Google Photo ਯੂਜ਼ਰਸ ਲਈ ਬੁਰੀ ਖ਼ਬਰ, ਬੰਦ ਹੋਣ ਵਾਲੀ ਹੈ ਇਹ ਮੁਫ਼ਤ ਸੇਵਾ

Thursday, Nov 12, 2020 - 01:22 PM (IST)

ਗੈਜੇਟ ਡੈਸਕ– ਗੂਗਲ ਨੇ ਆਪਣੇ ਫੋਟੋਜ਼ ਐਪ ’ਚ ਵੱਡਾ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਇਸ ਨਵੇਂ ਬਦਲਾਅ ਨਾਲ ਗੂਗਲ ਫੋਟੋਜ਼ ਯੂਜ਼ਰਸ ਨੂੰ ਨਿਰਾਸ਼ਾ ਮਿਲੇਗੀ। 1 ਜੂਨ, 2021 ਤੋਂ ਗੂਗਲ ਫੋਟੋਜ਼ ਹਾਈ ਕੁਆਲਿਟੀ (compressed) ਫੋਟੋਜ਼ ਲਈ ਫ੍ਰੀ ਸਟੋਰੇਜ ਸੁਪੋਰਟ ਨਹੀਂ ਕਰੇਗਾ ਯਾਨੀ 1 ਜੂਨ ਤੋਂ ਬਾਅਦ ਐਪ ’ਚ ਬੈਕਅਪ ਹੋਣ ਵਾਲੀਆਂ ਫੋਟੋਜ਼ ਅਤੇ ਵੀਡੀਓਜ਼ ਨੂੰ ਗੂਗਲ ਅਕਊਂਟ ਦੇ ਨਾਲ ਆਉਣ ਵਾਲੀ ਮੁਫ਼ਤ 15 ਜੀ.ਬੀ. ਸਟੋਰੇਜ ’ਚ ਐਡ ਕੀਤਾ ਜਾਵੇਗਾ। ਦੱਸ ਦੇਈਏ ਕਿ ਗੂਗਲ ਕੰਪ੍ਰੈਸਡ ਪਰ ਹਾਈ ਕੁਆਲਿਟੀ ਫੋਟੋਜ਼ ਲਈ ਵੀ ਅਨਲਿਮਟਿਡ ਸਟੋਰੇਜ ਆਫਰ ਕਰਦਾ ਹੈ। ਗੂਗਲ ਦਾ ਕਹਿਣਾ ਹੈ ਕਿ ਹੁਣ ਤਕ ਗੂਗਲ ਫੋਟੋਜ਼ ’ਚ 4 ਟ੍ਰਿਲੀਅਨ ਤੋਂ ਜ਼ਿਆਦਾ ਫੋਟੋਜ਼ ਸਟੋਰ ਹੋ ਚੁੱਕੀਆਂ ਹਨ। ਹਰ ਹਫ਼ਤੇ ਐਪ ’ਚ 28 ਬਿਲੀਅਨ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਹਨ। 

ਇਹ ਵੀ ਪੜ੍ਹੋ– ਸੈਮਸੰਗ ਨੇ ਭਾਰਤ ’ਚ ਲਾਂਚ ਕੀਤਾ ਅਨੋਖਾ ਰੋਟੇਟਿੰਗ ਟੀ.ਵੀ., ਕੀਮਤ ਜਾਣ ਹੋ ਜਾਓਗੇ ਹੈਰਾਨ

