ ਵਜ੍ਹਾ ਨਾਲ ਫੋਨ ਅਚਾਨਕ ਬੰਦ ਹੋ ਜਾ ਰਿਹਾ ਹੈ। ਅਜਿਹਾ ਉਸ ਸਮੇਂ ਜ਼ਿਆਦਾ ਹੁੰਦਾ ਹੈ ਜਦ ਯੂਜ਼ਰ ਨੇ ਚਾਰਜਿੰਗ ਦੇ ਦੌਰਾਨ ਆਪਣੇ ਫੋਨ ਤੋਂ ਕੋਈ ਲੰਬੀ ਵਿਡੀਓ ਕਾਲ ਕੀਤੀ ਹੋਵੇ ਜਾਂ ਫਿਰ ਕਾਫ਼ੀ ਦੇਰ ਤੋਂ ਗੇਮ ਖੇਲ ਰਿਹਾ ਹੋਵੇ। ਹਾਲਾਂਕਿ ਹੁਣ ਤੱਕ ਇਹ ਸਾਫ਼ ਨਹੀਂ ਹੋ ਪਾਇਆ ਹੈ ਕਿ ਪਿਕਸਲ 3 ਦੇ ਕਿੰਨੇ ਯੂਜ਼ਰਸ ਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।PunjabKesari ਗੂਗਲ ਦੇ ਇਸ ਹਾਈ-ਐਂਡ ਡਿਵਾਈਸਿਜ਼ 'ਚ ਆ ਰਹੀਆਂ ਇਨ੍ਹਾਂ ਦਿੱਕਤਾਂ  ਤੋਂ ਪਿਕਸਲ 3 ਤੇ ਪਿਕਸਲ 3 ਐਕਸ ਐੱਲ ਦੇ ਚਾਅਵਾਣ ਵਾਲਿਆਂ ਨੂੰ ਥੋੜ੍ਹੀ ਨਿਰਾਸ਼ਾ ਜਰੂਰ ਹੋਈ ਹੈ, ਪਰ ਗੂਗਲ ਇਸ ਸਮਾਰਟਫੋਨਜ਼ 'ਚ ਆਈ ਸਮੱਸਿਆਵਾਂ ਨੂੰ ਖਤਮ ਕਰਨ ਦੀ ਕੋਸ਼ਿਸ਼ 'ਚ ਲਗੀ ਹੋਈ ਹੈ।


Related News