ਗੂਗਲ Pixel 2 XL ਦੀ ਵਿਕਰੀ ਭਾਰਤ ''ਚ ਸ਼ੁਰੂ

Wednesday, Nov 15, 2017 - 12:33 PM (IST)

ਜਲੰਧਰ- ਗੂਗਲ ਪਿਕਸਲ 2 ਐਕਸ.ਐੱਲ. ਸਮਾਰਟਫੋਨ ਬੁੱਧਵਾਰ ਤੋਂ ਭਾਰਤ 'ਚ ਵਿਕਰੀ ਲਈ ਉਪਲੱਬਧ ਹੋ ਗਿਆ ਹੈ। ਗੂਗਲ ਦਾ ਇਹ ਨਵਾਂ ਫਲੈਗਸ਼ਿਪ ਸਮਾਰਟਫੋਨ ਐਕਸਕਲੂਜ਼ਿਵ ਤੌਰ 'ਤੇ ਈ-ਕਾਮਰਸ ਸਾਈਟ ਫਲਿਪਕਾਰਟ 'ਤੇ ਮਿਲੇਗਾ। ਫੋਨ ਚੁਣੇ ਹੋਏ ਆਫਲਾਈਨ ਸਟੋਰਾਂ 'ਚ ਵੀ ਉਪਲੱਬਧ ਹੋਵੇਗਾ। 

Google Pixel 2 XL ਦੀ ਕੀਮਤ
ਗੂਗਲ ਪਿਕਸਲ 2 ਐਕਸ.ਐੱਲ. ਦੀ ਭਾਰਤ 'ਚ ਕੀਮਤ 73,000 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਕੀਮਤ 'ਚ ਗਾਹਕ 64ਜੀ.ਬੀ. ਵੇਰੀਐਂਟ ਖਰੀਦ ਸਕਣਗੇ। ਉਥੇ ਹੀ 128ਜੀ.ਬੀ. ਵੇਰੀਐਂਟ ਨੂੰ 82,000 ਰੁਪਏ 'ਚ ਵੇਚਿਆ ਜਾਵੇਗਾ। ਕੰਪਨੀ ਨੇ ਦੱਸਿਆ ਕਿ ਪਿਕਸਲ 2 ਐਕਸ.ਐੱਲ. ਹੈਂਡਸੈੱਟ ਨੂੰ ਗਾਹਕ ਫਾਈਨਾਂਸ ਸਕੀਮ ਨਾਲ ਵੀ ਖਰੀਦ ਸਕਣਗੇ। ਦੂਜੇ ਪਾਸੇ, ਗੂਗਲ ਪਿਕਸਲ 2 ਦੇ 64ਜੀ.ਬੀ. ਵੇਰੀਐਂਟ ਦੀ ਕੀਮਤ 61,000 ਰੁਪਏ ਹੈ ਅਤੇ 128ਜੀ.ਬੀ. ਵੇਰੀਐਂਟ 70,000 ਰੁਪਏ 'ਚ ਉਪਲੱਬਧ ਹੈ।

Pixel 2 ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਸਭ ਤੋਂ ਪਹਿਲਾਂ ਗੱਲ ਕਰਦੇ ਹੈ ਪਿਕਸਲ 2 ਸਮਾਰਟਫੋਨ ਦੀ ਤਾਂ ਇਸ ਸਮਾਰਟਫੋਨ 'ਚ 5 ਇੰਚ ਦੀ ਅਮੋਲਡ ਸਕਰੀਨ ਨਾਲ ਆਉਦਾ ਹੈ। ਇਸ 'ਚ ਕੰਟਰਾਸਟ ਰੇਸ਼ੀਓ 100,000:1 ਹੈ, ਪਰ ਇਸ ਦਾ ਅਸਪੈਕਟ ਰੇਸ਼ੀਓ 16:9 ਹੈ ਅਤੇ ਇਸ ਦਾ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਇਹ ਡਿਸਪਲੇਅ ਕਾਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਨਾਲ ਆਉਦਾ ਹੈ। ਇਸ ਸਮਾਰਟਫੋਨ 'ਚ 2.35Ghz +1.9Ghz , 64 ਬਿਟ ਆਕਟਾ-ਕੋਰ ਸਨੈਪਡ੍ਰੈਗਨ 835SoC , ਐਂਡ੍ਰਨੋ 540GPU ਮੌਜ਼ੂਦ ਹੈ। ਸਮਾਰਟਫੋਨ 'ਚ 4GB ਰੈਮ ਨਾਲ 64GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ 'ਚ ਪਾਵਰ ਲਈ 2700mAh ਬੈਟਰੀ ਅਤੇ ਐਂਡਰਾਇਡ 8.0 ਓਰੀਓ ਦਿੱਤਾ ਗਿਆ ਹੈ। ਇਸ ਫੋਨ 'ਚ ਕੈਮਰੇ ਲਈ 12.2 MP ਰਿਅਰ ਕੈਮਰਾ ਪਰ ਇਸ ਦਾ ਫ੍ਰੰਟ ਕੈਮਰਾ 8 ਮੈਗਾਪਿਕਸਲ ਦਾ ਹੈ।

Pixel 2 XL ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਇਸ ਸਮਾਰਟਫੋਨ 'ਚ 6 ਇੰਚ ਦੀ OLED QHD ਸਕਰੀਨ ਨਾਲ ਅਸਪੈਕਟ ਰੇਸ਼ੀਓ 18:9 ਦਿੱਤਾ ਗਿਆ ਹੈ। ਸਮਾਰਟਫੋਨ 'ਚ ਰੈਜ਼ੋਲਿਊਸ਼ਨ 1440x2880 ਪਿਕਸਲ ਅਤੇ ਇਹ ਡਿਸਪਲੇਅ ਕਾਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਨਾਲ ਆਉਦਾ ਹੈ। ਇਸ ਫੋਨ 'ਚ 2.35GHz +1.9Ghz ਨਾਲ 64 ਬਿਟਟ ਆਕਟਾ-ਕੋਰ ਸਨੈਪਡ੍ਰੈਗਨ 835SoC , ਐਂਡ੍ਰਨੋ 540GPU ਅਤੇ 4GB ਰੈਮ ਨਾਲ 64GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ 'ਚ ਪਾਵਰ ਲਈ 3520mAh ਬੈਟਰੀ ਅਤੇ ਐਂਡਰਾਇਡ 8.0 ਓਰੀਏ ਅਪਡੇਟ ਮੌਜ਼ੂਦ ਹਨ। ਇਸ ਫੋਨ 'ਚ ਕੈਮਰੇ ਲਈ 12.2MP ਰਿਅਰ ਕੈਮਰਾ ਹੈ, ਪਰ ਇਸ ਦਾ ਫ੍ਰੰਟ ਕੈਮਰਾ 8 ਮੈਗਾਪਿਕਸਲ ਦਾ ਹੈ। ਕੁਨੈਕਟੀਵਿਟੀ ਲਈ ਇਸ 'ਚ ਬਲੂਟੁੱਥ 5.0, USB ਟਾਇਪ ਸੀ, GPS , NFC ਆਦਿ ਆਪਸ਼ਨਜ਼ ਦਿੱਤੇ ਗਏ ਹਨ।


Related News