Google Pay ’ਚ ਸ਼ਾਮਲ ਹੋਈ Bakkt ਵਰਚੁਅਲ ਵੀਜ਼ਾ ਕ੍ਰਿਪਟੋ ਕਾਰਡ ਦੀ ਸਪੋਰਟ

Sunday, Oct 10, 2021 - 01:43 PM (IST)

ਗੈਜੇਟ ਡੈਸਕ– ਜੇਕਰ ਤੁਸੀਂ ਭੁਗਤਾਨ ਕਰਨ ਲਈ ਗੂਗਲ ਪੇਅ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਖਾਸਤੌਰ ’ਤੇ ਤੁਹਾਡੇ ਲਈ ਹੈ। ਗੂਗਲ ਪੇਅ ’ਚ ਬਕੱਟ ਵਰਚੁਅਲ ਵੀਜ਼ਾ ਕ੍ਰਿਪਟੋ ਕਾਰਡ ਦੀ ਸਪੋਰਟ ਨੂੰ ਸ਼ਾਮਲ ਕਰ ਦਿੱਤਾ ਗਿਆ ਹੈ। ਬਿਆਨ ’ਚ ਬਕੱਟ ਨੇ ਦੱਸਿਆ ਹੈ ਕਿ ਗੂਗਲ ਦੇ ਨਾਲ ਸਾਂਝੇਦਾਰੀ ਤਹਿਤ ਅਸੀਂ ਯੂਜ਼ਰਸ ਨੂੰ ਕ੍ਰਿਪਟੋਕਰੰਸੀ ਖਰਚ ਕਰਕੇ ਖਰੀਦਦਾਰੀ ਕਰਨ ਦੀ ਮਨਜ਼ੂਰੀ ਦਿੰਦੇ ਹਾਂ। ਹੁਣ ਬਕੱਟ ਯੂਜ਼ਰਸ ਗੂਗਲ ਪੇਅ ’ਚ virtual Bakkt® Visa® Debit Card (“Bakkt Card”) ਦੀ ਜਾਣਕਾਰੀ ਨੂੰ ਸ਼ਾਮਲ ਕਰ ਸਕਣਗੇ। ਇਸ ਦੀ ਮਦਦ ਨਾਲ ਰੋਜ਼ਾਨਾ ਦੀਆਂ ਵਸਤੂਆਂ ਅਤੇ ਸੇਵਾਵਾਂ ਨੂੰ ਆਨਲਾਈਨ, ਇਨ-ਸਟੋਰ ਜਾਂ ਜਿਥੇ ਵੀ ਗੂਗਲ ਪੇਅ ਸਵਿਕਾਰ ਕੀਤਾ ਜਾਂਦਾ ਹੈ, ਉਥੋਂ ਖਰੀਦਦਾਰੀ ਕਰ ਸਕਦੇ ਹੋ। ਇਨ੍ਹਾਂ ਭੁਗਤਾਨਾਂ ਲਈ ਬਿਟਕੁਆਇਨ ਵਰਗੀ ਡਿਜੀਟਲ ਸੰਪਤੀ ਨੂੰ ਫਿਏਟ ਕਰੰਸੀ ’ਚ ਤਬਦੀਲ ਕਰ ਦਿੱਤਾ ਜਾਵੇਗਾ। 

ਬਕੱਟ ਨੂੰ ਵੀ ਗੂਗਲ ਤੋਂ ਹੋਵੇਗਾ ਕਾਫੀ ਫਾਇਦਾ
ਇਸ ਬਿਆਨ ’ਚ ਦੱਸਿਆ ਗਿਆ ਹੈ ਕਿ ਨਿਊਯਾਰਕ ਸਟਾਕ ਐਕਸਚੇਂਜ ਦੇ ਮਾਲਿਕ ਇੰਟਰਕਾਂਟਿਨੈਂਟਲ ਐਕਸਚੇਂਜ ਦਾ ਇਕ ਉਤਪਾਦ ਬਕੱਟ ਵੀ ਗੂਗਲ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਕਲਾਊਡ ਸੇਵਾਵਾਂ ਦਾ ਪਰਚੂਨ ਵਿਕਰੇਤਾਵਾਂ ਅਤੇ ਵਪਾਰੀਆਂ ਲਈ ਇਸਤੇਮਾਲ ਕਰੇਗਾ। ਬਕੱਟ ਆਰਟੀਫਿਸ਼ੀਅਲ ਇੰਟੈਲੀਜੈਂਸ (AI), ਮਸ਼ੀਨ ਲਰਨਿੰਗ (ML) ਅਤੇ ਜਿਓਲੋਕੇਸ਼ਨ ਫੰਕਸ਼ਨੈਲਿਟੀ ਨਾਲ ਇਕ ਐਨਾਲਿਸਟਿਕ ਪਲੇਟਫਾਰਮ ਸਥਾਪਿਤ ਕਰਨ ਲਈ ਗੂਗਲ ਕਲਾਊਡ ਦਾ ਇਸਤੇਮਾਲ ਕਰਨਾ ਚਾਹੁੰਦੀ ਹੈ। 


Rakesh

Content Editor

Related News