ਗੂਗਲ ਪਿਕਸਲ 2 ''ਚ buzzing noise ਦੇ ਹੱਲ ਲਈ ਆਏਗੀ ਨਵੀਂ OTA ਅਪਡੇਟ

11/20/2017 11:56:10 AM

ਜਲੰਧਰ- ਪਿਛਲੇ ਦਿਨੀਂ ਖਬਰ ਆਈ ਸੀ ਕਿ ਗੂਗਲ ਪਿਕਸਲ 2 ਸਮਾਰਟਫੋਨ ਯੂਜ਼ਰਸ ਨੂੰ ਕਲਿੱਕਿੰਗ ਅਤੇ ਹਾਈ ਪਿਚ ਸਾਊਂਡ ਦੀ ਸਮੱਸਿਆ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਹਾਲਾਂਕਿ ਇਸ ਤੋਂ ਇਲਾਵਾ ਯੂਜ਼ਰਸ ਨੂੰ ਕਈ ਸਮੱਸਿਆਵਾਂ ਜਿਵੇਂ- ਐੱਨ.ਐੱਫ.ਸੀ. ਕਲਿੱਕਿੰਗ ਅਤੇ ਡਿਸਪਲੇਅ ਆਦਿ 'ਚ ਸਮੱਸਿਆਵਾਂ ਆ ਰਹੀਆਂ ਸਨ। ਜਿਸ ਵਿਚ ਗੂਗਲ ਦੁਆਰਾ ਐੱਨ.ਐੱਫ.ਸੀ. ਕਲਿੱਕਿੰਗ ਦੀ ਸਮੱਸਿਆ ਨੂੰ ਪਹਿਲਾਂ ਹੀ ਠੀਕ ਕੀਤਾ ਜਾ ਚੁੱਕਾ ਹੈ। ਉਥੇ ਹੀ ਹੁਣ ਗੂਗਲ ਦਾ ਕਹਿਣਾ ਹੈ ਕਿ ਪਿਕਸਲ 2 'ਚ buzzing noise ਦੀ ਸਮੱਸਿਆ ਦੇ ਹੱਲ ਲਈ ਨਵੀਂ ਓ.ਟੀ.ਏ. ਅਪਡੇਟ ਜਾਰੀ ਕੀਤੀ ਜਾਵੇਗੀ। 
ਗੂਗਲ ਨੇ productforums 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਪਿਕਸਲ ਯੂਜ਼ਰਸ ਕਮਿਊਨਿਟੀ ਮੈਨੇਜਰ Orrin ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਹਫਤਿਆਂ 'ਚ ਗੂਗਲ ਫਿਕਸ ਨੂੰ ਰੋਲ ਆਊਟ ਕਰੇਗੀ ਜੋ ਕਿ ਫੋਨ 'ਚ ਬਜ਼ਿੰਗ ਦੀ ਸਮੱਸਿਆ ਨੂੰ ਖਤਮ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਅਸੀਂ ਆਉਣ ਵਾਲੇ ਹਫਤਿਆਂ 'ਚ ਇਕ ਸਾਫਟਵੇਅਰ ਅਪਡੇਟ ਰੋਲ ਆਊਟ ਕਰ ਰਹੇ ਹਾਂ ਜੋ ਕੁਝ ਪਿਕਸਲ 2 ਡਿਵਾਈਸਿਸ 'ਤੇ ਫੋਨ ਕਾਲ ਦੌਰਾਨ ਆਉਣ ਵਾਲੇ ਬਜ਼ਿੰਗ ਸਾਊਂਟ ਦੀ ਸਮੱਸਿਆ ਦਾ ਖਾਤਮਾ ਕਰ ਦੇਵੇਗੀ।


Related News