ਗੂਗਲ ਫੋਟੋਜ਼ ਦੇ ਵਾਈਸ ਪ੍ਰੈਜ਼ੀਡੈਂਟ Shimrit Ben-Yair ਨੇ ਇਕ ਬਲਾਗ ਪੋਸਟ ’ਚ ਕਿਹਾ ਕਿ ਤੁਹਾਡੇ ’ਚੋਂ ਜ਼ਿਆਦਾਤਰ ਲੋਕ ਆਪਣੀਆਂ ਯਾਦਾਂ ਨੂੰ ਸਟੋਰ ਕਰਨ ਲਈ ਗੂਗਲ ਫੋਟੋਜ਼ ’ਤੇ ਨਿਰਭਰ ਹਨ, ਇਹ ਜ਼ਰੂਰੀ ਹੈ ਕਿ ਇਹ ਨਾ ਸਿਰਫ ਬਿਹਤਰੀਨ ਪ੍ਰੋਡਕਟ ਹੈ ਸਗੋਂ ਲੰਬੇ ਸਮੇਂ ਤਕ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਰਹੇ। ਧਿਆਨ ਦੇਣ ਵਾਲੀ ਗੱਲ ਹੈ ਕਿ ਨਵਾਂ ਬਦਲਾਅ 1 ਜੂਨ 2021 ਤੋਂ ਅਪਲੋਡ ਹੋਣ ਵਾਲੀਆਂ ਫੋਟੋਜ਼ ਅਤੇ ਵੀਡੀਓਜ਼ ਲਈ ਹੋਵੇਗਾ। ਅਜੇ ਤੁਸੀਂ ਗੂਗਲ ਫੋਟੋਜ਼ ’ਤੇ ਆਪਣੀਆਂ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਦਾ ਬੈਕਅਪ ਲੈ ਸਕਦੇ ਹਨ ਅਤੇ ਅਗਲੇ ਸਾਲ ਡੈੱਡਲਾਈਨ ਤਕ ਸਾਭ ਮੁਫ਼ਤ ਅਪਲੋਡ ਕਰ ਸਕਦੇ ਹੋ। 1 ਜੂਨ 2021 ਦੀ ਡੈੱਡਲਾਈਨ ਤੋਂ ਬਾਅਦ ਗੂਗਲ ਪਿਕਸਲ ਯੂਜ਼ਰਸ ਇਸ ਨਾਲ ਪ੍ਰਭਾਵਿਤ ਨਹੀਂ ਹੋਣਗੇ। ਦੱਸ ਦੇਈਏ ਕਿ ਗੂਗਲ ਦੀ ਮੁਫ਼ਤ 15 ਜੀ.ਬੀ. ਸਟੋਰੇਜ ਜੀ-ਮੇਲ, ਡਰਾਈਵ ਅਤੇ ਫੋਟੋਜ਼ ਸਾਰਿਆਂ ਲਈ ਹੈ। ਯਾਨੀ ਅਜੇ ਤੁਹਾਡੇ ਕੋਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਦਾ ਬੈਕਅਪ ਲੈਣ ਲਈ 6 ਮਹੀਨਿਆਂ ਦਾ ਸਮਾਂ ਬਚਿਆ ਹੈ। 

ਇਹ ਵੀ ਪੜ੍ਹੋ– WhatsApp ’ਚ ਜੁੜਿਆ ਸ਼ਾਪਿੰਗ ਬਟਨ, ਹੁਣ ਸਿੱਧਾ ਚੈਟ ਰਾਹੀਂ ਕਰ ਸਕੋਗੇ ਖ਼ਰੀਦਦਾਰੀ

ਗੂਗਲ ਕੋਲ ਇਕ ਅਜਿਹਾ ਟੂਲ ਵੀ ਹੈ ਜਿਸ ਨਾਲ ਤੁਸੀਂ ਇਹ ਪਤਾ ਕਰ ਸਕਦੇ ਹੋ ਕਿ ਤੁਹਾਡੀ 15 ਜੀ.ਬੀ. ਸਟੋਰੇਜ ਕਦੋਂ ਤਕ  ਚੱਲੇਗੀ। ਜਿਨ੍ਹਾਂ ਯੂਜ਼ਰਸ ਨੂੰ 15 ਜੀ.ਬੀ. ਤੋਂ ਜ਼ਿਆਦਾ ਸਟੋਰੇਜ ਦੀ ਲੋੜ ਹੈ ਉਹ ਗੂਗਲ ਵਨ ਪੇਡ ਸਬਸਕ੍ਰਿਪਸ਼ਨ ਲੈ ਸਕਦ ਹਨ। ਗੂਗਲ ਅਗਲੇ ਸਾਲ ਇਕ ਨਵਾਂ ਟੂਲ ਲਾਂਚ ਕਰੇਗਾ ਤਾਂ ਜੋ ਯੂਜ਼ਰਸ ਨੂੰ ਤਸਵੀਰਾਂ ਅਤੇ ਵੀਡੀਓ ਦਾ ਬੈਕਅਪ ਲੈਣ ’ਚ ਆਸਾਨੀ ਹੋ ਸਕੇ। 


Rakesh

Content Editor

Related News